ETV Bharat / bharat

ਕਿਸਾਨ ਅੰਦੋਲਨ 'ਚ ਸਾਈਕਲ 'ਤੇ ਪੁੱਜੇ ਬੱਚੇ, ਕਿਹਾ- 'ਅਸੀਂ ਮੋਦੀ ਨੂੰ ਛੱਡਾਂਗੇ ਨਹੀਂ, ਦਿੱਲੀ 'ਚ ਦੇਵਾਂਗੇ ਧਰਨਾ' - ਸਾਈਕਲਾਂ 'ਤੇ ਸਵਾਰ ਹੋ ਕੇ ਜੀਂਦ ਪੁੱਜੇ

ਪੰਜਾਬ 'ਚੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨਾਲ ਕੁੱਝ ਬੱਚੇ ਵੀ ਸ਼ਾਮਲ ਹਨ, ਜਿਹੜੇ ਜੀਂਦ ਪੁੱਜੇ ਅਤੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਇੱਕ ਕਦਮ ਵੀ ਪਿੱਛੇ ਨਹੀਂ ਹਟਣਗੇ ਅਤੇ ਦਿੱਲੀ ਜਾ ਕੇ ਧਰਨਾ ਲਾਉਣਗੇ।

ਕਿਸਾਨ ਅੰਦੋਲਨ 'ਚ ਪੁੱਜੇ ਬੱਚੇ ਬੋਲੇ
ਕਿਸਾਨ ਅੰਦੋਲਨ 'ਚ ਪੁੱਜੇ ਬੱਚੇ ਬੋਲੇ
author img

By

Published : Nov 27, 2020, 10:39 PM IST

ਜੀਂਦ: ਪਿਛਲੇ ਤਿੰਨ ਦਿਨਾਂ ਤੋਂ ਤੁਸੀ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸੜਕਾਂ 'ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਤਾਂ ਵੇਖ ਹੀ ਰਹੇ ਹੋ, ਪਰ ਹੁਣ ਪੰਜਾਬ ਵਿੱਚੋਂ ਹਰਿਆਣਾ ਆਪਣੇ ਸਾਈਕਲਾਂ 'ਤੇ ਸਵਾਰ ਹੋ ਕੇ ਜੀਂਦ ਪੁੱਜੇ ਬੱਚਿਆਂ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਈਟੀਵੀ ਭਾਰਤ ਨੇ ਇਨ੍ਹਾਂ ਛੋਟੇ ਅੰਦੋਲਨਕਾਰੀਆਂ ਨੂੰ ਵੇਖਿਆ ਤਾਂ ਇਨ੍ਹਾਂ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਕੁੱਝ ਸਵਾਲ ਜਵਾਬ ਕੀਤੇ, ਜਿਸ ਨੂੰ ਸੁਣ ਕੇ ਟੀਮ ਵੀ ਹੈਰਾਨ ਰਹਿ ਗਈ।

ਆਪਣੇ ਸਾਈਕਲਾਂ 'ਤੇ ਸਵਾਰ ਹੋ ਕੇ ਜੀਂਦ ਪੁੱਜੇ ਇਨ੍ਹਾਂ ਬੱਚਿਆਂ ਨੇ ਪੰਜਾਬੀ ਵਿੱਚ ਇੰਟਰਵਿਊ ਦਿੰਦਿਆਂ ਕਿਹਾ ਕਿ ਅਸੀਂ ਮੋਦੀ ਨੂੰ ਛੱਡਾਂਗੇ ਨਹੀਂ। ਬੱਚਿਆਂ ਨੇ ਕਿਹਾ ਕਿ ਸਾਡੀ ਜੀਰੀ ਕੌਣ ਲਉਗਾ, ਇਸ ਤਰ੍ਹਾਂ ਤਾਂ ਕਿਸਾਨ ਭੁੱਖਾ ਮਰ ਜਾਵੇਗਾ। ਜੇਕਰ ਅਸੀਂ ਕਣਕ ਨਹੀਂ ਬੀਜੀ ਤਾਂ ਪੂਰਾ ਦੇਸ਼ ਆਟੇ ਦੇ ਦਿਨਾਂ ਭੁੱਖਾ ਮਰ ਜਾਵੇਗਾ। ਬੱਚਿਆਂ ਨੇ ਕਿਹਾ ਕਿ ਅਸੀਂ ਦਿੱਲੀ ਜਾਵਾਂਗੇ ਅਤੇ ਉਥੇ ਧਰਨਾ ਦੇਵਾਂਗਾ। ਇੱਕ ਵੀ ਕਦਮ ਪਿੱਛੇ ਨਹੀਂ ਹਟਾਂਗੇ।

ਕਿਸਾਨ ਅੰਦੋਲਨ 'ਚ ਪੁੱਜੇ ਬੱਚੇ ਬੋਲੇ, 'ਅਸੀਂ ਮੋਦੀ ਨੂੰ ਛੱਡਾਂਗੇ ਨਹੀਂ, ਦਿੱਲੀ 'ਚ ਦੇਵਾਂਗੇ ਧਰਨਾ'

ਪੰਜਾਬੀ ਬੋਲੀ ਵਿੱਚ ਜਿਹੜਾ ਇੰਟਰਵਿਊ ਇਸ ਬੱਚੇ ਨੇ ਅੰਦੋਲਨ ਨੂੰ ਲੈ ਕੇ ਦਿੱਤਾ, ਉਸ ਨੂੰ ਵੇਖ ਕੇ ਤੁਸੀ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸਾਨਾਂ ਵਿੱਚ ਸਰਕਾਰ ਦੇ ਵਿਰੁੱਧ ਕਿੰਨਾ ਰੋਸ ਹੈ।

ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਇਨ੍ਹਾਂ ਨੂੰ ਖੇਤੀ ਕਾਨੂੰਨਾਂ ਦੀ ਪੂਰੀ ਜਾਣਕਾਰੀ ਹੈ ਜਾਂ ਨਹੀਂ ਜਾਂ ਇਹ ਬੱਚੇ ਸਿਰਫ਼ ਆਪਣੇ ਵੱਡੇ ਬਜ਼ੁਰਗਾਂ ਨੂੰ ਵੇਖ ਕੇ ਹੀ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ, ਪਰੰਤੂ ਅਜੇ ਇਹ ਬੱਚੇ ਵੀ ਹੋਰ ਕਿਸਾਨਾਂ ਨਾਲ ਦਿੱਲੀ ਕੂਚ ਕਰ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.