ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧ ਪੂਰਨਿਮਾ ਮੌਕੇ ਇੱਕ ਪ੍ਰੋਗਰਾਮ ਤਹਿਤ ਦੇਸ਼ ਨੂੰ ਵਰਚੁਅਲ ਢੰਗ ਨਾਲ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ।"
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੀ ਅਗਵਾਈ ਕਰ ਰਹੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਮਾਰੀ ਦੌਰਾਨ ਦੂਜਿਆਂ ਲਈ ਉਨ੍ਹਾਂ ਦਾ ਨਿਰਸਵਾਰਥ ਕਾਰਜ ਸ਼ਲਾਘਾ ਯੋਗ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ, "ਭਾਰਤ ਜਾਂ ਵਿਦੇਸ਼ ਵਿੱਚ ਮੁਸੀਬਤ ਦਾ ਸਾਹਮਣਾ ਕਰ ਰਹੇ ਲੋਕਾਂ ਨਾਲ ਭਾਰਤ ਮਜ਼ਬੂਤ ਅਤੇ ਅਤੇ ਨਿਰਸਵਾਰਥ ਢੰਗ ਨਾਲ ਖੜਾ ਹੈ। ਭਾਰਤ ਦਾ ਵਿਕਾਸ ਹਮੇਸ਼ਾਂ ਵਿਸ਼ਵਵਿਆਪੀ ਵਿਕਾਸ ਵਿੱਚ ਸਹਾਇਤਾ ਕਰੇਗਾ।"
ਬੁੱਧ ਪੂਰਨਿਮਾ ਦਾ ਸਮਾਗਮ ਕੋਵਿਡ -19 ਪੀੜਤਾਂ ਅਤੇ ਫਰੰਟ ਲਾਈਨ ਯੋਧਿਆਂ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਗਿਆ ਹੈ। ਸੰਸਕ੍ਰਿਤੀ ਮੰਤਰਾਲੇ, ਅੰਤਰਰਾਸ਼ਟਰੀ ਬੋਧ ਸੰਘ (ਆਈਬੀਸੀ) ਦੇ ਸਹਿਯੋਗ ਨਾਲ ਸਭਿਆਚਾਰ ਮੰਤਰਾਲੇ ਨੇ ਵਿਸ਼ਵ ਭਰ ਦੇ ਬੁੱਧ ਸੰਗਠਨਾਂ ਦੇ ਸਰਬੋਤਮ ਮੁਖੀਆਂ ਦੀ ਸ਼ਮੂਲੀਅਤ ਨਾਲ ਵਰਚੁਅਲ ਪ੍ਰਾਰਥਨਾ ਸਮਾਗਮ ਦਾ ਆਯੋਜਨ ਕੀਤਾ।