ਦੇਹਰਾਦੂਨ: ਪੰਜਾਬ ਪੁਲਿਸ ਨੇ ਅੱਜ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ‘ਮੈਂ ਭੀ ਹਰਜੀਤ ਸਿੰਘ’ ਦਾ ਬੈਜ ਲਾ ਕੇ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ। ਇਸ ਤਹਿਤ ਹੀ ਉਤਰਾਖੰਡ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਅਨਿਲ ਕੁਮਾਰ ਰਤੂਰੀ ਨੇ ਸਬ-ਇੰਸਪੈਕਟਰ ਹਰਜੀਤ ਸਿੰਘ ਦੇ ਸਨਮਾਨ ਵਿੱਚ ਇੱਕ ਦਿਨ ਲਈ ਆਪਣੀ ਵਰਦੀ 'ਤੇ ਹਰਜੀਤ ਸਿੰਘ ਦੇ ਨਾਂਅ ਦੀ ਨੇਮ ਪਲੇਟ ਲਾਈ।
ਅਨਿਲ ਕੁਮਾਰ ਰਤੂਰੀ ਨੇ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਆਪਣੇ ਬੈਜ ਉੱਤੇ ‘ਹਰਜੀਤ ਸਿੰਘ’ ਲਿਖਿਆ। ਉਨ੍ਹਾਂ ਦਾ ਇਹ ਕਦਮ ਐਸਆਈ ਹਰਜੀਤ ਸਿੰਘ ਦੇ ਸਮਰਥਨ ਵਿੱਚ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਹਰਜੀਤ ਸਿੰਘ ਪੁਲਿਸ ਅਤੇ ਕੋਰੋਨਾ ਖ਼ਿਲਾਫ਼ ਯੁੱਧ ਵਿੱਚ ਲੱਗੇ ਫਰੰਟ ਲਾਈਨ ਵਰਕਰਾਂ ਦੀ ਪਛਾਣ ਬਣ ਗਿਆ ਹੈ। ਇਸ ਘਟਨਾ ਤੋਂ ਬਾਅਦ ਹਰਜੀਤ ਸਿੰਘ ਨੂੰ ਏਐਸਆਈ ਤੋਂ ਸਬ-ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ।
ਦੱਸ ਦਈਏ ਕਿ ਕਰਫਿਊ ਦੌਰਾਨ ਪੰਜਾਬ ਵਿੱਚ ਚੈਕ ਪੋਸਟਾਂ ‘ਤੇ ਮਹੱਤਵਪੂਰਣ ਡਿਊਟੀ ਕਰਦੇ ਸਮੇਂ ਜਦੋਂ ਐਸਆਈ ਹਰਜੀਤ ਸਿੰਘ ਵੱਲੋਂ ਨਿਹੰਗਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁਝ ਲੋਕਾਂ ਨੇ ਉਨ੍ਹਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਦਾ ਹੱਥ ਵੱਢਿਆ ਗਿਆ। ਇਸ ਦੁਖਦਾਈ ਘਟਨਾ ਤੋਂ ਬਾਅਦ ਐਸਆਈ ਹਰਜੀਤ ਸਿੰਘ ਖ਼ੁਦ ਇਲਾਜ ਲਈ ਹਸਪਤਾਲ ਗਏ।
ਦੱਸਣਯੋਗ ਹੈ ਆਪਰੇਸ਼ਨ 7 ਘੰਟਿਆਂ ਤੋਂ ਵੱਧ ਸਮੇਂ ਤਕ ਚੱਲੇ ਆਪਰੇਸ਼ਨ ਤੋਂ ਬਾਅਦ, ਚੰਡੀਗੜ੍ਹ ਪੀਜੀਆਈ ਡਾਕਟਰਾਂ ਨੇ ਐਸਆਈ ਦਾ ਸਫਲ ਆਪ੍ਰੇਸ਼ਨ ਕੀਤਾ ਸੀ ਤੇ ਉਨ੍ਹਾਂ ਦਾ ਹੱਥ ਜੋੜ ਦਿੱਤਾ। ਹਰਜੀਤ ਸਿੰਘ ਦੀ ਸਿਹਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਉਤਰਾਖੰਡ ਪੁਲਿਸ ਵਿਭਾਗ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ।