ETV Bharat / bharat

ਲਾਲ ਕਿਲ੍ਹਾ ਹਿੰਸਾ ਮਾਮਲਾ: ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ - ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ

ਭਾਜਪਾ ਆਗੂ ਸੁਭਾਸ਼ ਸ਼ਰਮਾ (Subhash Sharma) ਨੇ ਜਿੱਥੇ ਚੰਨੀ ਸਰਕਾਰ ਦੀ ਲਾਲ ਕਿਲ੍ਹਾ ਹਿੰਸਾ ਵਿੱਚ ਭੂਮਿਕਾ ਦਰਸਾਈ ਹੈ ਉਥੇ ਹੀ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਦੇਸ਼ ਵਿਰੋਧੀ ਕਿਹਾ ਹੈ।

ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ
ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ
author img

By

Published : Nov 13, 2021, 11:04 AM IST

Updated : Nov 13, 2021, 12:50 PM IST

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CHARANJIT CHANNI) ਨੇ ਟਰੈਕਟਰ ਰੈਲੀ ਦੌਰਾਨ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਹੁਣ ਪੰਜਾਬ ਸਰਕਾਰ ਦੇ ਇਸ ਐਲਾਨ ਤੋਂ ਮਗਰੋਂ ਪੰਜਾਬ ਦੀ ਸਿਆਸਤ ਗਰਮਾਉਣ ਲੱਗੀ ਹੈ। ਭਾਜਪਾ ਆਗੂ ਸੁਭਾਸ਼ ਸ਼ਰਮਾ (Subhash Sharma) ਨੇ ਜਿੱਥੇ ਚੰਨੀ ਸਰਕਾਰ ਦੀ ਲਾਲ ਕਿਲ੍ਹਾ ਹਿੰਸਾ ਵਿੱਚ ਭੂਮਿਕਾ ਦਰਸਾਈ ਹੈ ਉਥੇ ਹੀ ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਦੇਸ਼ ਵਿਰੋਧੀ ਕਿਹਾ ਹੈ।

ਇਹ ਵੀ ਪੜੋ: ਪੰਜਾਬ ਸਰਕਾਰ ਦਾ ਵੱਡਾ ਐਲਾਨ, ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਹੋਏ ਲੋਕਾਂ ਨੂੰ ਮਿਲੇਗਾ ਮੁਆਵਜ਼ਾ

ਸੁਭਾਸ਼ ਸ਼ਰਮਾ (Subhash Sharma) ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮੇਰੀ ਪੀਐਮਓ ਭਾਰਤ (PMO India), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਹੈ ਕਿ ਲਾਲ ਕਿਲ੍ਹੇ ਦੀ ਹਿੰਸਾ ਵਿੱਚ ਕਾਂਗਰਸ ਦੀ ਭੂਮਿਕਾ ਦੀ ਜਾਂਚ ਐਨਆਈਏ ਨੂੰ ਸੌਂਪੀ ਜਾਵੇ। ਪੰਜਾਬ ਦੇ ਹਾਲਾਤ ਖਰਾਬ ਕਰਕੇ ਸਿਆਸੀ ਲਾਹਾ ਲੈਣ ਦੀ ਕਾਂਗਰਸ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ ਬਹੁਤ ਜ਼ਰੂਰੀ ਹੈ।

ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧ

ਪੰਜਾਬ ਦੇ ਲੋਕ ਦੇਸ਼ ਭਗਤ ਹਨ, ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਆਪਣੇ ਟੈਕਸ ਦੇ ਪੈਸੇ ਨਾਲ ਦੇਸ਼ ਵਿਰੋਧੀਆਂ ਨੂੰ ਮੁਆਵਜ਼ਾ ਦੇਵੇ। ਜੇਕਰ ਮੁੱਖ ਮੰਤਰੀ ਅਤੇ ਕਾਂਗਰਸੀ ਲੀਡਰਾਂ ਪ੍ਰਤੀ ਇੰਨੀ ਹੀ ਹਮਦਰਦੀ ਹੈ ਤਾਂ ਆਪਣੀ ਜੇਬ 'ਚੋਂ ਦਿਓ। ਪੰਜਾਬ ਭਾਜਪਾ ਇਸ ਮਾਮਲੇ ਨੂੰ ਜਨਤਾ ਦੇ ਸਾਹਮਣੇ ਲੈ ਕੇ ਜਾਵੇਗੀ ਅਤੇ ਕਾਂਗਰਸ ਦੇ ਦੇਸ਼ ਵਿਰੋਧੀ ਚਿਹਰੇ ਨੂੰ ਨੰਗਾ ਕਰੇਗੀ।

ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ
ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CHARANJIT CHANNI) ਨੇ ਲਾਲ ਕਿਲ੍ਹੇ ਦੀ ਹਿੰਸਾ ਦੇ ਦੋਸ਼ੀਆਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਇਹ ਸਾਬਤ ਕਰਦਾ ਹੈ ਕਿ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਹਿੰਸਾ ਕਾਂਗਰਸ ਦੁਆਰਾ ਸਪਾਂਸਰ ਕੀਤੀ ਗਈ ਸੀ। ਕਾਂਗਰਸ ਹਮੇਸ਼ਾ ਹੀ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਦੇ ਨਾਲ ਰਹੀ ਹੈ।

ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ
ਭਾਜਪਾ ਆਗੂ ਨੇ ਦੱਸਿਆ ਦੇਸ਼ ਵਿਰੋਧੀ

ਚੰਨੀ ਸਰਕਾਰ ਨੇ ਮੁਆਵਜ਼ੇ ਦਾ ਕੀਤਾ ਹੈ ਐਲਾਨ

ਪੰਜਾਬ ਸਰਕਾਰ (Government of Punjab) ਨੇ ਗਣਤੰਤਰ ਦਿਵਸ (Republic Day) ਜਾਨੀ 26 ਜਨਵਰੀ 2021 ਨੂੰ ਟਰੈਕਟਰ ਰੈਲੀ (Tractor Rally) ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਦਿੱਲੀ ਵਿੱਚ ਟਰੈਕਟਰ ਰੈਲੀ (Tractor Rally) ਦੌਰਾਨ ਗ੍ਰਿਫ਼ਤਾਰ ਕੀਤੇ ਗਏ 83 ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ 2-2 ਲੱਖ ਦੀ ਮਾਲੀ ਮਦਦ ਦਿੱਤੀ ਜਾਵੇਗੀ।

26 ਜਨਵਰੀ 2021 ਨੂੰ ਹੋਈ ਸੀ ਟਰੈਕਟਰ ਰੈਲੀ

ਦੱਸ ਦਈਏ ਕਿ ਖੇਤੀ ਕਾਨੂੰਨਾਂ (Agricultural laws) ਖ਼ਿਲਾਫ਼ ਕਰੀਬ ਪਿਛਲੇ ਇੱਕ ਸਾਲ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ ਤੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਕਿਸਾਨਾਂ ਨੇ ਗਣਤੰਤਰ ਦਿਵਸ ਜਾਨੀ 26 ਜਨਵਰੀ 2021 ਨੂੰ ਟਰੈਕਟਰ ਰੈਲੀ (Tractor Rally) ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਮਗਰੋਂ ਪਹਿਲਾਂ ਤੋਂ ਦਿੱਲੀ ਪ੍ਰਸ਼ਾਸਨ ਕਿਸਾਨਾਂ ਨੂੰ ਟਰੈਕਟਰ ਰੈਲੀ (Tractor Rally) ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ, ਪਰ ਕਿਸਾਨ ਟਰੈਕਟਰ ਰੈਲੀ (Tractor Rally) ਕਰਨ ਤੇ ਅੜ੍ਹੇ ਹੋਏ ਸਨ। ਕਿਸਾਨਾਂ ਨੇ ਅੜ੍ਹੀ ਦੇਖ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਤੇ ਟਰੈਕਟਰ ਰੈਲੀ (Tractor Rally) ਦੇ ਰੂਟ ਤੈਅ ਕੀਤੇ ਗਏ।

ਜਦੋਂ 26 ਜਨਵਨੀ 2021 ਨੂੰ ਟਰੈਕਟਰ ਰੈਲੀ (Tractor Rally) ਸ਼ੁਰੂ ਹੋਈ ਤਾਂ ਕੁਝ ਟਰੈਕਟਰ ਬੈਰੀਕੇਡ ਤੋੜ ਲਾਲ ਕਿਲ੍ਹੇ ਵੱਲ ਚਲੇ ਗਏ ਤੇ ਲਾਲ ਕਿਲ੍ਹੇ ’ਤੇ ਜਾ ਝੰਡਾ ਲਹਿਰਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੈਂਦੇ ਹੋਏ 83 ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਕਾਫੀ ਝੜਪ ਵੀ ਹੋਈ ਤੇ ਹਫ਼ੜਾ ਦਫੜੀ ਵੀ ਮੱਚੀ।

ਇਹ ਵੀ ਪੜੋ: ਟਿਕੈਤ ਨੇ ਕੰਗਨਾ ਦੀ ਕੀਤੀ ਨਿਖੇਧੀ

Last Updated : Nov 13, 2021, 12:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.