ETV Bharat / bharat

ਕੋਵਿਡ-19 ਤੋਂ ਬਾਅਦ ਦੀ ਦੁਨੀਆ - covid-19

ਹਰ ਸੰਕਟ, ਆਪਣੇ ਆਪ ਵਿੱਚ, ਕੁਝ ਚੰਗਾ ਅਤੇ ਕੁਝ ਮਾੜਾ ਲੈ ਕੇ ਆਉਂਦਾ ਹੈ। ਹਰ ਵਾਰ ਜਦੋਂ ਵੀ ਕੋਈ ਸੰਕਟ ਪੇਸ਼ ਆਉਂਦਾ ਹੈ, ਸੰਸਾਰ ਵਿੱਚ ਅਚਾਨਕ ਅਣਕਿਆਸੀਆਂ ਤੇ ਅਕਲਪਿਤ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ। ਕੋਵਿਡ-19 ਵਿਰੁੱਧ ਚੱਲ ਰਹੀ ਇਹ ਮੌਜੂਦਾ ਲੜਾਈ ਕਿਸੇ ਵੀ ਵਿਸ਼ਵ ਯੁੱਧ ਨਾਲੋਂ ਘੱਟ ਨਹੀਂ ਹੈ, ਜਿੱਥੇ 200 ਦੇ ਕਰੀਬ ਮੁਲਕ ਇੱਕ ਅਦਿਸਵੇਂ ਰੋਗਜਨਕ ਜਰਾਸੀਮ ਨੂੰ ਹਰ ਹੀਲੇ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਫ਼ੋਟੋ
ਫ਼ੋਟੋ
author img

By

Published : Apr 19, 2020, 12:55 PM IST

ਹੈਦਰਾਬਾਦ: ਹਰ ਸੰਕਟ, ਆਪਣੇ ਆਪ ਵਿੱਚ, ਕੁਝ ਚੰਗਾ ਅਤੇ ਕੁਝ ਮਾੜਾ ਲੈ ਕੇ ਆਉਂਦਾ ਹੈ। ਹਰ ਵਾਰ ਜਦੋਂ ਵੀ ਕੋਈ ਸੰਕਟ ਪੇਸ਼ ਆਉਂਦਾ ਹੈ, ਸੰਸਾਰ ਵਿੱਚ ਅਚਾਨਕ ਅਣਕਿਆਸੀਆਂ ਤੇ ਅਕਲਪਿਤ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ। ਕੋਵਿਡ-19 ਵਿਰੁੱਧ ਚੱਲ ਰਹੀ ਇਹ ਮੌਜੂਦਾ ਲੜਾਈ ਕਿਸੇ ਵੀ ਵਿਸ਼ਵ ਯੁੱਧ ਨਾਲੋਂ ਘੱਟ ਨਹੀਂ ਹੈ, ਜਿੱਥੇ 200 ਦੇ ਕਰੀਬ ਮੁਲਕ ਇੱਕ ਅਦਿਸਵੇਂ ਰੋਗਜਨਕ ਜਰਾਸੀਮ ਨੂੰ ਹਰ ਹੀਲੇ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਨਾਮੁਰਾਦ ਰੋਗਜਨਕ ਵਿਸ਼ਾਣੂੰ ਦਾ ਮੁਕਾਬਲਾ ਕਰਨ ਲਈ ਸਰਕਾਰਾਂ ਬਹੁਤ ਹੀ ਨਵੀਨਤਾਕਾਰੀ, ਪਰ ਨਾਲ ਹੀ ਕਰੜੀਆਂ ਅਤੇ ਕਠੋਰ, ਨੀਤੀਆਂ ਨੂੰ ਅਮਲ ਵਿੱਚ ਲਿਆ ਰਹੀਆਂ ਹਨ। ਇਜ਼ਰਾਈਲੀ ਇਤਿਹਾਸਕਾਰ ਅਤੇ ਪ੍ਰੋਫੈਸਰ ‘ਯੁਵਾਲ ਨੋਆ ਹਰਾਰੀ’ ਨੇ ਇਹ ਪੇਸ਼ਨਗੋਈ ਕੀਤੀ ਹੈ ਕਿ ਕੋਵਿਡ-19 ਤੋਂ ਬਾਅਦ ਦੀ ਦੁਨੀਆਂ, ਇਸ ਅਲਾਮਤ ਦੇ ਸਾਹਮਣੇ ਆਉਣ ਤੋਂ ਪਹਿਲਾਂ ਦੀ ਦੁਨੀਆਂ ਦੀ ਤਰ੍ਹਾਂ ਹਰਗਿਜ਼ ਨਹੀਂ ਹੋਵੇਗੀ। ਉਨ੍ਹਾਂ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਸਮਝਾਇਆ ਕਿ ਕਿਵੇਂ ਇਸ ਪਰਿਵਰਤਨ ਦੇ ਬੀਜ ਪਹਿਲਾਂ ਹੀ ਪੂਰੀ ਦੁਨੀਆਂ ਵਿੱਚ ਬੀਜੇ ਜਾ ਚੁੱਕੇ ਹਨ।

ਭਵਿੱਖ ਵਿੱਚ ਮਹਾਂਮਾਰੀ ਦੀਆਂ ਘਟਨਾਵਾਂ ਦੀ ਸਥਿਤੀ ਵਿੱਚ ਸਰਕਾਰਾਂ, ਸਮਾਜਿਕ ਅਤੇ ਸਮੁਦਾਇਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਸ਼ਕਤੀਸ਼ਾਲੀ ਐਲਗੋਰਿਦਮ ਅਤੇ ਨਿਗਰਾਨੀ ਰੱਖਣ ਵਾਲੇ ਕੈਮਰਿਆਂ ਦੀ ਵਰਤੋਂ ਵਿੱਚ ਸ਼ਦੀਦ ਵਾਧਾ ਕਰਨਗੀਆਂ। ਦਰਅਸਲ, ਚੀਨ, ਦੱਖਣੀ ਕੋਰੀਆ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਨੇ ਤਾਂ ਇਸ ਦਫ਼ਾ ਵੀ ਇਸ ਲਾਗ ਦੀ ਬਿਮਾਰੀ ਦਾ ਮੁਕਾਬਲਾ ਕਰਨ ਲਈ ਅਜਿਹੀ ਤਕਨਾਲੋਜੀ ਦੀ ਭਰਪੂਰ ਵਰਤੋਂ ਕੀਤੀ ਹੈ। ਤਾਈਵਾਨ ਨੇ ਇਲੈਕਟ੍ਰਾਨਿਕ ਲੋਕੇਸ਼ਨ ਟਰੈਕਿੰਗ ਦੁਆਰਾ ਵਿਦੇਸ਼ੀ ਯਾਤਰੀਆਂ ਦੀਆ ਹਰਕਤਾਂ ਦਾ ਪਤਾ ਲਗਾਉਣ ਲਈ ਗੁੱਟ ਦੁਆਲੇ ਪਹਿਣੇ ਜਾਣ ਵਾਲੇ ਫ਼ੀਤਿਆਂ (ਰਿਸਟਬੈਂਡ) ਦੀ ਖ਼ੂਬ ਵਰਤੋਂ ਕੀਤੀ।

ਕਮਜ਼ੋਰ ਲੋਕਤੰਤਰੀ ਰਾਜ ਵਾਲੇ ਮੁਲਕਾਂ ਵਿੱਚ ਨੇਤਾਗਣ ਤੇਜ਼ ਕਦਮੀਂ ਨਾਲ ਮੁਕੰਮਲ ਤਾਨਾਸ਼ਾਹੀ ਵੱਲ ਵੱਧ ਰਹੇ ਹਨ। ਹੰਗਰੀ ਦੇ ਪ੍ਰਧਾਨ-ਮੰਤਰੀ ‘ਵਿਕਟਰ ਓਰਬਨ’ ਨੇ ਦੇਸ਼ ਦੇ ਸੰਵਿਧਾਨ ਵਿੱਚ ਨਿਰਕੁੰਸ਼ ਆਦੇਸ਼ਾਂ ਨੂੰ ਲੈ ਕੇ ਸਮੱਗਰ ਤਬਦੀਲੀਆਂ ਕੀਤੀਆਂ ਹਨ। ਫਿਲੀਪੀਨਜ਼ ਦੇ ਰਾਸ਼ਟਰਪਤੀ, ‘ਰੋਡਰੀਗੋ ਦੁਤੈਰਤੇ’ ਨੇ ਅਸੀਮ ਸ਼ਕਤੀਆਂ ਹਾਸਿਲ ਕਰ ਲਈਆਂ ਹਨ। ਕੋਲੰਬੀਆ ਵਿੱਚ ਵੀ ਇਸੇ ਹੀ ਤਰ੍ਹਾਂ ਦਾ ਇੱਕ ਐਮਰਜੈਂਸੀ ਕਾਨੂੰਨ ਬਣਾਇਆ ਜਾ ਰਿਹਾ ਹੈ। ਸਿਵਲ ਸਰਕਾਰਾਂ ਦੇ ਰੋਜ਼-ਮੱਰਾ ਦੇ ਕੰਮ ਕਾਜ ਵਿੱਚ ਹੋਣ ਵਾਲੀਆਂ ਸੈਨਿਕ ਦਖਲਅੰਦਾਜ਼ੀਆਂ ਦੀ ਸੰਖਿਆ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਾਕਿਸਤਾਨ ਫ਼ੌਜ ਤਾਂ ਪਹਿਲਾਂ ਹੀ ਕਈ ਖਾਸ ਸੂਬਿਆਂ ਦੇ ਵਿੱਚ ਸਥਾਨਕ ਸਰਕਾਰਾਂ ਦੇ ਨਾਲ ਨਾਲ ਕੰਮ ਕਰ ਰਹੀ ਹੈ। ਦੱਖਣੀ ਅਫ਼ਰੀਕਾ ਦੇ ਵਿੱਚ ਤਾਲਾਬੰਦੀ ਸੈਨਾ ਦੇ ਦੁਆਰਾ ਹੀ ਲਾਗੂ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਸਿਵਲ ਪ੍ਰਦਰਸ਼ਨਾਂ ਅਤੇ ਰੈਲੀਆਂ 'ਤੇ ਪਾਬੰਦੀ ਲਗਾਈ ਹੋਈ ਹੈ।

ਕੋਵਿਡ-19 ਦੀ ਮਹਾਮਾਰੀ ਕਾਰਨ ਅਨੇਕਾਂ ਦੇਸ਼ਾਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ ਦੇਰੀ ਹੋ ਗਈ ਹੈ। ਸੰਯੁਕਤ ਰਾਜ ਅਮਰੀਕਾ ਨੇ ਵੀ ਆਪਣੀਆਂ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਾਇਮਰੀ ਮੱਤਦਾਨ ਨੂੰ ਫ਼ਿਲਵਕਤ ਲਈ ਮੁਲਤਵੀ ਕਰ ਦਿੱਤਾ ਹੈ। ਇਟਲੀ, ਉੱਤਰੀ ਮੈਸੇਡੋਨੀਆ, ਸਰਬੀਆ, ਸਪੇਨ, ਯੂ.ਕੇ. ਅਤੇ ਈਥਿਓਪੀਆ ਵਿੱਚ ਸਥਾਨਕ ਅਤੇ ਆਮ ਚੋਣਾਂ ਨੂੰ ਫ਼ਿਲਹਾਲ ਸਥਗਿਤ ਕਰਨਾ ਪਿਆ ਹੈ। ਇਸ ਪਿਛੋਕੜ ਦੇ ਚਲਦਿਆਂ, ਕੁੱਝ ਸਰਕਾਰਾਂ ਨੇ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਅਤੇ ਰਿਮੋਟ ਵੋਟਿੰਗ ਪ੍ਰਕਿਰਿਆਵਾਂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਸੰਯੁਕਤ ਰਾਜ ਅਮਰੀਕਾ ਦੀ ਸੰਸਦ ਦੇ ਸਦਨ ਹਾਊਸ਼ਜ ਆਫ਼ ਰਿਪ੍ਰੈਜ਼ੈਂਟੇਟਿਵ ਦੇ ਦੋ ਮੈਂਬਰਾਂ ਦੇ ਕੋਵਿਡ – 19 ਵਾਇਰਸ ਨਾਲ ਸੰਕਰਮਿਤ ਪਾਏ ਜਾਣ ਕਾਰਨ, ਬਾਕੀ ਤਮਾਮ ਮੈਂਬਰਾਨ ਹੁਣ ਆਭਾਸੀ (ਵਰਚੁਅਲ) ਮੀਟਿੰਗਾਂ ਕਰ ਕੇ ਹੀ ਕੰਮ ਚਲਾ ਰਹੇ ਹਨ।

ਜਨਤਾ ਇਸ ਨਾਜ਼ੁਕ ਸਮੇਂ ਵਿੱਚ ਗਰੀਬਾਂ ਅਤੇ ਲੋੜਵੰਦਾਂ ਦੀ ਸਵੈ-ਇੱਛਾ ਦੇ ਨਾਲ ਸਹਾਇਤਾ ਕਰ ਰਹੀ ਹੈ। ਚੀਨ ਦੇ ਵਿਦਿਆਰਥੀਆਂ ਨੇ ਵੁਹਾਨ ਦੇ ਹਸਪਤਾਲਾਂ ਲਈ ਇੱਕ ਸੋਸ਼ਲ ਮੀਡੀਆ ਮੁਹਿੰਮ ਦੀ ਅਗਵਾਈ ਕੀਤੀ। ਫਿਲੀਪੀਨਜ਼ ਵਿੱਚ ਯੂਨੀਵਰਸਿਟੀਆਂ ਅਤੇ ਨਾਗਰਿਕ ਸੰਸਥਾਵਾਂ ਨੇ ਤਾਲਾਬੰਦੀ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦੋ - ਇਮਦਾਦ ਵਾਸਤੇ ਸਮੱਗਰ ਧਨ ਰਾਸ਼ੀ ਇਕੱਠੀ ਕੀਤੀ ਹੈ। ਭਾਰਤ ਵਿੱਚ, ਉਦਯੋਗਪਤੀ, ਕਰਮਚਾਰੀ ਸੰਗਠਨ ਅਤੇ ਗੈਰ-ਸਰਕਾਰੀ ਸੰਸਥਾਵਾਂ, ਲੋੜਵੰਦਾਂ ਵਾਸਤੇ ਬਣਦਾ ਸਰਦਾ ਦਾਨ ਕਰ ਰਹੀਆਂ ਹਨ। ਅਨੇਕਾਂ ਹੀ ਸੰਸਥਾਵਾਂ ਭਿਖਾਰੀਆਂ, ਦਿਹਾੜੀਦਾਰ ਕਾਮਿਆਂ ਅਤੇ ਗਲੀਆਂ ਵਿੱਚ ਫ਼ਿਰਦੇ ਅਵਾਰਾ ਕੁੱਤਿਆਂ ਨੂੰ ਭੋਜਨ ਮੁਹੱਈਆ ਕਰਵਾ ਰਹੀਆਂ ਹਨ। ਚੀਨ ਨੇ ਚਮਗਾਦੜਾਂ ਅਤੇ ਕੁੱਤਿਆਂ ਨੂੰ ਮਾਰੇ ਜਾਣ 'ਤੇ ਪਾਬੰਦੀ ਵੀ ਆਇਦ ਕੀਤੀ ਹੈ।

ਇਹ ਬੇਹਦ ਜ਼ਰੂਰੀ ਹੋ ਗਿਆ ਹੈ ਕਿ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਹੀ ਇਸ ਦੇ ਸੰਕਰਮਣ ਦਾ ਪਤਾ ਲਗਾ ਲਿਆ ਜਾਵੇ। ਇਸ ਉਦੇਸ਼ ਲਈ, ਅਜਿਹੀ ਹੀ ਕਿਸੇ ਪੂਰਵ-ਸੂਚਨਾ ਦੇਣ ਵਾਲੀ ਪ੍ਰਣਾਲੀ ਜੋ ਕਿ ਇਸ ਕੰਮ ਦੇ ਲਈ ਡਾਕਟਰਾਂ ਦੀ ਜਗ੍ਹਾ ਲੈ ਸਕਦੀ ਹੋਵੇ, ਦੇ ਡਿਜ਼ਾਈਨ ਦੇ ਉੱਤੇ ਵਿਚਾਰ ਕਰਨਾ ਬੇਹਦ ਲਾਜ਼ਮੀ ਹੋ ਜਾਂਦਾ ਹੈ। ਬਹੁਤੇ ਦੇਸ਼ ਹੁਣ ਟੈਲੀਮੈਡੀਸਨ ਦੇ ਉੱਤੇ ਨਿਰਭਰ ਕਰਨਾ ਸ਼ੁਰੂ ਕਰ ਰਹੇ ਹਨ। ਇਹ ਕਾਰਜ ਪ੍ਰਣਾਲੀ ਨਾ ਸਿਰਫ਼ ਮੈਡੀਕਲ ਸਟਾਫ ਦੇ ਉੱਤੇ ਪੈਣ ਵਾਲੇ ਵਾਧੂ ਬੋਝ ਨੂੰ ਘਟਾਉਂਦੀ ਹੈ ਬਲਕਿ ਇਸ ਦੇ ਨਾਲ ਹੀ ਆਵਾਜਾਈ ਦੇ ਉੱਤੇ ਹੋਣ ਵਾਲੇ ਖਰਚਿਆਂ ਨੂੰ ਵੀ ਬਚਾਉਂਦੀ ਹੈ। ਸਿਹਤ ਬੀਮੇ ਦੇ ਉੱਤੇ ਹੋਣ ਵਾਲੇ ਜਨਤਕ ਖਰਚਿਆਂ ਵਿੱਚ ਵਾਧਾ ਹੋਣਾ ਹਰ ਹਾਲ ਤੈਅ ਹੈ। ਦੂਜੇ ਪਾਸੇ, ਤਮਾਮ ਮੁਲਕ ਆਪੋ ਆਪਣੀਆਂ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਹੋਰ ਵਧੇਰੇ ਸਸ਼ਕਤ ਅਤੇ ਵਿਕਸਤ ਕਰਨ 'ਤੇ ਕੇਂਦਰਿਤ ਹਨ। ਭਾਰਤ ਨੂੰ ਵੀ ਵੈਂਟੀਲੇਟਰਾਂ ਅਤੇ ਹੋਰ ਅਤਿ ਜ਼ਰੂਰੀ ਦਵਾਈਆਂ ਦੇ ਨਿਰਮਾਣ ਅਤੇ ਉਤਪਾਦਨ ਵਿੱਚ ਸ਼ਦੀਦ ਕਮੀਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਟੇ ਵਜੋਂ, ਸਰਕਾਰ ਨੇ ਐਕਟਿਵ ਫਾਰਮਾਸਿਯੂਟਿਕਲ ਇੰਗਰੀਡਿਅੰਟ (ਏ.ਪੀ.ਆਈ.) ਤਿਆਰ ਕਰਨ ਵਾਲੇ ਤਮਾਮ ਉਦਯੋਗਾਂ ਨੂੰ ਉਤਸ਼ਾਹਤ ਕਰਨ ਦਾ ਫ਼ੈਸਲਾ ਕੀਤਾ ਹੈ।

ਸੜਕਾਂ ’ਤੇ ਹੋਣ ਵਾਲੀਆਂ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਇਹ ਪ੍ਰਦਰਸ਼ਨ ਹੁਣ ਸੋਸ਼ਲ ਮੀਡੀਆ 'ਤੇ ਸਥਾਨਾਂਤਰਤ ਹੋ ਗਏ ਹਨ। ਮਿਸਰ ਵਰਗੇ ਦੇਸ਼ਾਂ ਵਿੱਚ, ਨਾਗਰਿਕ ਆਪਣੀਆਂ ਚਿੰਤਾਵਾਂ ਤੇ ਤੌਖ਼ਲਿਆਂ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀਂ ਆੱਨਲਾਈਨ ਜਾਹਰ ਕਰ ਰਹੇ ਹਨ। ਫਿਲਪੀਨਜ਼ ਦੇ ਰਾਸ਼ਟਰਪਤੀ ਵਿਰੁੱਧ ਹੈਸ਼ਟੈਗ ਹੁਣ ਟਵਿੱਟਰ 'ਤੇ ਟ੍ਰੈਂਡ ਕਰ ਰਹੇ ਹਨ। ਕੀਮਤਾਂ ਵਿੱਚ ਵਾਧੇ, ਐਮਰਜੈਂਸੀ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਤੇ ਵਸਤਾਂ ਦੀ ਤਸਕਰੀ ਅਤੇ ਡਾਕਟਰੀ ਉਪਕਰਣਾਂ ਦੀ ਘਾਟ ਪੈਦਾ ਹੋਣ ਦਾ ਜ਼ੋਖਮ ਹੈ। ਇਨ੍ਹਾਂ ਤਮਾਮ ਸੰਭਾਵਨਾਵਾਂ ਦੇ ਚਲਦਿਆਂ, ਨਾਈਜੀਰੀਆ ਵਿਚ ਨਾਗਰਿਕ ਸਮੂਹਾਂ ਨੇ ਸਰਕਾਰ ਨੂੰ ਆਪਣੀਆਂ ਭ੍ਰਿਸ਼ਟਾਚਾਰ ਰੋਕੂ ਪ੍ਰਣਾਲੀਆਂ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।

ਸਾਰੇ ਦੇਸ਼ਾਂ ਨੂੰ ਇੱਕ ਦੂਜੇ ਦੇ ਨਾਲ ਆਪਣੀਆਂ ਇਸ ਵਾਇਰਸ ਨੂੰ ਨਿਯੰਤਰਣ ਕਰਨ ਦੀਆਂ ਰਣਨੀਤੀਆਂ ਨੂੰ ਸਾਂਝਾ ਕਰਨਾ ਚਾਹੀਦਾ ਹੈ। ਮਸਲਨ, ਜੇ ਇਸ ਬਾਬਤ ਇਟਲੀ ਵਿੱਚ ਕੋਈ ਪ੍ਰਗਤੀ ਹੁੰਦੀ ਹੈ ਤਾਂ ਇਸ ਦਾ ਸੁ-ਪ੍ਰਭਾਵ ਮਿਸਰ ’ਤੇ ਵੀ ਪੈਣਾ ਚਾਹੀਦਾ ਹੈ। ਪਰ ਇਸ ਦੇ ਉਲਟ, ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੱਕ ਜਰਮਨ ’ਚ ਬਨਣ ਵਾਲਾ ਟੀਕਾ ਜੋ ਇਸ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਕਾਰਗਰ ਸਾਬਿਤ ਹੋ ਸਕਦਾ ਸੀ, ਕੇਵਲ ਅਮਰੀਕੀ ਲੋਕਾਂ ਲਈ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਨੇ ਵੀ ਇਸ ਕੋਵਿਡ - 19 ਦੀ ਭਿਆਨਕ ਮਹਾਂਮਾਰੀ ਦੇ ਸਮੁੱਚੇ ਦ੍ਰਿਸ਼ਟਾਂਤ ਨੂੰ ਵਧੇਰੇ ਗ਼ੈਰ ਜ਼ਿੰਮੇਦਾਰਾਨਾ ਢੰਗ ਨਾਲ ਨਜਿੱਠਿਆ ਹੈ। ਇਸ ਦੇ ਨਾਲ ਹੀ, ਭਾਰਤ ਦੀ ਸਾਰਕ ਦੇਸ਼ਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਲ਼ਾਮਿਸਾਲ ਰਹੀ ਹੈ। ਦੂਜੇ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੀ ਸਪਲਾਈ ਅਤੇ ਹੋਰ ਅਮਲੇ ਦੀ ਸਹਾਇਤਾ ਮੁਹੱਈਆ ਕਰਵਾਉਣ ਨਾਲ ਭਾਰਤ ਦੀ ਸਾਖ ਵਿੱਚ ਸਮੱਗਰ ਵਾਧਾ ਹੋਇਆ ਹੈ। ਹੋਰਨਾਂ ਵਿਕਸਤ ਦੇਸ਼ਾਂ ਦੀ ਤੁਲਨਾ ਵਿੱਚ, ਤਾਈਵਾਨ, ਦੱਖਣੀ ਕੋਰੀਆ ਅਤੇ ਨਿਊਜ਼ੀਲੈਂਡ ਵਰਗੇ ਦੇਸਾਂ ਨੇ ਇਸ ਨਾਮੁਰਾਦ ਮਹਾਂਮਾਰੀ ਨੂੰ ਸਹੀ ਤੇ ਸਟੀਕ ਢੰਗ ਨਾਲ ਨਜਿੱਠਿਆ ਹੈ। ਇਸ ਵਾਇਰਸ ਦੇ ਫ਼ੈਲਾਅ, ਆਮ ਲੋਕਾਂ ਦੇ ਵਿੱਚ ਸਮਾਜ-ਵਿਰੋਧੀ ਤਾਕਤਾਂ ਦੀ ਮਕਬੂਲੀਅਤ ਵਿੱਚ ਵੀ ਖਸੂਸੀ ਤੌਰ ’ਤੇ ਵਾਧਾ ਕਰ ਰਿਹਾ ਹੈ। ਤਾਲਿਬਾਨ ਨੇ ਵਿਸ਼ੇਸ਼ ਤੌਰ ’ਤੇ, ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੂੰ ਆਪਣਾ ਸਮਰਥਨ ਦੇਣ ਦਾ ਜਨਤਕ ਐਲਾਨ ਕੀਤਾ ਹੈ। ਬ੍ਰਾਜ਼ੀਲ ਦੇ ਰੀਓ ਦਿ ਜਨੇਰੀਓ ਵਿੱਚ ਮਾਫ਼ੀਆ ਗੁੱਟ ਸਖ਼ਤੀ ਨਾਲ ਤਾਲਾਬੰਦੀ ਨੂੰ ਲਾਗੂ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।

ਇਸ ਮਹਾਂਮਾਰੀ ਨੇ ਬਹੁਤ ਹੀ ਘੱਟ ਲੋਕਾਂ ਦੀ ਹਾਜਰੀ ਵਾਲੇ ਸਮਾਰੋਹ ਮਨਾਉਣ ਦਾ ਇੱਕ ਨਵਾਂ ਸੱਭਿਆਚਾਰ ਪੈਦਾ ਕਰ ਦਿੱਤਾ ਹੈ। ਇਸ ਮਹਾਮਾਰੀ ਦੇ ਅਸਰ ਕਾਰਨ ਅੱਗੇ ਜਾ ਕੇ ਸ਼ਰਾਬ ਅਤੇ ਤੰਬਾਕੂ ਦੀ ਖਪਤ ਸ਼ਦੀਦ ਤੌਰ ’ਤੇ ਘੱਟ ਸਕਦੀ ਹੈ। ਆਉਣ ਵਾਲੇ ਸਮੇਂ ਵਿਚ, ਲੋਕ ਭੀੜ ਭੜੱਕੇ ਵਾਲੇ ਸ਼ਾਪਿੰਗ ਮਾਲਾਂ ਦੀ ਬਜਾਏ ਆੱਨਲਾਈਨ ਪੋਰਟਲਾਂ ਰਾਹੀਂ ਖਰੀਦਦਾਰੀ ਕਰਨ ਨੂੰ ਤਰਜੀਹ ਦੇਣਗੇ। ਪਰਿਵਾਰ ਨੂੰ ਦਿੱਤੇ ਜਾਣ ਵਾਲੇ ਸਮੇਂ ਵਿੱਚ ਗਿਣਾਤਮਕ ਤੇ ਗੁਣਾਤਮਕ ਪੱਖ ਤੋਂ ਵਾਧਾ ਹੋਵੇਗਾ ਜਿਸ ਦੇ ਕਾਰਨ ਪਰਿਵਾਰਕ ਸਬੰਧ ਹੋਰ ਵੀ ਬਿਹਤਰ ਅਤੇ ਗੂੜ੍ਹੇ ਹੋਣ ਦੀ ਉਮੀਦ ਹੋਵੇਗੀ। ਕੋਵਿਡ - 19, ਵਿਸ਼ਵ ਨੂੰ ਇੱਕ ਤਕਨੀਕੀ ਹੱਬ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਬੇਹਦ ਅਹਿਮ ਯੋਗਦਾਨ ਪਾ ਰਿਹਾ ਹੈ। ਵਿੱਦਿਅਕ ਸੰਸਥਾਨ ਔਨਲਾਈਨ ਸਿੱਖਿਆ ਮੰਚਾਂ ਵੱਲ ਵਧੇਰੇ ਗ਼ੌਰ ਕਰ ਰਹੀਆਂ ਹਨ। ਇਸੇ ਦੌਰਾਨ, ਸਰਕਾਰ ਵੀ ਔਨਲਾਈਨ ਪ੍ਰਸ਼ਾਸ਼ਕੀ ਵੱਲ ਨੂੰ ਵਧੇਰੇ ਆਕਰਸ਼ਿਤ ਹੋਵੇਗੀ। ਜਿਵੇਂ ਜਿਵੇਂ ਇੰਟਰਨੈਟ ਦੀ ਵਰਤੋਂ ਵਧਦੀ ਜਾ ਰਹੀ ਹੈ, ਬਿੱਗ-ਡਾਟਾ ਅਤੇ ਆਰਟੀਫਿਸ਼ਲ ਇੰਟੈਲੀਜੈਂਟਸ (ਬਣਾਉਟੀ ਸੂਝ) ਵਰਗੀਆਂ ਤਕਨੀਕਾਂ, ਲੋਕਾਂ ਦੀ ਹਿਲਜੁੱਲ ਅਤੇ ਹਰਕਤਾਂ ਨੂੰ ਟਰੈਕ ਕਰਨ ਵਿੱਚ ਸਰਕਾਰਾਂ ਦੀ ਸਹਾਇਤਾ ਕਰਨਗੀਆਂ। ਆਉਣ ਵਾਲੇ ਸਮੇਂ ਵਿੱਚ ਰੋਬੋਟਸ, ਆਭਾਸੀ ਹਕੀਕਤ (ਵਰਚੁਅਲ ਰਿਐਲਿਟੀ) ਅਤੇ ਟੈਲੀਮੈਡੀਸਨ ਆਦਿ ਦਾ ਵੱਡੇ ਪੱਧਰ ’ਤੇ ਪ੍ਰਚਲਨ ਇੱਕ ਆਮ ਗੱਲ ਹੋ ਜਾਵੇਗੀ।

ਇਜ਼ਰਾਈਲੀ ਇਤਿਹਾਸਕਾਰ ਅਤੇ ਪ੍ਰੋਫੈਸਰ ‘ਯੁਵਾਲ ਨੋਆ ਹਰਾਰੀ’ ਦਾ ਇਹ ਕਹਿਣਾ ਹੈ ਕਿ ਮਨੁੱਖਤਾ ਨੂੰ ਇਹ ਚੋਣ ਕਰਨੀ ਪੈਣੀ ਹੈ, ਇਹ ਨਿਰਣਾ ਲੈਣਾ ਪੈਣਾ ਹੈ ਕਿ ਕੀ ਅਸੀਂ ਵਿਤਕਰੇ ਦੇ ਰਸਤੇ ’ਤੇ ਅਗਾਂਹ ਵੱਲ ਨੂੰ ਵਧਣਾਂ ਹੈ ਜਾਂ ਫ਼ਿਰ ਅਸੀਂ ਵਿਸ਼ਵ-ਵਿਆਪੀ ਏਕਤਾ ਦਾ ਰਸਤੇ ਅਖਤਿਆਰ ਕਰਨਾ ਹੈ? ਜੇ ਅਸੀਂ ਫ਼ੁੱਟ ਅਤੇ ਨਾਇਤਿਫ਼ਾਕੀ ਨੂੰ ਚੁਣਦੇ ਹਾਂ, ਤਾਂ ਇਹ ਨਾ ਸਿਰਫ਼ ਇਹ ਮੌਜੂਦਾ ਦਰਪੇਸ਼ ਸੰਕਟ ਵਿੱਚ ਸ਼ਦੀਦ ਵਾਧਾ ਕਰੇਗਾ, ਬਲਕਿ ਭਵਿੱਖ ਵਿੱਚ ਇਹ ਸ਼ਾਇਦ ਇਸ ਤੋਂ ਵੀ ਮਾੜੀ ਤਬਾਹੀ ਦਾ ਕਾਰਨ ਬਣ ਸਾਡੇ ਸਾਹਮਣੇ ਆ ਸਕਦੀ ਹੈ। ਜੇ ਅਸੀਂ ਵਿਸ਼ਵ-ਵਿਆਪੀ ਏਕਤਾ ਅਤੇ ਇੱਕਜੁੱਟਤਾ ਦੀ ਚੋਣ ਕਰਦੇ ਹਾਂ, ਤਾਂ ਇਹ ਨਾ ਸਿਰਫ ਇਸ ਕੋਰੋਨਾ ਵਾਇਰਸ ਦੀ ਮਹਾਮਾਰੀ ਵਿਰੁੱਧ, ਬਲਕਿ ਭਵਿੱਖ ਦੀਆਂ ਤਮਾਮ ਉਹਨਾਂ ਮਹਾਂਮਾਰੀਆਂ ਅਤੇ ਸੰਕਟਾਂ ਵਿਰੁੱਧ ਸਾਡੀ ਜਿੱਤ ਹੋਵੇਗੀ, ਜੋ ਕਿ 21 ਵੀਂ ਸਦੀ ਦੇ ਵਿੱਚ ਮਨੁੱਖਜਾਤੀ ਦੇ ਉੱਤੇ ਹਮਲਾ ਕਰ ਸਕਦੇ ਹਨ।

ਅਮਰੀਕੀ ਸਮਾਜ ਸ਼ਾਸਤਰੀ ਅਤੇ ਰਾਜਨੀਤੀ ਵਿਗਿਆਨੀ ‘ਥੇਡਾ ਸਕੌਕਪੋਲ’ ਦਾ ਕਹਿਣਾ ਹੈ ਕਿ ਅਸੀਂ 1 ਪ੍ਰਤੀਸ਼ਤ ਅਮੀਰਾਂ ਅਤੇ ਬਾਕੀ ਰਹਿਂਦੇ 99 ਪ੍ਰਤੀਸ਼ਤ ਲੋਕਾਂ ਵਿੱਚਕਾਰ ਪਸਰੀ ਹੋਈ ਤੀਬਰ ਆਰਥਿਕ ਅਸਮਾਨਤਾ ਨੂੰ ਵੇਖਦੇ ਹਾਂ। ਕੋਵਿਡ - 19 ਦੀ ਮਹਾਮਾਰੀ ਦੇ ਗੁਜ਼ਰਨ ਤੋਂ ਬਾਅਦ, ਸਾਨੂੰ 20 ਪ੍ਰਤੀਸ਼ਤ ਅਮੀਰਾਂ ਅਤੇ ਬਾਕੀ ਬਚਦੇ 80 ਪ੍ਰਤੀਸ਼ਤ ਲੋਕਾਂ ਵਿਚਕਾਰ ਅੰਤਰ ਦੇਖਣ ਨੂੰ ਮਿਲੇਗਾ। ਸਥਿਰ ਆਮਦਨੀ ਵਾਲੇ ਅਮਰੀਕੀ ਤਾਂ ਇਸ ਸੰਕਟ ਦੇ ਵਿੱਚੋਂ ਸਹਿਜੇ ਹੀ ਉੱਭਰ ਆਉਣਗੇ। ਇਸ ਮਹਾਮਾਰੀ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਪਰਿਵਾਰਾਂ ਦੇ ਇਕਲੌਤੇ ਰੋਜ਼ੀ-ਰੋਟੀ ਕਮਾਉਣ ਵਾਲਿਆਂ, ਅਤੇ ਸਪਲਾਈ ਅਤੇ ਨਿਰਮਾਣ ਉਦਯੋਗਾਂ ਵਿੱਚ ਸ਼ਾਮਿਲ ਲੋਕਾਂ ਨੂੰ ਉਠਾਉਣਾ ਪਵੇਗਾ।

ਯੇਲ ਯੁਨੀਵਰਸਿਟੀ ਵਿਖੇ ਇਤਿਹਾਸ ਦੇ ਪ੍ਰੋਫੈਸਰ ‘ਪੌਲ ਫ੍ਰੀਡਮੈਨ’ ਨੇ ਕਿਹਾ ਕਿ - ਲੋਕ ਆਇੰਦਾ ਕੁਝ ਸਾਲਾਂ ਲਈ ਬਾਹਰ ਜਾ ਕੇ ਖਾਣਾ-ਪੀਣਾ ਬੰਦ ਕਰ ਦੇਣਗੇ ਅਤੇ ਘਰ ਵਿੱਚ ਹੀ ਖਾਣਾ ਬਣਾਉਣਾ ਸ਼ੁਰੂ ਕਰ ਦੇਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.