ਨਵੀਂ ਦਿੱਲੀ: ਕਿਹਾ ਜਾਂਦਾ ਹੈ ਕਿ ਯੁੱਧ ਤੇ ਸੰਘਰਸ਼ ਦੀ ਧੁੰਦ ਵਿੱਚ ਪਹਿਲਾ ਨੁਕਸਾਨ ਸੱਚ ਦਾ ਹੀ ਹੁੰਦਾ ਹੈ। ਅਜਿਹਾ ਹੀ ਕੁੱਝ ਭਾਰਤ ਤੇ ਚੀਨ ਵਿਚਾਲੇ ਸੋਮਵਾਰ ਨੂੰ ਪੈਂਗੋਂਗ ਤਸੋ ਦੇ ਦੱਖਣੀ ਕੰਢੇ 'ਤੇ ਰੇਜਾਂਗ ਲਾ ਨੇੜੇ ਮੁਖਪਰੀ ਪਹਾੜ ਨੇੜੇ ਗੋਲੀਬਾਰੀ ਦੌਰਾਨ ਦੇਖਣ ਨੂੰ ਮਿਲਿਆ।
ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਟਰਿੱਗਰ ਕਿਸ ਨੇ ਦਬਾਇਆ। ਭਾਰਤੀ ਫ਼ੌਜ ਅਤੇ ਪੀਐਲਏ ਦੋਵੇਂ ਇਸ ਗੱਲ ਉੱਤੇ ਸਹਿਮਤ ਹਨ ਕਿ ਗੋਲੀਬਾਰੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਗੋਲੀ ਨਹੀਂ ਚਲਾਈ ਅਤੇ ਦੋਵੇਂ ਇਸ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਪੀਐਲਏ ਦੇ ਫ਼ੌਜੀਆਂ ਨੇ ਬੰਦੂਕਾਂ ਅਤੇ 'ਗੁੰਡਾਓ' ਜਿਸ ਨੂੰ 'ਯਾਨਾਯਡੋ' ਵੀ ਕਿਹਾ ਜਾਂਦਾ ਹੈ (ਲੱਕੜੀ ਨਾਲ ਬਣਿਆ ਹਥਿਆਰ), ਜੋ ਸ਼ਾਯਲਿਨ ਕੁੰਗਫੂ ਖਿਡਾਰੀਆਂ ਦੁਆਰਾ ਵਰਤਿਆ ਜਾਂਦਾ ਹੈ। ਇਸ ਦੀ ਰੇਜਾਂਗ ਲਾ ਦੇ ਨੇੜੇ ਹੋਈ ਮੁੱਠਭੇੜ ਵਿੱਚ ਕੀਤੀ ਗਈ ਜਿਸ ਨਾਲ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਰੌਲਾ ਪੈ ਗਿਆ ਅਤੇ ਇਲਜ਼ਾਮਾਂ ਦਾ ਦੌਰ ਸ਼ੁਰੂ ਹੋਇਆ।
1975 ਤੋਂ ਬਾਅਦ ਤੋਂ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਹੋਈ ਇਸ ਗੋਲੀਬਾਰੀ ਨੇ ਦੋਵਾਂ ਧਿਰਾਂ ਵਿਚਾਲੇ ਆਪਸੀ ਸਹਿਮਤ ਸ਼ਰਤਾਂ ਨੂੰ ਖ਼ਤਮ ਕਰ ਦਿੱਤਾ। ਇਸ ਵਿਚ ਨਾ ਸਿਰਫ਼ ਅੱਗ ਵਾਲੇ ਹਥਿਆਰਾਂ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਸ਼ਾਮਲ ਸੀ, ਬਲਕਿ ਖੇਤਰ ਵਿਚ ਗਸ਼ਤ ਦੌਰਾਨ ਹਥਿਆਰਾਂ ਦੀ ਵਰਤੋਂ ਦਾ ਵੀ ਫੈਸਲਾ ਲਿਆ ਗਿਆ ਸੀ।
ਇਹ ਪਹਿਲਾ ਮੌਕਾ ਸੀ ਜਦੋਂ ਚੀਨੀ ਸਰਕਾਰ ਦੇ ਮੁੱਖ ਬੁਲਾਰੇ ਗਲੋਬਲ ਟਾਈਮਜ਼ ਨੇ ਪੀਏਐਲਏ ਦੇ ਪੱਛਮੀ ਥੀਏਟਰ ਕਮਾਂਡ ਦੇ ਬੁਲਾਰੇ ਦਾ ਟਵੀਟ ਕੀਤਾ ਕਿ ਭਾਰਤੀ ਫੌਜ ਨੇ ਪੈਂਗੋਂਗ ਤਸੋ ਝੀਲ ਦੇ ਦੱਖਣੀ ਕੰਢੇ ਨੇੜੇ ਸ਼ੈਨਪਾਓ ਪਹਾੜ 'ਚ ਐਲਏਸੀ ਨੂੰ ਗੈਰ ਕਾਨੂੰਨੀ ਢੰਗ ਨਾਲ ਪਾਰ ਕੀਤਾ ਤੇ ਜਦੋਂ ਉਨ੍ਹਾਂ ਨੂੰ ਪੀਐਲਏ ਦੇ ਸਿਪਾਹੀਆਂ ਨੇ ਰੋਕਿਆ, ਤਾਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੀਐਲਏ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਕਾਰਵਾਈ ਕਰਨੀ ਪਈ।
ਇਸ ਪ੍ਰਤੀ ਭਾਰਤੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਜਾਰੀ ਬਿਆਨ ਵਿੱਚ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਪੱਛਮੀ ਥੀਏਟਰ ਕਮਾਂਡ ਦਾ ਬਿਆਨ ਉਨ੍ਹਾਂ ਦੇ ਰਾਜਨੀਤਿਕ ਅਤੇ ਅੰਤਰਰਾਸ਼ਟਰੀ ਸਮਰਥਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।
7 ਸਤੰਬਰ 2020 ਨੂੰ ਤਤਕਾਲੀ ਮਾਮਲੇ ਵਿੱਚ ਇਹ ਪੀਐਲਏ ਸੈਨਿਕ ਹੀ ਸੀ ਜੋ ਐਲਏਸੀ ਦੇ ਨਾਲ ਸਾਡੀ ਇੱਕ ਅਗਾਮੀ ਸਥਿਤੀ 'ਤੇ ਆਇਆ ਸੀ ਅਤੇ ਜਦੋਂ ਸਾਡੀ ਫੌਜ ਨੇ ਇਸ ਦਾ ਵਿਰੋਧ ਕੀਤਾ ਤਾਂ ਪੀਐਲਏ ਸਿਪਾਹੀਆਂ ਨੇ ਹਵਾ ਵਿੱਚ ਫਾਇਰ ਕੀਤੇ ਅਤੇ ਸਾਡੀ ਫੌਜ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲੱਦਾਖ ਵਿਚ 7 ਸਤੰਬਰ ਦੀ ਝੜਪ ਤੋਂ ਬਾਅਦ ਲਗਭਗ 40 ਤੋਂ 50 ਚੀਨੀ ਸੈਨਿਕ ਬਰਛਿਆਂ, ਤੋਪਾਂ ਅਤੇ ਤਿੱਖੇ ਹਥਿਆਰਾਂ ਨਾਲ ਲੈਸ ਹੋ ਕੇ ਪੂਰਬੀ ਲੱਦਾਖ 'ਚ ਰੇਜਾਂਗ ਲਾ ਦੇ ਉੱਤਰ 'ਚ ਉਚਾਈ ਵਾਲੀਆਂ ਥਾਵਾਂ ਉੱਤੇ ਭਾਰਤੀ ਫੌਜ ਦੀ ਸਥਿਤੀ ਤੋਂ ਕੁਝ ਮੀਟਰ ਦੀ ਦੂਰੀ ਉੱਤੇ ਆ ਗਏ।
ਇਸ ਦੌਰਾਨ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਵੱਲੋਂ ਭਾਰਤੀ ਫੌਜ ਨੂੰ ਇਸ ਦੇ ਅਹੁਦੇ ਤੋਂ ਹਟਾਉਣ ਲਈ ਯਤਨ ਕੀਤੇ ਗਏ ਸਨ ਪਰ ਜਦੋਂ ਅਸੀਂ ਪੀਐਲਏ ਨੂੰ ਚੇਤਾਵਨੀ ਦਿੱਤੀ ਤਾਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ।
ਫਿਲਹਾਲ ਉਹ ਭਾਰਤੀ ਸੈਨਿਕਾਂ ਦੀ ਪੋਜ਼ੀਸ਼ਨ ਤੋਂ 200-300 ਮੀਟਰ ਪਿੱਛੇ ਹਟ ਗਏ ਹਨ। ਦੱਸ ਦਈਏ ਕਿ ਇਹ ਇਕ ਦੂਜੇ 'ਤੇ ਹਾਵੀ ਹੋਣ ਅਤੇ ਉੱਚੇ ਅਧਾਰ 'ਤੇ ਕਬਜ਼ਾ ਕਰਨ ਲਈ ਸੰਘਰਸ਼ ਹੈ, ਜਿਸ ਵਿੱਚ ਕਿਤੇ ਨਾ ਕਿਤੇ ਸੱਚ ਆਪਣਾ ਰਸਤਾ ਗੁਆ ਦਿੰਦਾ ਹੈ।