ETV Bharat / bharat

ਹੈਦਰਾਬਾਦ ਪੁਲਿਸ ਕਾਂਸਟੇਬਲ 'ਤੇ 2 ਵਿਅਕਤੀਆਂ ਨੇ ਕੀਤਾ ਹਮਲਾ

author img

By

Published : Apr 9, 2020, 9:36 AM IST

ਇੱਕ ਬੈਂਕ ਅੱਗੇ ਕਤਾਰ ਵਿੱਚ ਖੜੇ 'ਸਮਾਜਿਕ ਦੂਰੀ' ਬਾਰੇ ਪੁੱਛ-ਪੜਤਾਲ ਕਰਨ ਉੱਤੇ ਦੋ ਵਿਅਕਤੀਆਂ ਨੇ ਇੱਕ ਪੁਲਿਸ ਕਾਂਸਟੇਬਲ 'ਤੇ ਹਮਲਾ ਕਰ ਦਿੱਤਾ। ਦੋਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

Hyderabad cops
ਫੋਟੋ

ਹੈਦਰਾਬਾਦ: ਕੋਰੋਨਾ ਵਾਇਰਸ ਦੇ ਚੱਲਦਿਆਂ ਜੇਕਰ ਪੁਲਿਸ ਵੱਲੋਂ ਲੋਕਾਂ ਨੂੰ ਬਚਾਉਣ ਲਈ, ਉਨ੍ਹਾਂ ਨੂੰ ਸਾਮਾਜਿਕ ਦੂਰੀ ਬਣਾਏ ਰੱਖਣ ਜਾਂ ਹੋਰ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ ਜਾਂਦਾ ਹੈ, ਤਾਂ ਲੋਕਾਂ ਵੱਲੋਂ ਪੁਲਿਸ ਨਾਲ ਹੀ ਕੁੱਟਮਾਰ ਕੀਤੀ ਜਾ ਰਹੀ ਹੈ। ਅਜਿਹਾ ਹੀ, ਇੱਕ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਬੈਂਕ ਅੱਗੇ ਕਤਾਰ ਵਿੱਚ ਖੜੇ 2 ਵਿਅਕਤੀਆਂ ਨੇ ਸਾਮਾਜਿਕ ਦੂਰੀ ਦੀ ਉਲੰਘਣਾ ਕੀਤੀ। ਸਵਾਲ ਕੀਤੇ ਜਾਣ 'ਤੇ ਦੋਹਾਂ ਨੇ ਪੁਲਿਸ ਕਾਂਸਟੇਬਲ 'ਤੇ ਹਮਲਾ ਕਰ ਦਿੱਤਾ।

ਦਰਅਸਲ, ਇੱਕ ਸਿਪਾਹੀ ਤੇ ਇੱਕ ਹੋਮ ਗਾਰਡ ਮਿਲ ਕੇ ਇੱਕ ਬੈਂਕ ਕੋਲ ਡਿਊਟੀ ਲਈ ਤਾਇਨਾਤ ਸਨ ਅਤੇ ਕੋਵਿਡ-19 ਦੇ ਮੱਦੇਨਜ਼ਰ ਲੋਕ ਸਮਾਜਿਕ ਦੂਰੀ ਨੂੰ ਕਾਯਮ ਰੱਖ ਰਹੇ ਹਨ ਜਾਂ ਨਹੀਂ, ਇਸ ਉੱਤੇ ਵੀ ਨਿਗਰਾਨੀ ਰੱਖੀ ਜਾ ਰਹੀ ਸੀ।

ਜਨਤਾ ਆਪਣੇ ਖਾਤਿਆਂ ਵਿਚੋਂ ਪੈਸੇ ਕੱਢਵਾਉਣ ਲਈ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਸੀ, ਜੋ ਕੋਰੋਨਾ ਵਾਇਰਸ ਫੈਲਣ ਕਾਰਨ ਤਾਲਾਬੰਦੀ ਦੇ ਮੱਦੇਨਜ਼ਰ ਰਾਹਤ ਪੈਕੇਜ ਦੇ ਹਿੱਸੇ ਵਜੋਂ ਜਮ੍ਹਾ ਕੀਤੀ ਗਈ ਹੈ।

ਮੁੱਖ ਦੋਸ਼ੀ, ਜੋ ਇੱਕ ਮਕੈਨਿਕ ਹੈ, ਉਹ ਵੀ ਪੈਸੇ ਕੱਢਵਾਉਣ ਲਈ ਕਤਾਰ ਵਿੱਚ ਸੀ, ਪਰ ਜਦੋਂ ਕਾਂਸਟੇਬਲ ਨੇ ਉਸ ਨੂੰ ਕਤਾਰ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੀ ਹਦਾਇਤ ਦਿੱਤੀ ਤਾਂ, ਉਸ ਨੇ ਗੱਲ ਨਹੀਂ ਸੁਣੀ ਅਤੇ ਗੁੱਸੇ ਵਿੱਚ ਆ ਕੇ ਆਪਣੇ ਸਾਥੀ ਨਾਲ ਮਿਲ ਕੇ ਕਾਂਸਟੇਬਲ ਉੱਤੇ ਹਮਲਾ ਕਰ ਦਿੱਤਾ।

ਪੁਲਿਸ ਕਾਂਸਟੇਬਲ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਦੂਜੇ ਪਾਸੇ, ਦੋਹਾਂ ਮੁਲ਼ਜਮਾਂ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਵਿਰੁੱਧ ਕਤਲ ਦੀ ਕੋਸ਼ਿਸ਼ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ:ਪੰਜਾਬ 'ਚ ਕਰਫਿਊ ਵਧਾਉਣ ਸਬੰਧੀ ਕੈਪਟਨ ਸਰਕਾਰ ਦੀ ਸਫ਼ਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.