ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਹੀਦੀ ਦਿਵਸ ਦੇ ਮੌਕੇ 'ਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਨੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਦੇਸ਼ ਉਨ੍ਹਾਂ ਦੀਆਂ ਦੀਆਂ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਰਿਣੀ ਰਹਿਣਗੇ। ਅੱਜ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਦੇਸ਼ ਦੇ ਸਾਰੇ ਆਗੂ ਉਨ੍ਹਾਂ ਨੂੰ ਯਾਦ ਕਰ ਰਹੇ ਹਨ।
-
देश के स्वतंत्रता आंदोलन के अमर प्रतीक शहीद भगत सिंह, सुखदेव एवं राजगुरु के शहीदी दिवस पर मैं उन्हें कोटि-कोटि नमन करता हूँ। देश के इन वीरों के अमर बलिदान का हर देशवासी सदा ऋणी रहेगा।
— Arvind Kejriwal (@ArvindKejriwal) March 23, 2022 " class="align-text-top noRightClick twitterSection" data="
">देश के स्वतंत्रता आंदोलन के अमर प्रतीक शहीद भगत सिंह, सुखदेव एवं राजगुरु के शहीदी दिवस पर मैं उन्हें कोटि-कोटि नमन करता हूँ। देश के इन वीरों के अमर बलिदान का हर देशवासी सदा ऋणी रहेगा।
— Arvind Kejriwal (@ArvindKejriwal) March 23, 2022देश के स्वतंत्रता आंदोलन के अमर प्रतीक शहीद भगत सिंह, सुखदेव एवं राजगुरु के शहीदी दिवस पर मैं उन्हें कोटि-कोटि नमन करता हूँ। देश के इन वीरों के अमर बलिदान का हर देशवासी सदा ऋणी रहेगा।
— Arvind Kejriwal (@ArvindKejriwal) March 23, 2022
ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਲਿਖਿਆ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਅਮਰ ਪ੍ਰਤੀਕ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ 'ਤੇ ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਦੇਸ਼ ਦੇ ਇਨ੍ਹਾਂ ਨਾਇਕਾਂ ਦੀ ਅਮਰ ਕੁਰਬਾਨੀ ਦਾ ਹਰ ਦੇਸ਼ ਵਾਸੀ ਹਮੇਸ਼ਾ ਰਿਣੀ ਰਹੇਗਾ। ਦਿੱਲੀ ਸਰਕਾਰ ਭਗਤ ਸਿੰਘ 'ਤੇ ਸਕੂਲ ਖੋਲ੍ਹਣ ਜਾ ਕਹੀ ਹੈ।
ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਵੱਲੋਂ ਸੈਨਿਕ ਸਕੂਲ ਦਾ ਨਾਂ ਸ਼ਹੀਦ ਭਗਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਸਕੂਲ ਰੱਖਿਆ ਗਿਆ ਹੈ। ਇਹ ਫੈਸਲਾ ਪਿਛਲੇ ਸਾਲ 20 ਦਸੰਬਰ 2021 ਨੂੰ ਕੈਬਨਿਟ ਨੇ ਲਿਆ ਸੀ। ਇਸ ਫੈਸਲੇ ਤਹਿਤ ਬੱਚਿਆਂ ਨੂੰ ਫੌਜ ਵਿਚ ਭਰਤੀ ਹੋਣ ਦੀ ਸਿਖਲਾਈ ਦੇਣ ਲਈ ਦਿੱਲੀ ਵਿਚ ਇਕ ਸਕੂਲ ਬਣਾਉਣ ਦਾ ਫੈਸਲਾ ਕੀਤਾ ਗਿਆ। ਤਾਂ ਜੋ ਉਹ ਏਅਰਫੋਰਸ, ਨੇਵੀ, ਐਨ.ਡੀ.ਏ. ਆਦਿ ਵਿੱਚ ਜਾ ਸਕੇ। ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਖਰਾ ਸਕੂਲ ਹੋਵੇਗਾ।
ਇਹ ਵੀ ਪੜ੍ਹੋ: ਇਨਕਲਾਬੀ ਸੋਚ ਵਾਲੇ ਸ਼ਹੀਦ ਭਗਤ ਸਿੰਘ ਦੇ 10 ਵਿਚਾਰ, ਪੜ੍ਹੋ