ETV Bharat / bharat

ਕੌਣ ਹੈ ਬਸਤਰ ਦੀ ਆਈਰਨ ਲੇਡੀ ਜਿਨ੍ਹਾਂ ਨੇ ਔਰਤਾਂ ਨੂੰ ਮਹਾਵਾਰੀ ਤੋਂ ਬਚਾਉਣ ਲਈ ਚਲਾਈ ਮੁਹਿੰਮ ? - ਮਹਾਵਾਰੀ ਤੋਂ ਬਚਾਉਣ ਲਈ ਚਲਾਈ ਮੁਹਿੰਮ

ਬਸਤਰ ਦੀ ਧੀ ਕਰਮਜੀਤ ਕੌਰ (BSTAR SOCIAL WORKER KARAMJIT KAUR) ਪਿਛਲੇ 5 ਸਾਲਾਂ ਤੋਂ ਆਪਣੀ ਸੰਸਥਾ ਰਾਹੀਂ ਪਿੰਡ -ਪਿੰਡ ਪਹੁੰਚ ਕੇ ਮਹਾਵਾਰੀ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਔਰਤਾਂ ਤੇ ਕੁੜੀਆਂ ਨੂੰ ਜਾਗਰੂਕ (CAMPAIGN FOR MENSTRUAL HYGIENE) ਕਰ ਰਹੀ ਹੈ।

ਬਸਤਰ ਦੀ ਆਈਰਨ ਲੇਡੀ
ਬਸਤਰ ਦੀ ਆਈਰਨ ਲੇਡੀ
author img

By

Published : Oct 12, 2021, 10:53 AM IST

Updated : Oct 12, 2021, 1:15 PM IST

ਜਗਦਲਪੁਰ : ਅੱਜ ਅਸੀਂ ਤੁਹਾਨੂੰ ਈਟੀਵੀ ਭਾਰਤ ਦੇ ਨਵ ਦੁਰਗਾ ਪ੍ਰੋਗਰਾਮ (NAVD DURGA PROGRAMME) ਵਿੱਚ ਅਜਿਹੀ ਹੀ ਇੱਕ ਹੋਰ ਸ਼ਖਸੀਅਤ ਨਾਲ ਜਾਣੂ ਕਰਾਉਣ ਜਾ ਰਹੇ ਹਾਂ, ਜਿਸ ਨੇ ਬਸਤਰ ਵਰਗੇ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਵਿੱਚ ਜਿੱਥੇ ਸਿੱਖਿਆ ਅਤੇ ਜਾਗਰੂਕਤਾ ਦੀ ਘਾਟ ਹੈ, ਉਥੇ ਆਪਣੀ ਸੰਸਥਾ ਰਾਹੀਂ ਔਰਤਾਂ ਤੇ ਕੁੜੀਆਂ ਨੂੰ ਜਾਗਰੂਕ ਕਰਨ ਦੇ ਨਾਲ, ਉਨ੍ਹਾਂ ਨੂੰ ਮਹਾਂਵਾਰੀ ਤੋਂ ਹੋਣ ਵਾਲੀ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੀ ਪਹਿਲ (CAMPAIGN FOR MENSTRUAL HYGIENE) ਕੀਤੀ ਹੈ। ਇਸ ਦੇ ਨਾਲ- ਨਾਲ ਉਹ ਮੁਫ਼ਤ ਪੈਡ ਬੈਂਕ (pad bank) ਚਲਾ ਕੇ ਪੇਂਡੂ ਕੁੜੀਆਂ ਤੇ ਔਰਤਾਂ ਨੂੰ ਸੈਨੇਟਰੀ ਪੈਡਸ ਵੰਡ ਰਹੇ ਹਨ।

ਬਸਤਰ ਦੀ ਧੀ ਕਰਮਜੀਤ ਕੌਰ ਪਿਛਲੇ 5 ਸਾਲਾਂ ਤੋਂ ਆਪਣੀ ਸੰਸਥਾ ਰਾਹੀਂ ਪਿੰਡ -ਪਿੰਡ ਪਹੁੰਚ ਕੇ ਮਹਾਵਾਰੀ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਔਰਤਾਂ ਤੇ ਕੁੜੀਆਂ ਨੂੰ ਜਾਗਰੂਕ ਕਰ ਰਹੀ ਹੈ। ਉਸ ਨੂੰ ਬਸਤਰ ਵਿੱਚ ਆਈਰਨ ਲੇਡੀ ਵਜੋਂ ਜਾਣਿਆ ਜਾਂਦਾ ਹੈ। ਜਗਦਲਪੁਰ ਪੱਤਰਕਾਰ ਨੇ ਈਟੀਵੀ ਭਾਰਤ ਦੇ ਨਵਦੁਰਗਾ ਪ੍ਰੋਗਰਾਮ ਤਹਿਤ ਸਮਾਜ ਸੇਵੀ ਕਰਮਜੀਤ ਕੌਰ (BSTAR SOCIAL WORKER KARAMJIT KAUR) ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਿ ਬਸਤਰ ਵਿੱਚ ਮਹਾਵਾਰੀ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਕੁੜੀਆਂ ਤੇ ਔਰਤਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਸੀਂ ਕਿੰਨੇ ਸਾਲਾਂ ਤੋਂ ਇਸ ਤੇ ਕੰਮ ਕਰ ਰਹੇ ਹੋ ?

ਜਵਾਬ : ਸਮਾਜ ਸੇਵੀ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸੰਸਥਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੇਖਿਆ ਕਿ ਬਸਤਰ ਦੇ ਜ਼ਿਆਦਾਤਰ ਪੇਂਡੂ ਇਲਾਕਿਆਂ ਵਿੱਚ ਮਹਾਵਾਰੀ ਨੂੰ ਲੈ ਕੇ ਕਈ ਔਰਤਾਂ ਤੇ ਕੁੜੀਆਂ ਭਰਮ ਦੇ ਹਲਾਤ ਵਿੱਚ ਹਨ। ਇੱਕ ਰਿਪੋਰਟ ਦੇ ਮੁਤਾਬਕ ਬਸਤਰ ਡਿਵੀਜ਼ਨ 'ਚ ਮਹਾਵਾਰੀ ਦੇ ਦੌਰਾਨ ਮਹਿਜ਼ 30% ਔਰਤਾਂ ਹੀ ਸੈਨੇਟਰੀ ਪੈਡਸ ਦੀ ਵਰਤੋਂ ਕਰਦੀਆਂ ਹਨ। ਇਸ ਦੇ ਨਾਲ ਹੀ 10 % ਕੁੜੀਆਂ ਦਾ ਮੰਨਣਾ ਹੈ ਕਿ ਮਹਾਵਾਰੀ ਹੋਣਾ ਇੱਕ ਬਿਮਾਰੀ ਹੈ।

ਕਰਮਜੀਤ ਕੌਰ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਬਸਤਰ ਦੇ ਪੇਂਡੂ ਖੇਤਰਾਂ ਦੀਆਂ ਕਈ ਕੁੜੀਆਂ ਇਸ ਨੂੰ ਬਿਮਾਰੀ ਸਮਝ ਕੇ ਸਕੂਲ ਛੱਡ ਦਿੰਦੀਆਂ ਹਨ। ਦੂਜੇ ਪਾਸੇ, ਜੇ ਮਹਾਵਾਰੀ ਦੇ ਦੌਰਾਨ ਸਹੀ ਦੇਖਭਾਲ ਅਤੇ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ, ਤਾਂ ਕਈ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ਅਤੇ ਅਜਿਹੇ ਵਿੱਚ ਇਹ ਬੇਹਦ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਕਰਮਜੀਤ ਨੇ ਦੱਸਿਆ ਕਿ ਆਪਣੀ ਬਸਤਰ ਫੇਰੀ ਦੌਰਾਨ ਉਨ੍ਹਾਂ ਨੇ ਕਈ ਵਾਰ ਵੇਖਿਆ ਕਿ ਅੰਦਰੂਨੀ ਖੇਤਰਾਂ ਵਿੱਚ ਮਹਾਵਾਰੀ ਦੇ ਸਬੰਧ ਵਿੱਚ ਬਹੁਤ ਮਾੜੇ ਹਲਾਤ ਹਨ ਤੇ ਪੇਂਡੂ ਕੁੜੀਆਂ ਅਤੇ ਔਰਤਾਂ ਸੁਆਹ ਅਤੇ ਗੰਦੇ ਕੱਪੜਿਆਂ ਦੀ ਵਰਤੋਂ ਕਰਦੀਆਂ ਹਨ। ਜਿਸ ਦੇ ਕਾਰਨ ਸਫਾਈ ਨਾਂ ਹੋਣ ਦੇ ਕਾਰਨ ਗੰਭੀਰ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਇਸ ਦੇ ਚਲਦੇ ਜਾਗਰੂਕਤਾ ਦੀ ਘਾਟ ਹੋਣ ਕਾਰਨ ਕਈ ਔਰਤਾਂ ਤੇ ਕੁੜੀਆਂ ਦੀ ਮੌਤ ਹੋ ਜਾਂਦੀ ਹੈ। ਅਜਿਹੇ ਵਿੱਚ ਉਨ੍ਹਾਂ ਨੇ ਇੱਕਲੇ ਹੀ ਸੰਸਥਾ ਸਥਾਪਤ ਕੀਤੀ ਤੇ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕੀਤਾ ਤੇ ਵੇਖਦੇ ਹੀ ਵੇਖਦੇ ਉਨ੍ਹਾਂ ਨਾਲ ਅੱਜ 10 ਔਰਤਾਂ ਉਨ੍ਹਾਂ ਦੀ ਸੰਸਥਾ ਨਾਲ ਜੁੜ ਕੇ ਬਸਤਰ ਦੇ ਪੇਂਡੂ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਬਸਤਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਮਾਹਵਾਰੀ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮਹਾਵਾਰੀ ਸਵਛਤਾ ਦੇ ਲਈ ਜਾਗਰੂਕ ਕਰਨ ਦੇ ਨਾਲ-ਨਾਲ ਉਹ ਸੈਨੇਟਰੀ ਪੈਡਸ ਵੀ ਮੁਫਤ ਵੰਡ ਰਹੀਆਂ ਹਨ।

  • " class="align-text-top noRightClick twitterSection" data="">

ਸਵਾਲ: ਤੁਹਾਡੇ ਵੱਲੋਂ ਪੈਡ ਬੈਂਕ ਖੋਲ੍ਹਣ ਤੋਂ ਬਾਅਦ, ਕਿੰਨੀਆਂ ਔਰਤਾਂ 'ਚ ਇਸ ਬਾਰੇ ਜਾਗਰੂਕਤਾ ਵਧੀ ਹੈ ਤੇ ਉਨ੍ਹਾਂ ਨੂੰ ਇਸ ਪੈਡ ਬੈਂਕ ਤੋਂ ਕਿੰਨਾ ਲਾਭ ਮਿਲ ਰਿਹਾ ਹੈ ?

ਜਵਾਬ : ਸਮਾਜ ਸੇਵਿਕਾ ਨੇ ਦੱਸਿਆ ਕਿ ਸਾਲ 2016 ਵਿੱਚ ਉਨ੍ਹਾਂ ਨੇ ਐਮਐਮ ਫਾਈਟਰਸ (mm fighters) ਦੇ ਨਾਮ 'ਤੇ ਆਪਣੀ ਸੰਸਥਾ ਸਥਾਪਤ ਕੀਤੀ ਅਤੇ ਇਸ ਸੰਸਥਾ ਦੇ ਰਾਹੀਂ ਉਨ੍ਹਾਂ ਨੇ ਬਸਤਰ ਦੇ ਪੇਂਡੂ ਖੇਤਰਾਂ ਦਾ ਨਿਰੰਤਰ ਦੌਰਾ ਕਰਨਾ ਸ਼ੁਰੂ ਕੀਤਾ ਅਤੇ ਪੇਂਡੂ ਔਰਤਾਂ ਅਤੇ ਕੁੜੀਆਂ ਨੂੰ ਇੱਕਠਾ ਕਰਕੇ ਮਹਾਵਾਰੀ ਸਵੱਛਤਾ ਲਈ ਜਾਗਰੂਕ ਕੀਤਾ।

ਹਾਲਾਂਕਿ, ਇਸ ਸਮੇਂ ਦੌਰਾਨ ਉਨ੍ਹਾਂ ਨੇ ਵੇਖਿਆ ਕਿ ਬਹੁਤ ਸਾਰੀਆਂ ਔਰਤਾਂ ਅਤੇ ਕੁੜੀਆਂ ਇਸ ਮੁੱਦੇ ਬਾਰੇ ਗੱਲ ਕਰਨ ਲਈ ਵੀ ਤਿਆਰ ਨਹੀਂ ਸਨ ਅਤੇ ਸ਼ਰਮ ਦੇ ਕਾਰਨ ਘਰ ਤੋਂ ਬਾਹਰ ਵੀ ਨਹੀਂ ਆਈਆਂ ਅਤੇ ਉਨ੍ਹਾਂ ਦੀ ਗੱਲ ਸੁਣਨਾ ਨਹੀਂ ਚਾਹੁੰਦੀਆਂ ਸਨ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਔਰਤਾਂ ਅਤੇ ਕੁੜੀਆਂ ਨੂੰ ਇਸ ਮਹਾਵਾਰੀ ਦੇ ਕਾਰਨ ਹੋਣ ਵਾਲੀਆਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਹੌਲੀ ਹੌਲੀ ਹਾਈ ਸਕੂਲਾਂ ਵਿੱਚ ਵੀ ਉਨ੍ਹਾਂ ਨੇ ਸਕੂਲੀ ਕੁੜੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਅਤੇ ਨਤੀਜੇ ਵਜੋਂ ਕੁੜੀਆਂ ਨੇ ਇਸ ਗੰਭੀਰ ਸਮੱਸਿਆ ਬਾਰੇ ਆਪਣੇ ਘਰ ਵਿੱਚ ਹੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੌਲੀ -ਹੌਲੀ ਪਿੰਡ ਵਾਸੀ ਜਾਗਰੂਕ ਹੋਣ ਲੱਗੇ। ਮੌਜੂਦਾ ਸਮੇਂ ਵਿੱਚ ਬਸਤਰ ਪੇਂਡੂ ਖੇਤਰ ਦੀਆਂ ਔਰਤਾਂ ਤੇ ਕੁੜੀਆਂ ਸੈਨੇਟਰੀ ਪੈਡਸ ਦੀ ਉਪਯੋਗਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਹੀਆਂ ਹਨ। ਇਸ ਦੇ ਨਾਲ ਹੀ, ਉਹ ਮਹਾਵਾਰੀ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਬਚ ਰਹੀਆਂ ਹਨ। ਉਹ ਪੈਡ ਬੈਂਕ ਰਾਹੀਂ ਮੁਫ਼ਤ ਸੈਨੇਟਰੀ ਪੈਡਸ ਵੰਡ ਰਹੀਆਂ ਹਨ ਤੇ ਔਰਤਾਂ ਤੇ ਕੁੜੀਆਂ ਵੀ ਪੈਡ ਲੈਣ ਲਈ ਅੱਗੇ ਆ ਰਹੀਆਂ ਹਨ।

ਸਵਾਲ: ਇਸ ਕੰਮ ਲਈ ਤੁਹਾਨੂੰ ਸਰਕਾਰ ਤੋਂ ਕਿਹੋ ਜਿਹੀ ਮਦਦ ਮਿਲੀ ਹੈ ਜਾਂ ਸਰਕਾਰ ਤੋਂ ਕੋਈ ਮੰਗ ਹੈ ਤਾਂ ਜੋ ਹੋਰਨਾਂ ਔਰਤਾਂ ਤੇ ਕੁੜੀਆਂ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾ ਸਕਣ।

ਜਵਾਬ: ਕਰਮਜੀਤ ਕੌਰ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਇਸ ਲਈ ਇਕੱਲੇ ਸੰਘਰਸ਼ ਕਰਨਾ ਪਿਆ ਸੀ, ਪਰ ਇਸ ਦੇ ਲਈ ਉਸ ਨੇ ਕਦੇ ਹਾਰ ਨਹੀਂ ਮੰਨੀ, ਕਈ ਵਾਰ ਅਜਿਹਾ ਹੋਇਆ ਕਿ ਇੱਕ ਪਿੰਡ ਵਿੱਚ ਇਸ ਸਮੱਸਿਆ ਨੂੰ ਦੱਸਦੇ ਹੋਏ ਪੁਰਸ਼ਾਂ ਦੇ ਨਾਲ ਨਾਲ ਔਰਤਾਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਪਰ ਹੌਲੀ-ਹੌਲੀ ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਹੁਣ ਉਨ੍ਹਾਂ ਦੀ ਸੰਸਥਾ ਦੇ ਨਾਲ ਜੁੜੀਆਂ ਔਰਤਾਂ ਦੇ ਰਾਹੀਂ, ਬਸਤਰ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀ ਸਹਾਇਤਾ ਨਾਲ ਸਰਕਾਰੀ ਪ੍ਰੋਗਰਾਮਾਂ ਅਤੇ ਨਿੱਜੀ ਪ੍ਰੋਗਰਾਮਾਂ ਵਿੱਚ ਮੁਫ਼ਤ ਸੈਨੇਟਰੀ ਪੈਡ ਵੀ ਵੰਡੇ ਜਾ ਰਹੇ ਹਨ।

ਇੱਥੇ ਪਹੁੰਚਣ ਵਾਲੀਆਂ ਪੇਂਡੂ ਔਰਤਾਂ ਅਤੇ ਸਕੂਲੀ ਕੁੜੀਆਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਦੌਰਾਨ, ਉਨ੍ਹਾਂ ਨੂੰ ਸਰਕਾਰ ਤੋਂ ਬੇਹਦ ਮਦਦ ਵੀ ਮਿਲ ਰਹੀ ਹੈ ਅਤੇ ਸਥਾਨਕ ਆਗੂਆਂ ਦੇ ਨਾਲ, ਬਸਤਰ ਕੁਲੈਕਟਰ ਨੇ ਵੀ ਉਨ੍ਹਾਂ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਨੇ ਇਸ ਬਾਰੇ ਸਰਕਾਰੀ ਪ੍ਰੋਗਰਾਮਾਂ ਵਿੱਚ ਕੁੜੀਆਂ ਅਤੇ ਔਰਤਾਂ ਨੂੰ ਜਾਗਰੂਕ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਉਸ ਨੇ ਉਨ੍ਹਾਂ ਨੂੰ ਪ੍ਰੋਗਰਾਮ ਕਰਨ ਲਈ ਥਾਂ ਦੇ ਕੇ ਉਨ੍ਹਾਂ ਦੀ ਮਦਦ ਵੀ ਕੀਤੀ।

ਉਨ੍ਹਾਂ ਦੱਸਿਆ ਕਿ ਬਸਤਰ ਵਿਕਾਸ ਅਥਾਰਟੀ ਦੇ ਚੇਅਰਮੈਨ ਲੱਖੇਸ਼ਵਰ ਬਘੇਲ ਤੋਂ ਵੀ ਉਨ੍ਹਾਂ ਨੇ ਸੈਨੇਟਰੀ ਪੈਡ ਬਣਾਉਣ ਲਈ ਮਸ਼ੀਨ ਦੀ ਮੰਗ ਕੀਤੀ ਤਾਂ ਜੋ ਬਸਤਰ ਵਿੱਚ ਮੁਫ਼ਤ ਪੈਡ ਵੰਡਣ ਲਈ ਸੈਨੇਟਰੀ ਪੈਡਸ ਦੀ ਕਮੀ ਨਾਂ ਆਵੇ ਅਤੇ ਇਸ ਬਾਰੇ ਅਥਾਰਟੀ ਦੇ ਚੇਅਰਮੈਨ ਵੀ ਸਹਿਮਤ ਹੋ ਗਏ ਹਨ। ਮਸ਼ੀਨ ਅਜੇ ਵੀ ਪਹੁੰਚਣ ਦੀ ਪ੍ਰਕਿਰਿਆ ਵਿੱਚ ਹੈ, ਜਿਵੇਂ ਹੀ ਮਸ਼ੀਨ ਆਵੇਗੀ,ਉਨ੍ਹਾਂ ਦੀ ਸੰਸਥਾ ਵੱਲੋਂ ਪੇਂਡੂ ਔਰਤਾਂ, ਸਕੂਲੀ ਲੜਕੀਆਂ ਨੂੰ ਮੁਫਤ ਪੈਡ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਸਵਾਲ: ਤੁਹਾਨੂੰ ਇਸ ਕੰਮ ਲਈ ਕਿਹੜੇ- ਕਿਹੜੇ ਸਨਮਾਨ ਮਿਲੇਅਤੇ ਤੁਸੀਂ ਸਭ ਤੋਂ ਵੱਡਾ ਸਨਮਾਨ ਕੀ ਸਮਝਦੇ ਹੋ?

ਜਵਾਬ: ਕਰਮਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਉਦੋਂ ਸਭ ਤੋਂ ਵੱਡਾ ਸਨਮਾਨ ਮਿਲਿਆ ਸੀ। ਜਦੋਂ ਸ਼ਹਿਰ ਦੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਸ ਕੰਮ ਲਈ ਸੈਨੇਟਰੀ ਪੈਡ ਦੇ ਕੇ ਉਸ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਬਸਤਰ ਦੇ ਪੇਂਡੂ ਖੇਤਰਾਂ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਮਹਾਵਾਰੀ ਤੋਂ ਹੋਣ ਵਾਲੀਆਂ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਸ਼ਹਿਰ ਦੇ ਕਈ ਪਤਵੰਤੇ ਖ਼ਾਸ ਕਰਕੇ ਮਰਦ ਵੀ ਅੱਗੇ ਆਏ ਅਤੇ ਉਨ੍ਹਾਂ ਨੂੰ ਸੈਨੇਟਰੀ ਪੈਡ ਮੁਫਤ ਮੁਹੱਈਆ ਕਰਵਾਏ ਅਤੇ ਇਹ ਸੈਨੇਟਰੀ ਪੈਡ ਪਿੰਡ -ਪਿੰਡ ਵੰਡੇ ਗਏ।

ਉਨ੍ਹਾਂ ਦੱਸਿਆ ਕਿ ਅੱਜ ਵੀ ਬਸਤਰ ਦੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੁਫਤ ਸੈਨੇਟਰੀ ਪੈਡ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਇਹ ਪੈਡ ਪਿੰਡ ਦੀਆਂ ਸਕੂਲੀ ਕੁੜੀਆਂ ਅਤੇ ਔਰਤਾਂ ਤੱਕ ਪਹੁੰਚ ਸਕੇ ਤੇ ਕਿਸੇ ਵੀ ਔਰਤ ਜਾਂ ਕੁੜੀ ਨੂੰ ਗੰਦੇ ਕੱਪੜੇ ਅਤੇ ਸੁਆਹ ਦਾ ਇਸਤੇਮਾਲ ਕਰਨ ਦੀ ਲੋੜ ਨਾ ਪਵੇ।

ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਰਾਸ਼ਟਰੀ ਪੱਧਰ 'ਤੇ ਨੈਸ਼ਨਲ ਵੂਮੈਨ ਐਕਸੀਲੈਂਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੇ ਲਈ ਬੇਹਦ ਮਹੱਤਵਪੂਰਨ ਦਿਨ ਸੀ। ਇਸ ਤੋਂ ਇਲਾਵਾ, ਸੂਬੇ ਤੋਂ ਲੈ ਕੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਈ ਸਮਾਜਿਕ ਸੰਗਠਨਾਂ ਵੱਲੋਂ, ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਨਮਾਨ ਪੇਂਡੂ ਖੇਤਰ ਦੀਆਂ ਔਰਤਾਂ ਅਤੇ ਕੁੜੀਆਂ ਦਾ ਸਨਮਾਨ ਹੈ। ਜਿਨ੍ਹਾਂ ਨੇ ਇਸ ਕੰਮ ਲਈ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ।

ਸਮਾਜ ਸੇਵੀ ਕਰਮਜੀਤ ਕੌਰ ਨਾ ਮਹਿਜ਼ ਔਰਤਾਂ ਨੂੰ ਮਹਾਵਾਰੀ ਦੀ ਸਫਾਈ ਪ੍ਰਤੀ ਜਾਗਰੂਕ ਕਰਨ ਅਤੇ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ, ਬਲਕਿ ਉਹ ਮਹਿਲਾ ਅਧਿਕਾਰਾਂ ਲਈ ਪੀੜਤ ਔਰਤਾਂ ਦੇ ਨਾਲ ਵੀ ਲਗਾਤਾਰ ਕੰਮ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਪੂਰੇ ਬਸਤਰ ਵਿੱਚ ਆਈਰਨ ਲੇਡੀ ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸਿਰਫ਼ ਪਾਚਨ ਹੀ ਨਹੀਂ, ਸਮੁੱਚੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ ਓਟਸ

Last Updated : Oct 12, 2021, 1:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.