ETV Bharat / bharat

ਨੈਣੀਤਾਲ ਹਾਈਕੋਰਟ ਤੋਂ ਮੁੱਖ ਮੰਤਰੀ ਤ੍ਰਿਵੇਂਦਰ ਨੂੰ ਝਟਕਾ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਹੋਵੇਗੀ CBI ਜਾਂਚ

ਉਤਰਾਖੰਡ ਹਾਈਕੋਰਟ ਨੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੈ। ਕੋਰਟ ਨੇ ਸੀਬੀਆਈ ਨੂੰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵਿਰੁੱਧ ਕੇਸ ਦਰ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ।

ਨੈਣੀਤਾਲ ਹਾਈਕੋਰਟ 'ਚੋਂ ਮੁੱਖ ਮੰਤਰੀ ਤ੍ਰਿਵੇਂਦਰ ਨੂੰ ਵੱਡਾ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਹੋਵੇਗੀ ਸੀਬੀਆਈ ਜਾਂਚ

author img

By

Published : Oct 27, 2020, 10:52 PM IST

ਨੈਣੀਤਾਲ: ਉਤਰਾਖੰਡ ਹਾਈ ਕੋਰਟ ਵਿੱਚੋਂ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਵੱਡਾ ਝਟਕਾ ਲੱਗਿਆ ਹੈ। ਹਾਈਕੋਰਟ ਨੇ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੈ। ਹਾਈਕੋਰਟ ਨੇ ਸੀਬੀਆਈ ਨੂੰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵਿਰੁੱਧ ਕੇਸ ਦਰਜ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ।

ਨੈਣੀਤਾਲ ਹਾਈਕੋਰਟ ਨੇ ਪੱਤਰਕਾਰ ਉਮੇਸ਼ ਸ਼ਰਮਾ ਵਿਰੁੱਧ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦਾ ਅਕਸ ਖ਼ਰਾਬ ਕਰਨ ਦੇ ਮਾਮਲੇ ਵਿੱਚ ਦਰਜ ਐਫ਼ਆਈਆਰ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ। ਉਮੇਸ਼ ਸ਼ਰਮਾ ਵਿਰੁੱਧ ਦੇਹਰਾਦੂਨ ਦੇ ਇੱਕ ਥਾਣੇ ਵਿੱਚ ਦਰਜ ਐਫ਼ਆਈਆਰ ਰੱਦ ਕਰਨ ਦਾ ਹੁਕਮ ਦਿੰਦੇ ਹੋਏ ਜੱਜ ਰਵਿੰਦਰ ਮੈਠਾਣੀ ਦੇ ਸਿੰਗਲ ਬੈਂਚ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਸਾਰੇ ਦਸਤਾਵੇਜ਼ ਅਦਾਲਤ ਵਿੱਚ ਜਮ੍ਹਾਂ ਕਰਵਾਏ ਜਾਣ।

ਹਾਈਕੋਰਟ ਦੇ ਆਦੇਸ਼ ਦੀ ਕਾਪੀ
ਹਾਈਕੋਰਟ ਦੇ ਆਦੇਸ਼ ਦੀ ਕਾਪੀ

ਕੀ ਹੈ ਮਾਮਲਾ

ਦੇਹਰਾਦੂਨ ਵਾਸੀ ਸੇਵਾਮੁਕਤ ਪ੍ਰੋ. ਹਰੇਂਦਰ ਸਿੰਘ ਰਾਵਤ ਨੇ 31 ਜੁਲਾਈ 2016 ਨੂੰ ਦੇਹਰਾਦੂਨ ਥਾਣੇ ਵਿੱਚ ਪੱਤਰਕਾਰ ਉਮੇਸ਼ ਸ਼ਰਮਾ ਅਤੇ ਹੋਰਾਂ ਵਿਰੁੱਧ ਬਲੈਕਮੇਲਿੰਗ, ਬਦਨਾਮ ਕਰਨ ਸਮੇਤ ਵੱਖ-ਵੱਖ ਧਾਰਾਵਾਂ ਵਿੱਚ ਮੁਕੱਦਮਾ ਦਰਜ ਕਰਵਾਇਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਉਮੇਸ਼ ਸ਼ਰਮਾ ਵੱਲੋਂ ਉਸ ਵਿਰੁੱਧ ਸੋਸ਼ਲ ਮੀਡੀਆ ਵਿੱਚ ਖ਼ਬਰ ਚਲਾਈ ਸੀ ਕਿ ਹਰੇਂਦਰ ਅਤੇ ਉਸਦੀ ਪਤਨੀ ਸਵਿਤਾ ਵੱਲੋਂ ਨੋਟਬੰਦੀ ਦੌਰਾਨ ਝਾਰਖੰਡ ਤੋਂ ਅਮ੍ਰਿਤੇਸ਼ ਚੌਹਾਨ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਅਤੇ ਇਹ ਪੈਸੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਦੇਣ ਦੀ ਗੱਲ ਕਹੀ ਸੀ।

ਸ਼ਿਕਾਇਤਕਰਤਾ ਨੇ ਕਿਹਾ ਕਿ, ਉਸਦੀ ਪਤਨੀ ਮੁੱਖ ਮੰਤਰੀ ਦੀ ਪਤਨੀ ਦੀ ਭੈਣ ਨਹੀਂ ਹੈ, ਜਿਹੜੇ ਵੀ ਤੱਥ ਦੱਸੇ ਗਏ ਹਨ, ਉਹ ਪੂਰੀ ਤਰ੍ਹਾਂ ਗਲਤ ਹਨ। ਉਮੇਸ਼ ਸ਼ਰਮਾ ਵੱਲੋਂ ਉਨ੍ਹਾਂ ਦੇ ਬੈਂਕ ਦੇ ਕਾਗਜ਼ਾਤ ਗਲਤ ਢੰਗ ਨਾਲ ਬਣਾਏ ਗਏ ਹਨ ਅਤੇ ਉਸਦੇ ਬੈਂਕ ਖਾਤਿਆਂ ਦੀ ਸੂਚਨਾ ਗ਼ੈਰ-ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਪੂਰੇ ਘਟਨਾਕ੍ਰਮ ਵਿੱਚ ਸੂਬਾ ਸਰਕਾਰ ਵੱਲੋਂ ਉਮੇਸ਼ ਸ਼ਰਮਾ ਸਮੇਤ ਹੋਰ ਲੋਕਾਂ ਵਿਰੁੱਧ ਦੇਸ਼ਧ੍ਰੋਹ, ਗੈਂਗਸਟਰ ਐਕਟ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.