ਨਵੀਂ ਦਿੱਲੀ: ਦੇਸ਼ ਦੀ ਪਹਿਲੀ ਡਰਾਈਵਰ ਰਹਿਤ ਮੈਟਰੋ ਅੱਜ ਤੋਂ ਮੈਜੈਂਟਾ ਲਾਈਨ 'ਤੇ ਚੱਲਣ ਜਾ ਰਹੀ ਹੈ। ਇਸ ਦੇ ਲਈ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਸੋਮਵਾਰ ਨੂੰ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਪਹਿਲੇ ਡਰਾਈਵਰ ਰਹਿਤ ਮੈਟਰੋ ਨੂੰ ਹਰੀ ਝੰਡੀ ਦੇ ਰਵਾਨਾ ਕਰਨਗੇ।
ਸੀਬੀਟੀਸੀ ਸਿਗਨਲਿੰਗ ਸਿਸਟਮ
ਡੀਐੱਮਆਰਸੀ ਦੇ ਅਨੁਸਾਰ, ਦਿੱਲੀ ਮੈਟਰੋ ਦੀ ਪਿੰਕ ਅਤੇ ਮੈਜੈਂਟਾ ਲਾਈਨ ਵਿੱਚ ਉਸਾਰੀ ਦੇ ਸਮੇਂ ਤੋਂ ਬਿਨ੍ਹਾਂ ਡਰਾਈਵਰ ਚਲਾਉਣ ਦੀ ਸੁਵਿਧਾ ਹੈ। ਇਸ ਵਿੱਚ ਇੱਕ ਸੀਬੀਟੀਸੀ (ਸੰਚਾਰ ਅਧਾਰਤ ਟ੍ਰੇਨ ਨਿਯੰਤਰਣ) ਸਿਗਨਲਿੰਗ ਸਿਸਟਮ ਹੈ। ਪਰ ਹੁਣ ਤੱਕ ਇਨ੍ਹਾਂ ਦੋਹਾਂ ਲਾਈਨਾਂ ਦੇ ਚਾਲਕ ਮੈਟਰੋ ਚੱਲਾ ਰਹੇ ਸਨ, ਕਿਉਂਕਿ ਡਰਾਈਵਰ ਤੋਂ ਬਿਨ੍ਹਾਂ ਚਲਾਉਣਾ ਕੋਈ ਨਿਯਮ ਨਹੀਂ ਸੀ। ਡੀਐਮਆਰਸੀ ਨੇ ਹੁਣ ਮੰਤਰਾਲੇ ਤੋਂ ਤੀਜੇ ਪੜਾਅ ਦੇ ਡਰਾਈਵਰ ਰਹਿਤ ਮੈਟਰੋ ਚਲਾਉਣ ਦੀ ਮਨਜ਼ੂਰੀ ਲੈ ਲਈ ਹੈ।
ਬਿਨ੍ਹਾਂ ਡਰਾਈਵਰ ਦੇ ਮੈਟਰੋ ਕਿਵੇਂ ਚੱਲੇਗੀ
ਜਾਣਕਾਰੀ ਮੁਤਾਬਕ, ਦਿੱਲੀ ਮੈਟਰੋ ਦੇ ਤੀਜੇ ਪੜਾਅ ਵਿੱਚ ਬਣੀ ਮਜੈਂਟਾ ਅਤੇ ਪਿੰਕ ਲਾਈਨ ਮੈਟਰੋ ਵਿੱਚ ਸੀਬੀਟੀਸੀ ਸਿਸਟਮ ਹੈ। ਇਹ ਸਿਸਟਮ ਇੱਕ ਵਾਈ ਫਾਈ ਵਾਂਗ ਕੰਮ ਕਰਦਾ ਹੈ। ਇਹ ਮੈਟਰੋ ਨੂੰ ਸੰਕੇਤ ਦਿੰਦਾ ਹੈ ਜਿੱਥੋਂ ਇਹ ਚੱਲਦੀ ਹੈ। ਮੈਟਰੋ ਰੇਲ ਵਿੱਚ ਲੱਗੇ ਰਸੀਵਰ ਸਿਗਨਲ ਮਿਲਣ ਉੱਤੇ ਇਹ ਅੱਗੇ ਵੱਧਦੀ ਹੈ। ਵਿਦੇਸ਼ ਦੀ ਕਈ ਮੈਟਰੋ ਵਿੱਚ ਇਹ ਸਿਸਟਮ ਵਰਤਿਆ ਜਾਂਦਾ ਹੈ।
2022 ਤੱਕ ਇੱਕ ਕਰੋੜ ਯਾਤਰੀ ਮੈਟਰੋ ਰਾਹੀਂ ਕਰਨਗੇ ਸਫ਼ਰ
ਡੀਐਮਆਰਸੀ ਦੇ ਮੁੱਖ ਬੁਲਾਰੇ ਅਨੁਜ ਦਿਆਲ ਦੇ ਅਨੁਸਾਰ, 2014 ਤੱਕ, ਜਿੱਥੇ ਦੇਸ਼ ਦੇ 5 ਸ਼ਹਿਰਾਂ ਵਿੱਚ ਸਿਰਫ 248 ਕਿਲੋਮੀਟਰ ਮੈਟਰੋ ਨੈਟਵਰਕ ਸੀ, ਹਾਲ ਹੀ ਦੇ ਸਮੇਂ ਵਿੱਚ 18 ਸ਼ਹਿਰਾਂ ਵਿੱਚ 702 ਕਿਲੋਮੀਟਰ ਮੈਟਰੋ ਲਾਈਨਾਂ ਬਣ ਚੁੱਕੀਆਂ ਹਨ। ਆਉਣ ਵਾਲੇ ਸਮੇਂ ਵਿੱਚ, ਲਗਭਗ 27 ਸ਼ਹਿਰਾਂ ਵਿੱਚ ਕੁੱਲ 1000 ਕਿਲੋਮੀਟਰ ਮੈਟਰੋ ਨੈਟਵਰਕ ਤਿਆਰ ਹੋ ਜਾਵੇਗਾ।
2022 ਵਿੱਚ, ਜਦੋਂ ਭਾਰਤ ਦੀ ਆਜ਼ਾਦੀ 75 ਸਾਲਾਂ ਨੂੰ ਪੂਰਾ ਕਰੇਗੀ, ਉਸ ਸਮੇਂ, ਤਕਰੀਬਨ ਇੱਕ ਕਰੋੜ ਯਾਤਰੀ ਰੋਜ਼ਾਨਾ 1000 ਕਿਲੋਮੀਟਰ ਮੈਟਰੋ ਨੈਟਵਰਕ 'ਤੇ ਯਾਤਰਾ ਕਰ ਸਕਣਗੇ।
ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਅਰਪੋਰਟ ਮੈਟਰੋ 'ਤੇ ਪੂਰੀ ਤਰ੍ਹਾਂ ਸੰਚਾਲਿਤ ਕੀਤੇ ਜਾਣ ਵਾਲੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦਾ ਉਦਘਾਟਨ ਵੀ ਕਰਨਗੇ। ਪਿਛਲੇ ਡੇਢ ਸਾਲ ਦੇ ਦੌਰਾਨ, 23 ਬੈਂਕਾਂ ਦੁਆਰਾ ਜਾਰੀ ਕੀਤਾ ਰੂਪੇ ਡੈਬਿਟ ਕਾਰਡ ਧਾਰਕ ਕੋਈ ਵੀ ਵਿਅਕਤੀ ਉਸ ਕਾਰਡ ਦੀ ਵਰਤੋਂ ਕਰਦਿਆਂ ਏਅਰਪੋਰਟ ਐਕਸਪ੍ਰੈਸ ਲਾਈਨ 'ਤੇ ਯਾਤਰਾ ਕਰ ਸਕਦਾ ਹੈ। ਇਹ ਸਹੂਲਤ ਸਾਲ 2022 ਤੱਕ ਪੂਰੇ ਦਿੱਲੀ ਮੈਟਰੋ ਨੈਟਵਰਕ ਤੇ ਉਪਲੱਬਧ ਹੋਵੇਗੀ। ਇਸ ਤੋਂ ਬਾਅਦ ਯਾਤਰੀ ਸਮਾਰਟ ਕਾਰਡ ਦੇ ਨਾਲ ਡੈਬਿਟ ਕਾਰਡ ਨਾਲ ਮੈਟਰੋ ਵਿੱਚ ਯਾਤਰਾ ਕਰ ਸਕਣਗੇ।
ਨਿਯਮਾਂ ਦੀ ਤਬਦੀਲੀ ਲਈ ਪ੍ਰਵਾਨਗੀ
ਡੀਐਮਆਰਸੀ ਸੂਤਰਾਂ ਅਨੁਸਾਰ ਮੈਟਰੋ ਰੇਲਵੇ ਦੇ ਆਮ ਨਿਯਮਾਂ ਵਿੱਚ ਬਦਲਾਅ ਨੂੰ ਮੰਤਰਾਲੇ ਨੇ ਬਿਨ੍ਹਾਂ ਡਰਾਈਵਰ ਤੋਂ ਮੈਟਰੋ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੱਕ ਮੈਟਰੋ ਰੇਲਵੇ ਲਈ ਬਣਾਏ ਨਿਯਮਾਂ ਦੇ ਤਹਿਤ ਬਿਨ੍ਹਾਂ ਡਰਾਈਵਰ ਤੋਂ ਰੇਲ ਚਲਾਉਣ ਦਾ ਕੋਈ ਸਿਸਟਮ ਨਹੀਂ ਸੀ।