ETV Bharat / bharat

PUBG ਖੇਡਦਿਆਂ ਬਣਾ ਲਈ ਸਹੇਲੀ, ਦੋ ਨੌਜਵਾਨਾਂ ਨੇ ਫਿਰ ਦੇਖੋ ਕੁੜੀ ਨੂੰ ਕਿਡਨੈਪ ਕਰਨ ਦੀ ਨੀਅਤ ਨਾਲ ਕੀ ਕੀਤਾ, ਪੜ੍ਹੋ ਪੂਰੀ ਖਬਰ...

author img

By

Published : Jun 17, 2023, 7:37 PM IST

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਬਿਹਾਰ ਦੇ ਦੋ ਨੌਜਵਾਨਾਂ ਨੇ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੋਬਾਈਲ 'ਤੇ PUBG ਗੇਮ ਖੇਡਣ ਦੌਰਾਨ ਇਸ ਲੜਕੀ ਨਾਲ ਦੋਵੇਂ ਨੌਜਵਾਨਾਂ ਦੀ ਜਾਣ ਪਛਾਣ ਹੋਈ ਸੀ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

MAHARASHTRA
MAHARASHTRA

ਅਹਿਮਦਨਗਰ: ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਸੰਗਮਨੇਰ ਕਸਬੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਹਿਰ ਤੋਂ ਇੱਕ ਹਿੰਦੂ ਲੜਕੀ ਨੂੰ ਅਗਵਾ ਕਰਕੇ ਬਿਹਾਰ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੇ ਮਹਾਰਾਸ਼ਟਰ ਆ ਕੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੋਬਾਈਲ 'ਤੇ PUBG ਗੇਮ ਖੇਡਣ ਦੌਰਾਨ ਇਸ ਲੜਕੀ ਨਾਲ ਦੋਵੇਂ ਨੌਜਵਾਨਾਂ ਦੀ ਜਾਣ ਪਛਾਣ ਹੋਈ ਸੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਹਾਲਾਂਕਿ ਸੰਗਮਨੇਰ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਸਥਾਨਕ ਲੋਕਾਂ ਨੇ ਫੜ੍ਹੇ ਨੌਜਵਾਨ: ਸੰਗਮਨੇਰ ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਨਾਂ ਅਕਰਮ ਸ਼ਹਾਬੂਦੀਨ ਸ਼ੇਖ ਅਤੇ ਨੇਮਤੁੱਲਾ ਸ਼ੇਖ ਹਨ। ਦੋਵਾਂ ਨੌਜਵਾਨਾਂ ਨੂੰ ਸਥਾਨਕ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ। ਪੁਲਿਸ ਨੇ ਨੌਜਵਾਨਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਬਿਹਾਰ ਰਾਜ ਦੇ ਦੋ ਲੜਕਿਆਂ ਦੀ ਸੰਗਮਨੇਰ ਦੀ ਰਹਿਣ ਵਾਲੀ ਇਕ ਹਿੰਦੂ ਲੜਕੀ ਨਾਲ ਪਬਜੀ ਅਤੇ ਵਟਸਐਪ ਰਾਹੀਂ ਜਾਣ-ਪਛਾਣ ਹੋਈ ਸੀ। ਇਸ ਤੋਂ ਬਾਅਦ ਦੋਵੇਂ ਲੜਕੀ ਨੂੰ ਮਿਲਣ ਸੰਗਮਨੇਰ ਪਹੁੰਚ ਗਏ ਸਨ। ਇਨ੍ਹਾਂ ਦੋਵਾਂ ਨੌਜਵਾਨਾਂ ਨੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੜਕੀ ਨੇ ਸਮੇਂ 'ਤੇ ਰੌਲਾ ਪਾਇਆ ਤਾਂ ਸਥਾਨਕ ਲੋਕ ਉਸ ਦੀ ਮਦਦ ਲਈ ਪੁੱਜੇ।

ਆਨਲਾਇਨ ਗੇਮਾਂ ਰਾਹੀਂ ਧਰਮਪਰਿਵਰਤਨ: ਜਾਣਕਾਰੀ ਮੁਤਾਬਿਕ ਸਥਾਨਕ ਲੋਕਾਂ ਨੇ ਵੇਲੇ ਸਿਰ ਲੜਕੀ ਦੀ ਮਦਦ ਕੀਤੀ ਅਤੇ ਦੋਵਾਂ ਲੜਕਿਆਂ ਨੂੰ ਫੜ ਲਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਸੰਗਮਨੇਰ ਪੁਲਿਸ ਦੇ ਹਵਾਲੇ ਕਰ ਦਿੱਤਾ। ਸੰਗਮਨੇਰ ਪੁਲਸ ਨੇ ਅਕਰਮ ਸ਼ਹਾਬੂਦੀਨ ਸ਼ੇਖ ਅਤੇ ਨੇਮਤੁੱਲਾ ਸ਼ੇਖ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਆਨਲਾਈਨ ਗੇਮਿੰਗ ਰਾਹੀਂ ਧਰਮ ਪਰਿਵਰਤਨ ਦਾ ਮਾਮਲਾ ਵੀ ਗਰਮ ਸੀ। ਹੁਣ ਵਟਸਐਪ ਰਾਹੀਂ ਲੜਕੀ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.