ਯੂਕੇ ਹਾਈਕੋਰਟ ਤੋਂ ਵਿਜੇ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਹਵਾਲਗੀ ਖਿਲਾਫ਼ ਵਿਜੇ ਮਾਲਿਆ ਵਲੋਂ ਪਾਈ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ ਦੇਸ਼ ਦੇ 9000 ਕਰੋੜ ਰੁਪਏ ਲੈ ਕੇ ਵਿਦੇਸ਼ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਲਈ ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
ਭਗੌੜੇ ਮਾਲਿਆ ਉੱਤੇ ਭਾਰਤੀ ਬੈਂਕਾਂ ਦੇ ਕਰੀਬ 1.14 ਅਰਬ ਪਾਊਂਡ ਬਕਾਇਆ ਹਨ। ਕੋਰਟ ਦੇ ਆਦੇਸ਼ ਦੇ ਅਨੁਸਾਰ ਹਰ ਹਫ਼ਤੇ ਉਹ 18,325.31 ਪਾਊਂਡ ਖਰਚ ਕਰ ਸਕਦਾ ਹੈ। ਪਿਛਲੇ ਹਫ਼ਤੇ ਬ੍ਰਿਟੇਨ ਦੀ ਕੋਰਟ ਵਿੱਚ ਸੁਣਵਾਈ ਦੌਰਾਨ ਮਾਲਿਆ ਨੇ ਇਸ ਰਕਮ ਨੂੰ ਘਟਾਕੇ 29, 500 ਪਾਊਂਡ ਪ੍ਰਤੀ ਮਹੀਨਾ ਕਰਨ ਦੀ ਪੇਸ਼ਕਸ਼ ਕੀਤੀ ਸੀ।
ਦੱਸ ਦਈਏ ਕਿ ਵਿਜੇ ਮਾਲਿਆ ਟਵਿੱਟਰ ਦੇ ਰਾਹੀਂ ਲਗਾਤਾਰ ਆਪਣੀ ਗੱਲ ਸਾਹਮਣੇ ਰੱਖਦਾ ਹੈ। ਪਿਛਲੇ ਦਿਨੀਂ ਉਸਨੇ ਟਵੀਟ ਕਰ ਕਿਹਾ ਸੀ ਕਿ ਬੈਂਕਾਂ ਦਾ ਜੋ ਬਕਾਇਆ ਬਾਕੀ ਹੈ। ਉਸਦੀ ਵਸੂਲੀ ਉਸ ਤੋਂ ਵੀ ਜ਼ਿਆਦਾ ਦੀ ਕੀਤੀ ਜਾ ਚੁੱਕੀ ਹੈ। ਇਸ ਗੱਲ ਦੀ ਪੁਸ਼ਟੀ ਖੁਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਦੌਰਾਨ ਕੀਤੀ ਹੈ। ਅਜਿਹੇ ਵਿੱਚ ਬਿਨਾ ਕਾਰਨ ਤੋਂ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਗੌੜਾ ਘੋਸ਼ਿਤ ਕੀਤਾ ਗਿਆ ਹੈ।
ਮਾਲਿਆ ਨੇ ਤਾਂ ਇੱਥੇ ਤੱਕ ਕਿਹਾ ਸੀ ਕਿ ਵਰਤਮਾਨ ਵਿੱਚ ਜਿਨ੍ਹਾਂ ਸ਼ੇਅਰਾਂ ਅਤੇ ਮੇਰੀ ਜਾਇਦਾਦ ਨੂੰ ਵੇਚਕੇ ਕਰਜ਼ਾ ਚੁਕਾਉਣ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਇਹ ਸਭ ਕੁੱਝ ਤਾਂ ਮੈਂ ਪਹਿਲਾਂ ਹੀ ਆਪਣੇ ਮਤੇ ਵਿੱਚ ਸ਼ਾਮਿਲ ਕੀਤਾ ਸੀ। ਮੈਂ ਮਦਰਾਸ ਹਾਈਕੋਰਟ ਦੇ ਸਾਹਮਣੇ ਜੋ ਮਤਾ ਰੱਖਿਆ ਸੀ, ਉਸ ਵਿੱਚ ਮੈਂ ਇਸ ਜਾਇਦਾਦ ਨੂੰ ਵੇਚਕੇ ਕਰਜ਼ਾ ਚੁਕਾਉਣ ਦਾ ਜ਼ਿਕਰ ਕੀਤਾ ਸੀ। ਪਰ, ਮੇਰੀ ਗੱਲ ਨਹੀਂ ਮੰਨੀ ਗਈ। ਮਾਲਿਆ ਨੇ ਟਵੀਟ ਕਰ ਇਹ ਤੱਕ ਵੀ ਕਿਹਾ ਸੀ ਕਿ ਮੈਂ 1992 ਤੋਂ ਬ੍ਰਿਟੇਨ ਦਾ ਨਾਗਰਿਕ ਹਾਂ।