ETV Bharat / bharat

ਚਿਲਡਰਨ ਕਲਾਈਮੇਟ ਅਵਾਰਡ 2020 ਦੀ ਜੇਤੂ ਨੰਨ੍ਹੀ ਵਿਗਿਆਨੀ ਵਿਨੀਸ਼ਾ

author img

By

Published : Dec 13, 2020, 11:53 AM IST

ਤਮਿਲ ਨਾਡੂ ਨੌਵੀਂ ਜਮਾਤ ਵਿੱਚ ਪੜ੍ਹ ਰਹੀ ਇੱਕ ਛੋਟੀ ਜਿਹੀ ਵਿਗਿਆਨੀ ਵਿਨੀਸ਼ਾ ਉਮਾ ਸ਼ੰਕਰ ਨੇ ਸੂਰਜ ਦੀ ਊਰਜਾ ਨਾਲ ਕੰਮ ਕਰਨ ਵਾਲੀ ਸੋਲਰ ਆਇਰਨਿੰਗ ਕਾਰਟ ਦੀ ਕਾਢ ਕੱਢੀ ਹੈ। ਵਿਨਿਸ਼ਾ ਨੂੰ ਸਵੀਡਨ ਦੀ ਚਿਲਡਰਨਜ਼ ਕਲਾਈਮੇਟ ਫਾਉਂਡੇਸ਼ਨ ਵੱਲੋਂ 'ਚਿਲਡਰਨ ਕਲਾਈਮੇਟ 2020' ਐਵਾਰਡ ਵੀ ਮਿਲਿਆ ਹੈ।

ਚਿਲਡਰਨ ਕਲਾਈਮੇਟ ਐਵਾਰਡ 2020 ਦੀ ਜੇਤੂ ਨੰਨ੍ਹੀ ਵਿਗਿਆਨੀ ਵਿਨੀਸ਼ਾ

ਤਮਿਲ ਨਾਡੂ: ਪਿਛਲੇ ਕੁੱਝ ਸਾਲਾਂ 'ਚ, ਅੰਤਰਰਾਸ਼ਟਰੀ ਪੱਧਰ 'ਤੇ ਜਿਨ੍ਹਾਂ ਵਿਸ਼ਿਆਂ 'ਤੇ ਬਹਿਸ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚੋਂ ਇੱਕ ਹੈ 'ਗਲੋਬਲ ਵਾਰਮਿੰਗ' ਭਾਵ ਗਲੋਬਲ ਤਾਪਮਾਨ ਵਿੱਚ ਵਾਧਾ। ਇਹ ਫੈਕਟਰੀਆਂ ਅਤੇ ਵਾਹਨਾਂ ਵਿੱਚੋਂ ਨਿਕਲਦਾ ਧੂੰਆਂ ਹੈ ਜੋ ਸਾਡੀ ਧਰਤੀ ਨੂੰ ਗਰਮ ਕਰ ਰਿਹਾ ਹੈ। ਇਸ ਦੇ ਕਾਰਨ, ਉੱਤਰੀ ਅਤੇ ਦੱਖਣੀ ਧਰੁੱਵਾਂ ਤੇ ਬਰਫ ਪਿਘਲ ਰਹੀ ਹੈ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਕਈ ਅੰਤਰਰਾਸ਼ਟਰੀ ਖੋਜਕਰਤਾ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਤਰ੍ਹਾਂ, ਨੌਵੀਂ ਜਮਾਤ ਵਿੱਚ ਪੜ੍ਹ ਰਹੀ ਇੱਕ ਛੋਟੀ ਜਿਹੀ ਵਿਗਿਆਨੀ ਵਿਨੀਸ਼ਾ ਉਮਾ ਸ਼ੰਕਰ ਨੇ ਸੂਰਜ ਦੀ ਊਰਜਾ ਨਾਲ ਕੰਮ ਕਰਨ ਵਾਲੀ ਸੋਲਰ ਆਇਰਨਿੰਗ ਕਾਰਟ ਦੀ ਕਾਢ ਕੱਢੀ ਹੈ।

12 ਸਾਲਾ ਵਿਨੀਸ਼ਾ ਨੂੰ ਅਹਿਸਾਸ ਹੋਇਆ ਕਿ ਕੋਲੇ ਬਲਣ ਨਾਲ ਪੈਦਾ ਹੋਈ ਗਰਮੀ ਮੌਸਮ ਦੀ ਤਬਦੀਲੀ ਦਾ ਇਕ ਵੱਡਾ ਕਾਰਨ ਹੈ। ਸਕੂਲ ਤੋਂ ਵਾਪਸ ਆਉਂਦੇ ਸਮੇਂ, ਉਸਨੂੰ ਇੱਕ ਵਾਰ ਕੱਪੜੇ ਧੋਕੇ ਇਸਤਰੀ ਕਰਨ ਵਾਲਿਆਂ ਵੱਲੋਂ ਲੱਕੜੀ ਦੇ ਕੋਲੇ ਦੀ ਵਰਤੋਂ ਕਾਰਨ ਹੋਣ ਵਾਲੇ ਖਰਚ ਅਤੇ ਵਾਤਾਵਰਣ ਪ੍ਰਦੂਸ਼ਣ ਬਾਰੇ ਇੱਕ ਵਿਚਾਰ ਆਇਆ। ਜੇ 12 ਸਾਲਾਂ ਦੀ ਬੱਚੀ ਇਹ ਕਹੇ ਕਿ ਉਸਨੂੰ ਕਾਢ ਕੱਢਣ ਲਈ ਇੱਕ ਨਵਾਂ ਵਿਚਾਰ ਆਇਆ ਹੈ ਤਾਂ ਬਹੁਤ ਹੀ ਵਿਰਲੇ ਮਾਪੇ ਉਸ ਨੂੰ ਉਤਸ਼ਾਹਤ ਕਰਨਗੇ। ਅਜਿਹੇ ਸਮੇਂ, ਜੇ ਮਾਤਾ ਪਿਤਾ ਉਸਦੇ ਗਿਆਨ ਨੂੰ ਵਿਚਾਰਦੇ ਹਨ, ਤਾਂ ਇਸਦਾ ਅਰਥ ਸਿਰਫ ਇਹ ਹੈ ਕਿ ਅਜਿਹੇ ਮਾਤਾ ਪਿਤਾ ਨੂੰ ਲੱਭਣਾ ਬਹੁਤ ਮੁਸ਼ਕਲ ਹੈ ਜੋ ਆਪਣੇ ਬੱਚਿਆਂ ਨੂੰ ਸੋਚਣ ਲਈ ਪ੍ਰੇਰਿਤ ਕਰਦੇ ਹਨ।

ਵਿਨੀਸ਼ਾ ਦੇ ਪਿਤਾ ਉਮਾ ਸ਼ੰਕਰ ਸੱਤਿਆਨਾਰਾਇਣ ਆਪਣੀ ਬੇਟੀ ਦੇ ਨਜ਼ਦੀਕ ਰਹਿਕੇ ਉਸਦੀ ਖੋਜ ਨੂੰ ਹਰ ਕਦਮ 'ਤੇ ਉਤਸ਼ਾਹਤ ਕਰਦੇ ਹਨ। ਧੀ ਦੀ ਹਰ ਛੋਟੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ, ਉਹ ਉਸ ਦੇ ਨਾਲ ਖੜ੍ਹੇ ਰਹੇ ਅਤੇ ਜਦੋਂ ਵੀ ਕੋਈ ਛੋਟੀ ਜਿਹੀ ਪਰੇਸ਼ਾਨੀ ਹੁੰਦੀ ਸੀ ਤਾਂ ਉਸ ਨੂੰ ਉਤਸ਼ਾਹਤ ਕਰਦੇ ਸੀ।

ਵਿਨਿਸ਼ਾ ਦੇ ਪਿਤਾ ਉਮਾ ਸ਼ੰਕਰ ਸੱਤਿਆਨਾਰਾਇਣ ਦੱਸਦੇ ਹਨ ਕਿ ਉਹ ਆਪਣੀ ਧੀ ਨੂੰ ਕਿਹਾ ਕਰਦਾ ਸੀ ਕਿ ਉਹ ਭਵਿੱਖ ਵਿੱਚ ਪੜ੍ਹਾਈ ਕਰਕੇ ਜੋ ਕੁੱਝ ਚਾਹੁੰਦੀ ਹੈ ਬਣ ਸਕਦੀ ਹੈ, ਪਰ ਜਿਸ ਸਮਾਜ 'ਚ ਉਹ ਰਹਿੰਦੇ ਹਨ ਉਨ੍ਹਾਂ ਨੂੰ ਹਰ ਸਾਲ ਉਸਦੇ ਬਦਲੇ ਵਿੱਚ ਉਸ ਸਮਾਜ ਵਿੱਚ ਕੁਝ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ। ਸਾਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਨਹੀਂ ਕਰਨਾ ਚਾਹੀਦਾ ਜਿਸ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੋਵੇ। ਸਾਡੇ ਬੱਚਿਆਂ ਨੂੰ ਕਾਢ ਤੋਂ ਜੋ ਸੰਤੁਸ਼ਟੀ ਮਿਲੇਗੀ, ਉਹ ਕਰੋੜਾਂ ਰੁਪਏ ਵੀ ਨਹੀਂ ਦੇ ਸਕਦੇ।

ਕਈ ਇਨਾਮ ਜਿੱਤ ਚੁੱਕੀ ਹੈ ਵਿਨੀਸ਼ਾ

ਵਿਨਿਸ਼ਾ ਨੇ ਆਪਣੇ ਵਿਚਾਰ ਨੂੰ ਇੱਕ ਵੱਡੀ ਕਾਢ ਵਿੱਚ ਬਦਲਣ ਲਈ ਲਗਭਗ ਚਾਰ ਸਾਲ ਸਖਤ ਮਿਹਨਤ ਕੀਤੀ। ਇਸ ਪ੍ਰਾਪਤੀ ਦੇ ਮੱਦੇਨਜ਼ਰ ਵਿਨੀਸ਼ਾ ਨੂੰ ਪਿਛਲੇ ਸਾਲ ਕੇਂਦਰ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਡਾ: ਏਪੀਜੇ ਅਬਦੁੱਲ ਕਲਾਮ ਇਗਨਾਈਟ ਅਵਾਰਡ ਦਿੱਤਾ ਗਿਆ ਸੀ।

ਵਿਨਿਸ਼ਾ ਨੂੰ ਸਵੀਡਨ ਦੀ ਚਿਲਡਰਨਜ਼ ਕਲਾਈਮੇਟ ਫਾਉਂਡੇਸ਼ਨ ਵੱਲੋਂ 'ਚਿਲਡਰਨ ਕਲਾਈਮੇਟ 2020' ਐਵਾਰਡ ਵੀ ਦਿੱਤਾ ਗਿਆ। ਇਹ ਪੁਰਸਕਾਰ ਇੱਕ ਆੱਨਲਾਈਨ ਪ੍ਰੋਗਰਾਮ ਵਿੱਚ ਦਿੱਤਾ ਗਿਆ ਜਿਸ ਵਿੱਚ ਸਵੀਡਨ ਦੇ ਵਾਤਾਵਰਣ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਇਜ਼ਾਬੇਲਾ ਲੋਵੇ ਨੇ ਵੀ ਸ਼ਿਰਕਤ ਕੀਤੀ। ਵਾਤਾਵਰਣ ਦੀ ਰੱਖਿਆ ਲਈ ਉੱਤਮ ਕਾਢਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਂਦਾ ਹੈ।

ਕਿਵੇਂ ਕੰਮ ਕਰਦਾ ਹੈ ਸੋਲਰ ਆਇਰਨਿੰਗ ਕਾਰਟ

ਆਮ ਤੌਰ 'ਤੇ ਗੱਡੀ ਦੇ ਸਭ ਤੋਂ ਉੱਤੇ ਸੋਲਰ ਪੈਨਲ ਲਗਾਇਆ ਜਾਂਦਾ ਹੈ। ਇਸ ਪੈਨਲ ਉੱਤੇ ਪੈਣ ਵਾਲੀਆਂ ਸੂਰਜ ਦੀਆਂ ਕਿਰਨਾਂ ਨਾਲ ਬਿਜਲੀ ਪੈਦਾ ਹੁੰਦੀ ਹੈ। ਇਹ ਬਿਜਲੀ ਗੱਡੀ ਦੀ ਬੈਟਰੀ 'ਚ ਜਾਣ ਤੋਂ ਬਾਅਦ ਆਇਰਨ ਬਾਕਸ 'ਚ ਆਉਂਦੀ ਹੈ। ਇਹ ਆਇਰਨ ਬਾਕਸ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸ ਬਿਜਲੀ ਨੂੰ ਸੁਰੱਖਿਅਤ ਕਰਕੇ ਮੀਂਹ ਅਤੇ ਧੁੱਪ ਵਾਲੇ ਮੌਸਮ ਵਿੱਚ ਬਿਹਤਰ ਢੰਗ ਨਾਲ ਕੰਮ ਕਰ ਸਕੇ।

ਚਾਰਕੋਲ ਦੀ ਮਦਦ ਨਾਲ ਇਸਤਰੀ ਕਰਨ ਵਾਲਿਆਂ ਲਈ ਸਿਰਫ ਕੋਲਾ ਖਰੀਦਣ ਲਈ ਹਜ਼ਾਰਾਂ ਰੁਪਏ ਖਰਚ ਹੋ ਜਾਂਦੇ ਹਨ। ਪਰ ਇਸ ਸੋਲਰ ਆਇਰਨ ਗੱਡੀ ਨੂੰ ਖਰੀਦਣ ਨਾਲ, ਇਸ ਕੀਮਤ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਵਿੱਚ ਕੋਈ ਖਰਾਬੀ ਆਓਣ 'ਤੇ ਕੋਈ ਵੀ ਇਲੈਕਟ੍ਰੀਸ਼ੀਅਨ ਆਸਾਨੀ ਨਾਲ ਇਸ ਦੀ ਮੁਰੰਮਤ ਕਰ ਸਕਦਾ ਹੈ।

ਵਿਨਿਸ਼ਾ ਜਿਸ ਸਪੱਸ਼ਟਤਾ ਨਾਲ ਬੋਲਦੀ ਹੈ, ਉਸਦੀ ਉਮਰ ਦੇ ਬੱਚੇ ਤੋਂ ਉਮੀਦ ਨਹੀਂ ਕੀਤੀ ਜਾਂਦੀ। ਉਹ ਕਹਿੰਦੀ ਹੈ ਕਿ ਕਿਸੇ ਸਮੱਸਿਆ ਨੂੰ ਹੱਲ ਕਰਨ ਦੀ ਭਾਲ ਓਨਾ ਹੀ ਮਹੱਤਵਪੂਰਨ ਹੈ ਜਿੰਨੀ ਸਮੱਸਿਆ ਦੇ ਵਿਰੋਧ ਵਿੱਚ ਸੜਕ 'ਤੇ ਉੱਤਰਕੇ ਜਾਗਰੂਕਤਾ ਪੈਦਾ ਕਰਨਾ।

ਵਿਨਿਸ਼ਾ ਉਮਾਸ਼ੰਕਰ ਨੇ ਕਿਹਾ ਕਿ ਦੂਜਿਆਂ ਨੂੰ ਮੌਸਮ ਵਿੱਚ ਤਬਦੀਲੀ ਦੀ ਮਹੱਤਤਾ ਬਾਰੇ ਦੱਸਣ ਲਈ, ਅਸੀਂ ਸੜਕ ਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ। ਪਰ ਬਿਨਾਂ ਕੋਈ ਜ਼ਿੰਮੇਵਾਰੀ ਲਏ ਲੜਨ ਦਾ ਕੋਈ ਲਾਭ ਨਹੀਂ ਹੈ। ਇਸ ਲਈ, ਮੈਂ ਜ਼ਿੰਮੇਵਾਰੀ ਲੈਣ ਦਾ ਫ਼ੈਸਲਾ ਕੀਤਾ ਅਤੇ ਵਾਤਾਵਰਣ ਨਾਲ ਸਬੰਧਤ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ।

ਵਿਨਿਸ਼ਾ ਨੂੰ ਇਸ ਸਾਲ ਤਿਰੂਵਨਮਲਾਈ ਜ਼ਿਲ੍ਹੇ ਵਿੱਚ ਸਰਬੋਤਮ ਵਿਦਿਆਰਥੀ ਹੋਣ ਲਈ ਪੁਰਸਕਾਰ ਵੀ ਮਿਲਿਆ ਹੈ। ਇਸ ਤੋਂ ਇਲਾਵਾ ਕੇਰਲ ਸਟਾਰਟ-ਅਪ ਮਿਸ਼ਨ ਤੋਂ ਪ੍ਰਦੀਪ ਪੀ. ਦਨੂਰ ਇਨੋਵੇਸ਼ਨ ਅਵਾਰਡ ਅਤੇ ਕਲਾਮ ਟੈਕਨੀਕਲ ਯੂਨੀਵਰਸਿਟੀ ਦੇ ਸਮਾਰਟ ਫੋਨਾਂ ਲਈ ਵੀ ਸਨਮਾਨ ਮਿਲਿਆ ਹੈ। ਇਹ ਸਮਾਰਟ ਫੋਨ ਮਨੁੱਖੀ ਸਰੀਰ ਦੀ ਗਰਮੀ ਨੂੰ ਸੈਂਸਰਾਂ ਰਾਹੀਂ ਮਹਿਸੂਸ ਕਰਦਾ ਹੈ ਅਤੇ ਇਸਨੂੰ ਆਪਣੇ ਆਪ ਕਿਰਿਆਸ਼ੀਲ ਕਰਦਾ ਹੈ। ਇਸ ਵਿਕਸਿਤ ਹੁੰਦੇ ਡਿਜੀਟਲ ਯੁੱਗ ਵਿੱਚ ਸਮਾਂ ਲਗਾਓਣ ਵਾਲੇ ਕੁੱਝ ਵਿਦਿਆਰਥੀਆਂ ਵਿੱਚ ਵਿਨਿਸ਼ਾ ਦੀ ਆਪਣੀ ਡੂੰਘੀ ਸੋਚ ਅਤੇ ਉਦਾਰ ਯਤਨ ਨਾਲ ਇਸ ਸੰਸਾਰ ਵਿੱਚ ਬਹੁਤ ਸਾਰੀਆਂ ਕਾਢਾਂ ਕੱਢਣਾ ਅਤੇ ਕਿਤਾਬਾਂ ਪੜ੍ਹਨ ਪੜ੍ਹਨਾ ਕਾਫੀ ਪ੍ਰਸ਼ੰਸਾਯੋਗ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.