ਨਵੀਂ ਦਿੱਲੀ: ਸੀਬੀਆਈ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੀਬੀਆਈ ਨੇ ਮੁੱਖ ਕੇਜਰੀਵਾਲ ਨੂੰ 16 ਅਪ੍ਰੈਲ ਨੂੰ ਤਲਬ ਕੀਤਾ ਹੈ। ਸੀਬੀਆਈ ਨੇ ਸਵਾਲਾਂ ਦੀ ਸੂਚੀ ਬਣਾਈ ਹੈ, ਜਿਸ ਦੇ ਆਧਾਰ 'ਤੇ ਉਹ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਦੋਸ਼ੀਆਂ ਦੀ ਗਵਾਹੀ 'ਚ ਕੇਜਰੀਵਾਲ ਦਾ ਨਾਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਾਂਚ ਟੀਮ ਦੇ ਸਵਾਲਾਂ ਦੇ ਜਵਾਬ ਦੇਣ ਲਈ ਕੇਜਰੀਵਾਲ ਨੂੰ ਸਵੇਰੇ 11 ਵਜੇ ਹੈੱਡਕੁਆਰਟਰ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੀ ਜਾਣਕਾਰੀ ਤੋਂ ਬਾਅਦ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਅੱਤਿਆਚਾਰਾਂ ਨੂੰ ਖਤਮ ਕੀਤਾ ਜਾਵੇਗਾ।
-
हर एक भ्रष्टाचारी का अंत ज़रूर होगा!
— Parvesh Sahib Singh (@p_sahibsingh) April 14, 2023 " class="align-text-top noRightClick twitterSection" data="
दिल्ली सरकार में हुए हजारों करोड़ के शराब घोटाले में CBI ने नई शराब नीति के असली मास्टर माइंड अरविंद केजरीवाल को पूछताछ के लिए समन भेजना साफ दिखाता है कि दिल्ली को अपने भ्रष्टाचार के लिए शराब का गढ़ बनाने वाला एक दिन जेल की सलाखों में होगा।
">हर एक भ्रष्टाचारी का अंत ज़रूर होगा!
— Parvesh Sahib Singh (@p_sahibsingh) April 14, 2023
दिल्ली सरकार में हुए हजारों करोड़ के शराब घोटाले में CBI ने नई शराब नीति के असली मास्टर माइंड अरविंद केजरीवाल को पूछताछ के लिए समन भेजना साफ दिखाता है कि दिल्ली को अपने भ्रष्टाचार के लिए शराब का गढ़ बनाने वाला एक दिन जेल की सलाखों में होगा।हर एक भ्रष्टाचारी का अंत ज़रूर होगा!
— Parvesh Sahib Singh (@p_sahibsingh) April 14, 2023
दिल्ली सरकार में हुए हजारों करोड़ के शराब घोटाले में CBI ने नई शराब नीति के असली मास्टर माइंड अरविंद केजरीवाल को पूछताछ के लिए समन भेजना साफ दिखाता है कि दिल्ली को अपने भ्रष्टाचार के लिए शराब का गढ़ बनाने वाला एक दिन जेल की सलाखों में होगा।
ਇਹ ਹੈ ਇਲਜ਼ਾਮ : ਇਲਜ਼ਾਮ ਹੈ ਕਿ ਦਿੱਲੀ ਸਰਕਾਰ ਦੀ 2021-22 ਲਈ ਸ਼ਰਾਬ ਕਾਰੋਬਾਰੀਆਂ ਨੂੰ ਲਾਇਸੈਂਸ ਦੇਣ ਦੀ ਆਬਕਾਰੀ ਨੀਤੀ ਨੇ ਕੁਝ ਡੀਲਰਾਂ ਦਾ ਪੱਖ ਪੂਰਿਆ, ਜਿਨ੍ਹਾਂ ਨੇ ਕਥਿਤ ਤੌਰ 'ਤੇ ਇਸ ਕੰਮ ਲਈ ਰਿਸ਼ਵਤ ਦਿੱਤੀ। 'ਆਪ' ਨੇ ਇਸ ਦੋਸ਼ ਦਾ ਜ਼ੋਰਦਾਰ ਖੰਡਨ ਕੀਤਾ ਹੈ। ਬਾਅਦ ਵਿੱਚ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਆਬਕਾਰੀ ਨੀਤੀ ਵਿੱਚ ਸੋਧ, ਲਾਇਸੈਂਸਧਾਰਕਾਂ ਨੂੰ ਗੈਰ-ਕਾਨੂੰਨੀ ਲਾਭ ਦੇਣ, ਲਾਇਸੈਂਸ ਫੀਸ ਵਿੱਚ ਛੋਟ/ਕਟੌਤੀ, ਬਿਨਾਂ ਮਨਜ਼ੂਰੀ ਦੇ ਐਲ-1 ਲਾਇਸੈਂਸ ਦਾ ਵਾਧਾ ਆਦਿ ਸਮੇਤ ਬੇਨਿਯਮੀਆਂ ਕੀਤੀਆਂ ਗਈਆਂ ਸਨ।
-
अत्याचार का अंत ज़रूर होगा।@ArvindKejriwal जी को CBI द्वारा समन किये जाने के मामले में शाम 6 बजे प्रेसवार्ता करूँगा।
— Sanjay Singh AAP (@SanjayAzadSln) April 14, 2023 " class="align-text-top noRightClick twitterSection" data="
">अत्याचार का अंत ज़रूर होगा।@ArvindKejriwal जी को CBI द्वारा समन किये जाने के मामले में शाम 6 बजे प्रेसवार्ता करूँगा।
— Sanjay Singh AAP (@SanjayAzadSln) April 14, 2023अत्याचार का अंत ज़रूर होगा।@ArvindKejriwal जी को CBI द्वारा समन किये जाने के मामले में शाम 6 बजे प्रेसवार्ता करूँगा।
— Sanjay Singh AAP (@SanjayAzadSln) April 14, 2023
ਇਹ ਵੀ ਪੜ੍ਹੋ : Goa Police summons CM Kejriwal: ਕੇਜਰੀਵਾਲ ਨੂੰ ਗੋਆ ਪੁਲਿਸ ਨੇ 27 ਅਪ੍ਰੈਲ ਨੂੰ ਬੁਲਾਇਆ, ਕੇਜਰੀਵਾਲ ਨੇ ਕਿਹਾ- ਜ਼ਰੂਰ ਜਾਵਾਂਗੇ
ਭਾਜਪਾ ਆਗੂਆਂ 'ਤੇ ਨਿਸ਼ਾਨਾ : ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਟਵੀਟ ਕਰ ਕੇ ਕਿਹਾ ਕਿ ਹਰ ਭ੍ਰਿਸ਼ਟ ਵਿਅਕਤੀ ਦਾ ਅੰਤ ਜ਼ਰੂਰ ਹੋਵੇਗਾ। ਹਜ਼ਾਰਾਂ ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਵਿੱਚ ਨਵੀਂ ਸ਼ਰਾਬ ਨੀਤੀ ਦੇ ਅਸਲ ਮਾਸਟਰ ਮਾਈਂਡ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਸੰਮਨ ਭੇਜਣਾ ਸਾਫ਼ ਦਰਸਾਉਂਦਾ ਹੈ ਕਿ ਦਿੱਲੀ ਨੂੰ ਆਪਣੇ ਭ੍ਰਿਸ਼ਟਾਚਾਰ ਲਈ ਸ਼ਰਾਬ ਦਾ ਅੱਡਾ ਬਣਾਉਣ ਵਾਲਾ ਇੱਕ ਦਿਨ ਸਲਾਖਾਂ ਪਿੱਛੇ ਹੋਵੇਗਾ। ਭਾਜਪਾ ਆਗੂ ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਨੇ ਪੁੱਛਗਿੱਛ ਲਈ ਬੁਲਾਇਆ ਹੈ। ਸ਼ਰਾਬ ਘੁਟਾਲੇ 'ਚ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਹੋਵੇਗੀ। ਸ਼ਰਾਬ ਘੁਟਾਲੇ ਦੇ ਦੋਸ਼ੀਆਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਕੇਜਰੀਵਾਲ ਨਾਲ ਫੇਸਟਾਈਮ 'ਤੇ ਗੱਲ ਕਰਨ ਤੋਂ ਬਾਅਦ ਪੈਸੇ ਦਿੱਤੇ ਸਨ।