ETV Bharat / bharat

ਕਾਰਗਿਲ 'ਚ ਰਾਹੁਲ ਗਾਂਧੀ ਦਾ ਪੀਐੱਮ ਮੋਦੀ ਉੱਤੇ ਨਿਸ਼ਾਨਾ, ਕਿਹਾ-ਚੀਨ ਕਰ ਰਿਹਾ ਭਾਰਤੀ ਇਲਾਕਿਆਂ 'ਤੇ ਕਬਜ਼ਾ, ਪੀਐੱਮ ਮੋਦੀ ਦੇਸ਼ ਵਾਸੀਆਂ ਨੂੰ ਕਰ ਰਹੇ ਗੁੰਮਰਾਹ

author img

By ETV Bharat Punjabi Team

Published : Aug 25, 2023, 2:12 PM IST

ਰਾਹੁਲ ਗਾਂਧੀ ਨੇ ਲੱਦਾਖ ਦੇ ਕਾਰਗਿਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਚੀਨ ਨੇ ਭਾਰਤ ਦੀ ਜ਼ਮੀਨ ਹਥਿਆਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਪੀਐੱਮ ਮੋਦੀ ਝੂਠ ਬੋਲ ਰਹੇ ਹਨ ਕਿ ਚੀਨ ਨੇ ਲੱਦਾਖ ਦਾ ਇਕ ਇੰਚ ਵੀ ਨਹੀਂ ਖੋਹਿਆ।

CONGRESS MP RAHUL GANDHI ADDRESS A PUBLIC RALLY IN LADAKH KARGIL
ਕਾਰਗਿਲ ਚ ਰਾਹੁਲ ਗਾਂਧੀ ਦਾ ਪੀਐੱਮ ਮੋਦੀ ਉੱਤੇ ਨਿਸ਼ਾਨਾ, ਕਿਹਾ-ਚੀਨ ਕਰ ਰਿਹਾ ਭਾਰਤੀ ਇਲਾਕਿਆਂ 'ਤੇ ਕਬਜ਼ਾ, ਪੀਐੱਮ ਮੋਦੀ ਦੇਸ਼ ਵਾਸੀਆਂ ਨੂੰ ਕਰ ਰਹੇ ਗੁੰਮਰਾਹ

ਕਾਰਗਿਲ: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਲੱਦਾਖ ਦੌਰੇ ਦੇ ਆਖ਼ਰੀ ਪੜਾਅ ਦੌਰਾਨ ਕਾਰਗਿਲ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਇੱਕ ਰਣਨੀਤਕ ਸਥਾਨ ਹੈ। ਖਾਸ ਤੌਰ 'ਤੇ ਜਦੋਂ ਉਹ ਪੈਂਗੋਂਗ ਤਸੋ ਝੀਲ 'ਤੇ ਸੀ, ਤਾਂ ਇੱਕ ਗੱਲ ਸਾਫ਼ ਹੈ ਕਿ ਚੀਨ ਨੇ ਭਾਰਤ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ ਹੜੱਪ ਲਈ ਹੈ। ਇਹ ਦੁੱਖ ਦੀ ਗੱਲ ਹੈ ਕਿ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਚੀਨ ਨੇ ਅਜਿਹਾ ਨਹੀਂ ਕੀਤਾ ਹੈ। ਲੱਦਾਖ ਦਾ ਇੱਕ ਇੰਚ ਵੀ ਨਹੀਂ ਗਿਆ, ਜੋ ਕਿ ਝੂਠ ਹੈ।

  • #WATCH | Congress MP Rahul Gandhi in Kargil, Ladakh, "A few months ago, we walked from Kanyakumari to Kashmir, it was called 'Bharat Jodo Yatra. The aim was to stand against hatred & violence spread by BJP-RSS in the country...The message that came out of the Yatra was-'nafrat ke… pic.twitter.com/ES8fM0ouFQ

    — ANI (@ANI) August 25, 2023 " class="align-text-top noRightClick twitterSection" data=" ">

ਅਡਾਨੀ ਹਵਾਲੇ ਕਰਨੇ ਚਾਹੁੰਦੇੇ ਨੇ ਜ਼ਮੀਨ: ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਭਾਜਪਾ ਲੱਦਾਖ ਦੀ ਜ਼ਮੀਨ ਖੋਹ ਕੇ ਅਡਾਨੀ ਨੂੰ ਸੌਂਪਣਾ ਚਾਹੁੰਦੀ ਹੈ। ਇਸ ਕਾਰਨ ਉਹ ਲੱਦਾਖ ਦੇ ਲੋਕਾਂ ਨੂੰ ਸਹੀ ਪ੍ਰਤੀਨਿਧਤਾ ਨਹੀਂ ਦਿੰਦੇ ਕਿਉਂਕਿ ਇਸ ਤੋਂ ਬਾਅਦ ਉਹ ਸਥਾਨਕ ਲੋਕਾਂ ਦੀ ਜ਼ਮੀਨ ਨਹੀਂ ਲੈ ਸਕਣਗੇ। ਉਨ੍ਹਾਂ ਕਿਹਾ, "ਭਾਜਪਾ ਵਾਲੇ ਜਾਣਦੇ ਹਨ ਕਿ ਜੇਕਰ ਤੁਹਾਨੂੰ ਨੁਮਾਇੰਦਗੀ ਦਿੱਤੀ ਜਾਂਦੀ ਹੈ, ਤਾਂ ਉਹ ਤੁਹਾਡੀ ਜ਼ਮੀਨ ਨਹੀਂ ਖੋਹ ਸਕਣਗੇ। ਭਾਜਪਾ ਤੁਹਾਡੀ ਜ਼ਮੀਨ ਖੋਹ ਕੇ ਅਡਾਨੀ ਨੂੰ ਦੇਣਾ ਚਾਹੁੰਦੀ ਹੈ,ਪਰ ਉਹ ਅਜਿਹਾ ਕਦੇ ਨਹੀਂ ਹੋਣ ਦੇਣਗੇ।"

  • #WATCH | Congress MP Rahul Gandhi in Kargil, Ladakh says, "...Ladakh is a strategic location...One thing is very clear China has taken away India's land...It is sad that the PM in the opposition meeting said that not even an inch of Ladakh has been taken by China. This is a… pic.twitter.com/4oKeDZZAEv

ਸਥਾਨਕਵਾਸੀਆਂ ਦੀ ਸ਼ਲਾਘਾ: ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ 20 ਅਗਸਤ ਨੂੰ ਪੈਂਗੋਂਗ ਤਸੋ ਝੀਲ ਦਾ ਦੌਰਾ ਕੀਤਾ ਸੀ ਅਤੇ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਜੰਗਾਂ ਦੌਰਾਨ ਲੱਦਾਖ ਦੇ ਲੋਕਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ''ਲਦਾਖ ਅਤੇ ਕਾਰਗਿਲ 'ਚ ਤੁਹਾਡੀ ਭੂਮਿਕਾ, ਜਦੋਂ ਵੀ ਭਾਰਤ ਨੂੰ ਤੁਹਾਡੀ ਲੋੜ ਸੀ, ਜਦੋਂ ਵੀ ਸਰਹੱਦਾਂ 'ਤੇ ਜੰਗ ਹੋਈ, ਕਾਰਗਿਲ ਦੇ ਲੋਕ ਇੱਕ ਆਵਾਜ਼ 'ਚ ਭਾਰਤ ਦੇ ਨਾਲ ਖੜ੍ਹੇ ਸਨ। ਤੁਸੀਂ ਅਜਿਹਾ ਇਕ ਵਾਰ ਨਹੀਂ ਕਈ ਵਾਰ ਕੀਤਾ ਹੈ।,"

ਮੰਗਾਂ ਦਾ ਸਮਰਥਨ: ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਲੱਦਾਖ ਦੇ ਲੋਕਾਂ ਨੇ ਉਨ੍ਹਾਂ ਨੂੰ ਸਥਾਨਕ ਹਵਾਈ ਅੱਡੇ ਦੀ ਮੌਜੂਦਗੀ ਬਾਰੇ ਵੀ ਦੱਸਿਆ ਪਰ ਇੱਥੇ ਕੋਈ ਹਵਾਈ ਜਹਾਜ਼ ਨਹੀਂ ਆਉਂਦਾ। ਮੈਂ ਤੁਹਾਡੀ ਆਵਾਜ਼ ਸੁਣਨ ਦੀ ਕੋਸ਼ਿਸ਼ ਕੀਤੀ ਅਤੇ ਕਾਂਗਰਸ ਤੁਹਾਡੇ ਨਾਲ ਖੜ੍ਹੀ ਹੈ ਅਤੇ ਤੁਹਾਡੀ ਜ਼ਮੀਨ, ਤੁਹਾਡੇ ਅਧਿਕਾਰਾਂ ਲਈ ਤੁਹਾਡੇ ਸੰਘਰਸ਼ ਵਿੱਚ ਅਸੀਂ ਤੁਹਾਡੇ ਨਾਲ ਹਾਂ।'' ਉਨ੍ਹਾਂ ਇਹ ਵੀ ਕਿਹਾ ਕਿ ਲੇਹ ਸਿਖਰ ਸੰਸਥਾ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਨੇ ਕੁਝ ਮੰਗਾਂ ਰੱਖੀਆਂ ਹਨ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦੇ ਹੋਏ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਸਮਰਥਨ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.