ਚੰਡੀਗੜ੍ਹ: 'ਬਚਪਨ ਕਾ ਪਿਆਰ ਮੇਰਾ ਭੁੱਲ ਨਹੀਂ ਜਾਣਾ ਰੇ' ਗਾਉਣ ਲਈ ਮਸ਼ਹੂਰ ਸਹਿਦੇਵ ਦਿਰਦੋ ਦੇ ਨਾਲ ਛੱਤਸੀਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੁਲਾਕਾਤ ਕੀਤੀ ਹੈ।ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ (Social media) ਉਤੇ ਵਾਇਰਲ ਹੋ ਰਹੀ ਹੈ।ਮੁੱਖ ਮੰਤਰੀ ਨੇ ਮੁਲਾਕਾਤ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਸ਼ੇਅਕ ਕਰਕੇ ਲਿਖਿਆ ਹੈ ਕਿ 'ਬਚਪਨ ਦਾ ਪਿਆਰ ....ਵਾਹ!' ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਇਹ ਗੀਤ ਸੋਸ਼ਲ ਮੀਡੀਆ (Social media) ਉਤੇ ਖੂਬ ਵਾਇਰਲ ਹੋ ਰਿਹਾ ਸੀ।
-
बचपन का प्यार....वाह! pic.twitter.com/tWUuWFP71f
— Bhupesh Baghel (@bhupeshbaghel) July 27, 2021 " class="align-text-top noRightClick twitterSection" data="
">बचपन का प्यार....वाह! pic.twitter.com/tWUuWFP71f
— Bhupesh Baghel (@bhupeshbaghel) July 27, 2021बचपन का प्यार....वाह! pic.twitter.com/tWUuWFP71f
— Bhupesh Baghel (@bhupeshbaghel) July 27, 2021
ਇਸ ਵੀਡੀਓ ਨੂੰ ਵੇਖਦੇ ਹੋਏ ਮਸ਼ਹੂਰ ਗਾਇਕ ਬਾਦਸ਼ਾਹ ਨੇ ਸਹਿਦੇਵ ਨਾਲ ਫੋਨ ਉਤੇ ਗੱਲ ਕੀਤੀ ਸੀ।ਦਰਅਸਲ ਬਾਦਸ਼ਾਹ ਨੇ ਵੀ ਕੁੱਝ ਵਕਤ ਪਹਿਲਾ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ।ਜਿਸ ਤੋਂ ਬਾਅਦ ਬਾਦਸ਼ਾਹ ਨੇ ਖੁਦ ਇਸ ਬੱਚੇ ਨੂੰ ਵੀਡੀਓ ਕਾਲ ਉਤੇ ਮਿਲਣ ਲਈ ਚੰਡੀਗੜ੍ਹ ਬੁਲਾਇਆ ਸੀ।ਉਸ ਤੋਂ ਬਾਅਦ ਉਮੀਦਾਂ ਲਗਾਈਆ ਜਾ ਰਹੀਆ ਹਨ ਕਿ ਬਾਦਸ਼ਾਹ ਨੇ ਸਹਿਦੇਵ ਦਾ ਗਾਣਾ ਛੂਟ ਕਰਨਾ ਹੈ।
- " class="align-text-top noRightClick twitterSection" data="
">
ਇਸ ਤੋਂ ਪਹਿਲਾਂ ਜਦੋਂ ਸੋਸ਼ਲ ਮੀਡੀਆ ਉਤੇ ਸਕੂਲ ਵਰਦੀ ਪਹਿਣ ਕੇ ਇਕ ਸੁਰ ਵਿਚ ਗਾ ਰਹੇ ਸੁਕਮਾ ਦੀ ਰਹਿਣ ਵਾਲੇ ਇਸ ਲੜਕੇ ਦਾ ਵੀਡੀਓ ਸਾਹਮਣੇ ਆਇਆ ਸੀ ਉਦੋ ਕਈ ਲੋਕਾਂ ਨੇ ਇਕ ਵੀਡੀਓ ਨੂੰ ਸ਼ੇਅਰ ਕੀਤਾ ਸੀ।ਵੀਡੀਓ ਨੂੰ ਵੇਖ ਕੇ ਇਵੇਂ ਲੱਗ ਰਿਹਾ ਹੈ ਜਿਵੇ ਇਹ ਵੀਡੀਓ ਸਕੂਲ ਵਿਚ ਬਣਾਈ ਹੋਵੇ।ਇਸ ਵੀਡੀਓ ਵਿਚ ਕੁੱਝ ਲੋਕ ਹੋਰ ਵੀ ਦਿਖਾਈ ਦੇ ਰਹੇ ਹਨ।
ਨੀਲੇ ਕਮੀਜ਼ ਵਿਚ ਸਹਿਦੇਵ ਕੁਮਾਰ ਦਿਰਦੋ ਆਪਣੇ ਸਕੂਲ ਦੇ ਅਧਿਆਪਕ ਦੇ ਸਾਹਮਣੇ ਖੜੇ ਹੋ ਕੇ ਗਾਣਾ ਗਾਉਂਦੇ ਵਿਖਾਈ ਦੇ ਰਿਹਾ ਹੈ।ਇਸ ਦੌਰਾਨ ਉਸਨੇ ਬਹੁਤ ਗੰਭੀਰ ਚਿਹਰਾ ਬਣਾਇਆ ਸੀ।ਵੀਡੀਓ ਵਿਚ ਦੇਖਿਆ ਗਿਆ ਕਿ ਜਦੋਂ ਉਸ ਦਾ ਗਾਣਾ ਖ਼ਤਮ ਹੁੰਦਾ ਹੈ, ਤਾਂ ਉਥੇ ਬੈਠੇ ਕੁਝ ਅਧਿਆਪਕ ਵੀ ਬੱਚੇ ਨਾਲ ਮੇਲ-ਮਿਲਾਪ ਕਰਨਾ ਸ਼ੁਰੂ ਕਰ ਦਿੰਦੇ ਹਨ। ਪਿੱਛੇ ਬੈਠੇ ਅਧਿਆਪਕ ਵੀ ਇਸ ਬੱਚੇ ਦਾ ਗਾਣਾ ਸੁਣ ਕੇ ਹੱਸਣਾ ਸ਼ੁਰੂ ਕਰ ਦਿੰਦੇ ਹਨ।