ਹੈਦਰਾਬਾਦ: ਰਾਮੋਜੀ ਗਰੁਪ ਦੇ ਚੇਅਰਮੈਨ ਰਾਮੋਜੀ ਰਾਵ ਦੀ ਪੋਤੀ ਕੀਰਤੀ ਸੋਹਾਨਾ ਦਾ ਬੀਤੇ ਦਿਨ ਸ਼ਨੀਵਾਰ ਨੂੰ ਵਿਨੈ ਨਾਲ ਵਿਆਹ ਹੋਇਆ। ਸ਼ਾਹੀ ਵਿਆਹ ਰਾਮੋਜੀ ਫ਼ਿਲਮ ਸਿਟੀ ਦੇ ਅੰਦਰ ਹੀ ਹੋਇਆ। ਵਿਆਹ ਦੇ ਪੰਡਾਲ ਨੂੰ ਬੇਹਦ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ।
ਦੱਸ ਦਈਏ ਕਿ ਕੀਰਤੀ ਸੋਹਾਨਾ ਮਰਹੂਮ ਵਿਜੇਸ਼ਵਰੀ ਅਤੇ ਸੁਮਨ ਦੀ ਬੇਟੀ ਹੈ। ਵਿਨੈ, ਸੁਭਾਸ਼ਿਨੀ ਅਤੇ ਰਘੂ ਰਾਇਲਾ ਦੇ ਪੁੱਤਰ ਹਨ।
ਵਿਨੈ ਸੋਹਾਨਾ ਦੇ ਵਿਆਹ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਤੇਲੰਗਾਨਾ ਦੇ ਮੁਖਮੰਤਰੀ ਚੰਦਰਸ਼ੇਖਰ ਰਾਵ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਮੇਤ ਸੈਂਕੜਾਂ ਰਾਜਨੀਤਕ ਹਸਤੀਆਂ ਜੋੜੇ ਨੂੰ ਅਸ਼ੀਰਵਾਦ ਦੇਣ ਪਹੁੰਚੀਆਂ।
ਰਾਜਨੀਤਕ ਹਸਤੀਆਂ ਹੋਈਆਂ ਸ਼ਾਮਲ। ਇਸ ਦੇ ਨਾਲ ਹੀ ਇਸ ਵਿਆਹ ਵਿੱਚ ਮੁੱਖ ਮਹਿਮਾਨਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਪਾਲ ਨਰਸਿਮਹਨ, ਸੁਪਰੀਮ ਕੋਰਟ ਦੇ ਰਿਟਾਇਰਡ ਜਜ ਜਸਟਿਸ ਚੇਲਮੇਸ਼ਵਰ, ਸਾਬਕਾ ਕ੍ਰਿਕਟਰ ਕਪਿਲ ਦੇਵ, ਮਹਾਰਾਸ਼ਟਰ ਦੇ ਰਾਜਪਾਲ,ਵਿਦਿਆਸਾਗਰ ਰਾਵ, ਅਦਾਕਾਰ,ਚਿਰਂਜੀਵੀ ਵੀ ਸ਼ਾਮਲ ਹੋਏ।
ਤੇਲੰਗਾਨਾ ਦੇ ਮੁਖਮੰਤਰੀ ਚੰਦਰਸ਼ੇਖਰ ਰਾਵ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਮੇਤ ਸੈਂਕੜਾਂ ਰਾਜਨੀਤਕ ਹਸਤੀਆਂ ਨੇ ਦਿੱਤਾ ਅਸ਼ੀਰਵਾਦ। ਵਿਨੈ-ਸੋਹਾਨਾ ਦਾ ਵਿਆਹ ਪੰਰਪਾਰਿਕ ਵੈਦਿਕ ਮੰਤਰ, ਰੀਤੀ-ਰਿਵਾਜਾਂ ਨਾਲ ਹੋਇਆ। ਵਿਆਹ ਤੇਲੁਗੂ ਪਰੰਪਰਾ ਦੇ ਆਧਾਰ 'ਤੇ ਹੋਇਆ।
ਨਵ ਵਿਆਹਿਆਂ ਜੋੜਾ ਵਿਨੈ ਤੇ ਕੀਰਤੀ ਸੋਹਾਨਾ। ਦੁਲਹਨ ਸੋਹਾਨਾ ਵਿਆਹ ਦੇ ਜੋੜੇ ਵਿੱਚ ਬੇਹਦ ਖੂਬਸੂਰਤ ਲੱਗ ਰਹੀ ਸੀ। ਉਹ ਹੰਸ ਦੀ ਪਾਲਕੀ 'ਤੇ ਸਵਾਰ ਹੋ ਕੇ ਵਿਆਹ ਦੇ ਮੰਡਪ 'ਤੇ ਪਹੁੰਚੀ।
ਹੰਸ ਦੀ ਪਾਲਕੀ 'ਤੇ ਸਵਾਰ ਹੋ ਕੇ ਵਿਆਹ ਦੇ ਮੰਡਪ 'ਤੇ ਪਹੁੰਚੀ ਦੁਲਹਨ ਕੀਰਤੀ ਸੋਹਾਨਾ। ਵਿਨੈ-ਸੋਹਾਨਾ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਦੇ ਸਮੇਂ ਬੇਹਦ ਖੁੱਸ਼ ਨਜ਼ਰ ਆਏ। ਦੋਵਾਂ ਨੇ ਸ਼ਰਾਰਤ ਕਰਦਿਆ ਤੇ ਹੱਸਦੇ ਹੋਏ ਸਾਰੀਆਂ ਰਸਮਾਂ ਨੂੰ ਪੂਰਾ ਕੀਤਾ ਤੇ ਜਿੰਦਗੀ ਭਰ ਲਈ ਇੱਕ-ਦੂਜੇ ਦੇ ਹੋਏ।
ਰਾਮੋਜੀ ਰਾਵ ਅਤੇ ਉਨ੍ਹਾਂ ਦੀ ਪਤਨੀ ਰਮਾਦੇਵੀ ਨੇ 'ਕੰਨਿਆਦਾਨ ਰਸਮ' ਨੂੰ ਪੂਰਾ ਕੀਤਾ। ਫੁੱਲਾਂ ਨਾਲ ਸਜਾਏ ਹੋਏ ਇਸ ਸ਼ਾਹੀ ਵਿਆਹ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੂੰ ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੱਤਾ।
ਰਾਮੋਜੀ ਰਾਵ ਅਤੇ ਉਨ੍ਹਾਂ ਦੀ ਪਤਨੀ ਰਮਾਦੇਵੀ ਰਸਮ ਪੂਰੀ ਕਰਦੇ ਹੋਏ।