ਹੈਦਰਾਬਾਦ: ਬੁੱਲੀ ਬਾਈ, Bulli Bai ਐਪ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਐਪ 'ਤੇ ਮੁਸਲਿਮ ਔਰਤਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਉਹਨਾਂ ਖਿਲਾਫ਼ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।
ਇਸ ਐਪ ਤੋਂ ਕੁਝ ਦਿਨ ਪਹਿਲਾਂ ਸੂਲੀ ਡੀਲ ਐਪ ਆਇਆ ਸੀ, ਉਸ ਐਪ 'ਤੇ ਵੀ ਮੁਸਲਿਮ ਔਰਤਾਂ ਵਿਰੁੱਧ ਗੰਦੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਇਹ ਦੋਵੇਂ ਐਪਸ ਯਾਨੀ ਸੁਲੀ ਡੀਲ ਅਤੇ ਬੁੱਲੀ ਬਾਈ ਨੂੰ Github 'ਤੇ ਲਾਂਚ ਕੀਤਾ ਗਿਆ ਹੈ।
ਗਿਥਬ ਇੱਕ ਹੋਸਟਿੰਗ ਪਲੇਟਫਾਰਮ ਹੈ। ਇਹ ਇੱਕ ਓਪਨ ਸੋਰਸ ਪਲੇਟਫਾਰਮ ਹੈ। ਇਸ 'ਤੇ ਕਈ ਤਰ੍ਹਾਂ ਦੇ ਐਪ ਲਾਂਚ ਕੀਤੇ ਜਾਂਦੇ ਹਨ। ਤੁਸੀਂ ਇੱਥੇ ਐਪਸ ਬਣਾ ਅਤੇ ਸਾਂਝਾ ਵੀ ਕਰ ਸਕਦੇ ਹੋ। ਰਜਿਸਟਰ ਕਰਨ ਲਈ ਈ-ਮੇਲ ਦੀ ਲੋੜ ਹੁੰਦੀ ਹੈ।
ਇਸ ਐਪ ਨੂੰ ਬਣਾਉਣ ਵਾਲੇ ਲੋਕ ਵੱਖ-ਵੱਖ ਫਰਜ਼ੀ ਅਕਾਊਂਟ ਤੋਂ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਪੋਸਟ ਕਰਦੇ ਹਨ ਅਤੇ ਫਿਰ ਇਸ 'ਤੇ ਅਸ਼ਲੀਲ ਟਿੱਪਣੀਆਂ ਕਰਦੇ ਹਨ। ਉਹਨਾਂ ਦੀਆਂ ਤਸਵੀਰਾਂ ਦੀ ਨਿਲਾਮੀ ਕੀਤੀ ਜਾਂਦੀ ਹੈ।
ਜਦੋਂ ਵੀ ਤੁਸੀਂ ਬੁੱਲੀ ਬਾਈ ਐਪ ਖੋਲ੍ਹੋਗੇ ਤਾਂ ਤੁਹਾਨੂੰ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ। ਉਪਭੋਗਤਾ ਉਸਨੂੰ ਬੁੱਲੀ ਬਾਈ ਆਫ ਦਿ ਡੇ ਵਜੋਂ ਕਹਿੰਦੇ ਹਨ। ਇਸ 'ਤੇ ਬੋਲੀ ਲਾਈ ਜਾਂਦੀ ਹੈ ਅਤੇ ਫਿਰ ਇਸਨੂੰ ਮਸ਼ਹੂਰ ਕੀਤਾ ਜਾਂਦਾ ਹੈ।
ਇਸ ਐਪ ਨੂੰ ਕਿਸ ਨੇ ਬਣਾਇਆ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਲੋਕ ਆਪਣੀ ਪਛਾਣ ਛੁਪਾ ਕੇ ਇਸ ਦੀ ਵਰਤੋਂ ਕਰ ਰਹੇ ਹਨ।
ਇੱਕ ਮਹਿਲਾ ਪੱਤਰਕਾਰ ਨੇ #Bulli Bai ਬਾਰੇ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਇੱਥੇ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ। ਉਸ ਦੇ ਹੇਠਾਂ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਹਨ।
ਦਿੱਲੀ ਪੁਲਿਸ ਨੇ ਉਸ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਹੈਦਰਾਬਾਦ ਦੇ ਸਾਂਸਦ ਅਸਦੁਦੀਨ ਓਵੈਸੀ ਨੇ ਵੀ ਇਸ ਪੂਰੀ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ।
ਇਹ ਵੀ ਪੜ੍ਹੋ:ਪਟਨਾ ਸਾਹਿਬ ਗੁਰਦੁਆਰਾ 'ਚ ਸ਼ਰਧਾਲੂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਭੇਟ ਕੀਤਾ ਹੀਰੇ ਦਾ ਹਾਰ, ਜਾਣੋ ਕਿੰਨੀ ਹੈ ਕੀਮਤ