ਵਾਰਾਣਸੀ: ਕਾਸ਼ੀ ਹਿੰਦੂ ਯੂਨੀਵਰਸਿਟੀ 'ਚ ਬੁੱਧਵਾਰ ਰਾਤ ਤਿੰਨ ਨੌਜਵਾਨਾਂ ਨੇ ਇਕ ਵਿਦਿਆਰਥਣ ਨਾਲ ਛੇੜਛਾੜ ਅਤੇ ਅਸ਼ਲੀਲਤਾ ਦੀ ਹੱਦ ਪਾਰ ਕਰ ਦਿੱਤੀ। ਬਾਈਕ ਸਵਾਰ ਤਿੰਨ ਨੌਜਵਾਨ ਲੜਕੀ ਦਾ ਮੂੰਹ ਦਬਾ ਕੇ ਸੁੰਨਸਾਨ ਜਗ੍ਹਾ 'ਤੇ ਲੈ ਗਏ। ਵਿਦਿਆਰਥਣ ਨੂੰ ਚੁੰਮਣ ਤੋਂ ਬਾਅਦ ਉਸ ਦੇ ਕੱਪੜੇ ਉਤਰਵਾ ਦਿੱਤੇ। ਇਸ ਤੋਂ ਬਾਅਦ ਅਸ਼ਲੀਲ ਵੀਡੀਓ ਵੀ ਬਣਾਈ। ਇਹ ਘਟਨਾ ਕੈਂਪਸ ਦੇ ਕਰਮਨ ਬਾਬਾ ਮੰਦਰ ਤੋਂ 300 ਮੀਟਰ ਦੀ ਦੂਰੀ 'ਤੇ ਵਾਪਰੀ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ BHU 'ਚ ਵਿਦਿਆਰਥਣਾਂ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਮਾਮਲੇ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਗੰਭੀਰ ਦੋਸ਼ ਲਗਾਏ ਹਨ। ਯੂਨੀਵਰਸਿਟੀ ਦੇ ਕਰੀਬ 2 ਹਜ਼ਾਰ ਵਿਦਿਆਰਥੀ ਇਸ ਘਟਨਾ ਦੇ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਹਨ। BHU IIT ਨੇ ਕੈਂਪਸ ਵਿੱਚ ਬਾਹਰੀ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ।
ਬਾਈਕ 'ਤੇ ਆਏ ਤਿੰਨ ਨੌਜਵਾਨ, ਵਿਦਿਆਰਥਣ 'ਤੇ ਟੁੱਟ ਪਏ: ਪੀੜਤਾ ਵੱਲੋਂ ਲੰਕਾ ਥਾਣੇ 'ਚ ਮਾਮਲਾ ਦਰਜ ਕਰਵਾ ਦਿੱਤਾ ਹੈ। ਵਿਦਿਆਰਥਣ ਨੇ ਆਪਣੀ ਸ਼ਿਕਾਇਤ ਵਿੱਚ ਸ਼ਰਾਰਤੀ ਅਨਸਰਾਂ ਦੀ ਹਰ ਹਰਕਤ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਸ ਨੇ ਦੱਸਿਆ ਕਿ 'ਮੈਂ ਬੁੱਧਵਾਰ ਰਾਤ ਕਰੀਬ 1:30 ਵਜੇ ਆਪਣੇ ਨਵੇਂ ਗਰਲਜ਼ ਹੋਸਟਲ IIT BHU ਤੋਂ ਜਾ ਰਹੀ ਸੀ। ਗਾਂਧੀ ਸਮ੍ਰਿਤੀ ਹੋਸਟਲ ਚੌਰਾਹੇ ਨੇੜੇ ਮੇਰਾ ਦੋਸਤ ਮਿਲਿਆ। ਇਸ ਤੋਂ ਬਾਅਦ ਅਸੀਂ ਦੋਵੇਂ ਇਕੱਠੇ ਜਾਣ ਲੱਗੇ। ਰਸਤੇ 'ਚ ਕਰਮਨ ਬਾਬਾ ਮੰਦਰ ਤੋਂ ਕਰੀਬ 300 ਮੀਟਰ ਦੀ ਦੂਰੀ 'ਤੇ ਅਚਾਨਕ ਤਿੰਨ ਨੌਜਵਾਨ ਬੁਲੇਟ ਮੋਟਰਸਾਈਕਲ ਲੈ ਕੇ ਆਏ। ਉਨ੍ਹਾਂ ਨੇ ਬਾਈਕ ਖੜੀ ਕਰਕੇ ਸਾਨੂੰ ਦੋਵਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਮੈਨੂੰ ਅਤੇ ਮੇਰੇ ਦੋਸਤ ਨੂੰ ਵੱਖ-ਵੱਖ ਕਰ ਦਿੱਤਾ। ਇਸ ਤੋਂ ਬਾਅਦ ਉਹ ਮੇਰਾ ਮੂੰਹ ਦਬਾ ਕੇ ਮੈਨੂੰ ਕੋਨੇ ਵਿੱਚ ਲੈ ਗਏ।'
15 ਮਿੰਟ ਤੱਕ ਕਰਦੇ ਰਹੇ ਮਨਮਾਨੀ, ਅਸ਼ਲੀਲ ਵੀਡੀਓ ਵੀ ਬਣਾਈ : ਵਿਦਿਆਰਥਣ ਨੇ ਦੱਸਿਆ ਕਿ ਨੌਜਵਾਨਾਂ ਨੇ ਪਹਿਲਾਂ ਮੈਨੂੰ ਚੁੰਮਿਆ। ਇਸ ਤੋਂ ਬਾਅਦ ਕੱਪੜੇ ਉਤਰਵਾ ਕੇ ਅਸ਼ਲੀਲ ਵੀਡੀਓ ਬਣਾ ਲਈ। ਕੁਝ ਤਸਵੀਰਾਂ ਵੀ ਲਈਆਂ। ਜਦੋਂ ਮੈਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਮੈਨੂੰ ਧਮਕਾਇਆ ਅਤੇ ਮੇਰਾ ਫ਼ੋਨ ਨੰਬਰ ਵੀ ਲੈ ਲਿਆ। ਉਹ 10 ਤੋਂ 15 ਮਿੰਟ ਤੱਕ ਮੇਰੇ ਨਾਲ ਦੁਰਵਿਵਹਾਰ ਕਰਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ। ਮੁਲਜ਼ਮਾਂ ਦੇ ਚੁੰਗਲ ’ਚੋਂ ਨਿਕਲਣ ਤੋਂ ਬਾਅਦ ਮੈਂ ਆਪਣੇ ਹੋਸਟਲ ਵੱਲ ਭੱਜੀ। ਕੁਝ ਦੂਰ ਜਾ ਕੇ ਮੈਂ ਲਾਗਲੇ ਪ੍ਰੋਫੈਸਰ ਦੀ ਰਿਹਾਇਸ਼ ਅੰਦਰ ਚਈ ਗਈ। ਇਸ ਤੋਂ ਬਾਅਦ ਮੈਂ ਪ੍ਰੋਫੈਸਰ ਨਾਲ ਸੰਪਰਕ ਕੀਤਾ। ਉਥੇ ਕਰੀਬ 20 ਮਿੰਟ ਤੱਕ ਰੁਕੀ ਰਹੀ।
ਪੀੜਤਾ ਨੇ ਦੱਸੀ ਬਦਮਾਸ਼ਾਂ ਦੀ ਸ਼ਕਲ, ਤਿੰਨਾਂ ਦਾ ਇੱਕ ਜਿਹਾ ਕੱਦ : ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਿਦਿਆਰਥਣ ਨੇ ਦੱਸਿਆ ਕਿ ਪ੍ਰੋਫੈਸਰ ਦੇ ਘਰ ਨੇੜੇ ਤੋਂ ਉਸ ਨੂੰ ਸੰਸਦ ਸੁਰੱਖਿਆ ਕਮੇਟੀ ਦੇ ਰਾਹੁਲ ਰਾਠੌਰ ਨੇ ਉਸ ਨੂੰ IIT BHU ਪੈਟਰੋਲਿੰਗ ਗਾਰਡ ਕੋਲ ਲਿਜਾ ਕੇ ਛੱਡਿਆ। ਸਾਰੇ ਮੁਲਜ਼ਮ ਬੁਲੇਟ ਮੋਟਰਸਾਈਕਲ 'ਤੇ ਸਨ। ਇੱਕ ਮੁੰਡਾ ਥੋੜ੍ਹਾ ਮੋਟਾ ਸੀ ਜਦਕਿ ਦੂਜਾ ਪਤਲਾ ਸੀ। ਤਿੰਨੋਂ ਦਰਮਿਆਨੇ ਕੱਦ ਦੇ ਸਨ। ਉਧਰ ਲੰਕਾ ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਰੋਸ ਹੈ। ਕੈਂਪਸ ਵਿੱਚ ਦੋ ਹਜ਼ਾਰ ਦੇ ਕਰੀਬ ਵਿਦਿਆਰਥੀ ਹੜਤਾਲ ’ਤੇ ਬੈਠੇ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
- Delhi Liquor Scam: ਅਰਵਿੰਦ ਕੇਜਰੀਵਾਲ ਅੱਜ ਈਡੀ ਸਾਹਮਣੇ ਨਹੀਂ ਹੋਣਗੇ ਪੇਸ਼, ਮੁੱਖ ਮੰਤਰੀ ਪੰਜਾਬ ਨਾਲ ਐੱਮਪੀ ਦੇ ਸਿੰਗਰੌਲੀ 'ਚ ਕਰਨਗੇ ਰੋਡ ਸ਼ੌਅ
- ED Raid Minister Raaj Kumar Residence: ਈਡੀ ਨੇ ਦਿੱਲੀ ਸਰਕਾਰ ਦੇ ਇੱਕ ਹੋਰ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ
- Kerala Moves SC Against Governor: ਤਾਮਿਲਨਾਡੂ ਅਤੇ ਪੰਜਾਬ ਤੋਂ ਬਾਅਦ ਕੇਰਲ ਨੇ ਬਿੱਲ ਨੂੰ ਮਨਜ਼ੂਰੀ ਦੇਣ 'ਚ ਰਾਜਪਾਲ ਦੀ ਅਯੋਗਤਾ ਦੇ ਖਿਲਾਫ SC ਨੂੰ ਦਿੱਤੀ ਦਰਖਾਸਤ
IIT-BHU 'ਚ ਬਾਹਰੀ ਲੋਕਾਂ ਦੀ ਐਂਟਰੀ ਨਹੀਂ ਹੋਵੇਗੀ: ਕਾਸ਼ੀ ਹਿੰਦੂ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਲਈ ਵੱਡਾ ਫੈਸਲਾ ਲਿਆ ਗਿਆ ਹੈ। IIT-BHU ਨੇ ਨੋਟਿਸ ਜਾਰੀ ਕਰਕੇ ਨਵਾਂ ਆਦੇਸ਼ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸ਼ਾਮ 5 ਵਜੇ ਤੋਂ ਬਾਅਦ ਸਵੇਰੇ 10 ਵਜੇ ਤੱਕ IIT-BHU ਕੈਂਪਸ ਵਿਚ ਬਾਹਰੀ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਰਹੇਗੀ। ਵਿਦਿਆਰਥੀ ਆਪਣਾ ਪਛਾਣ ਪੱਤਰ ਜਾਂ ਸਟਿੱਕਰ ਦਿਖਾਉਣ ਤੋਂ ਬਾਅਦ ਹੀ ਕੈਂਪਸ ਵਿੱਚ ਦਾਖਲ ਹੋ ਸਕਣਗੇ। ਇਹ ਪ੍ਰਣਾਲੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ। ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਵਿਦਿਆਰਥਣਾਂ ਬੀਐਚਯੂ ਵਿੱਚ ਪੜ੍ਹਨ ਲਈ ਆਉਂਦੀਆਂ ਹਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ।