ਬਰੇਲੀ: ਇੱਕ ਪਾਸੇ ਜਿੱਥੇ ਦੁਨੀਆਂ ਤਰੱਕੀ ਦੀ ਰਾਹ ਵੱਲ ਹੈ। ਉੱਥੇ ਹੀ ਭਾਰਤ 'ਚ ਅੱਜ ਵੀ ਲੋਕ ਜਾਤੀ-ਧਰਮ ਦੀਆਂ ਲੜਾਈਆਂ 'ਚ ਫੱਸੇ ਹੋਏ ਹਨ। ਦੂਜੀ ਜਾਤ ਤੇ ਧਰਮ 'ਚ ਵਿਆਹ ਕਰਨ ਨੂੰ ਲੈ ਕੇ ਅੱਜ ਵੀ ਸਮਾਜ ਦੀ ਮਾਨਸਿਕਤਾ ਬਦਲੀ ਨਹੀਂ ਹੈ। ਪਰ, ਇਹ ਸਾਰੀ ਸਮੱਸਿਆ ਸੋਚ ਦੀ ਹੈ, ਜੇ ਕੋਈ ਪਹਿਲ ਕਰਕੇ ਸੋਚ ਬਦਲਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਸਮਾਜ/ਬਰਾਦਰੀ ਦੇ ਲੋਕ ਉਸਨੂੰ ਮਿਹੜੇ ਮਾਰ-ਮਾਰ ਉਸਦਾ ਜੀਣਾ ਮੁਸ਼ਕਲ ਕਰ ਦਿੰਦੇ ਹਨ। ਕੁਝ ਅਜਿਹੀ ਹੀ ਕਹਾਣੀ ਯੂਪੀ ਦੇ ਭਾਜਪਾ ਵਿਧਾਇਕ ਦੀ ਕੁੜੀ ਦੀ ਵੀ ਹੈ।
ਭਾਜਪਾ MLA ਦੀ ਧੀ ਬੋਲੀ, 'ਪਾਪਾ ਸਾਨੂੰ ਮਾਰ ਦੇਣਗੇ', ਪੁਲਿਸ ਨੇ ਦਿੱਤਾ ਮਦਦ ਦਾ ਭਰੋਸਾ
ਬਰੇਲੀ ਦੇ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦੀ ਕੁੜੀ(23) ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਸਨੇ ਦਲਿਤ ਮੁੰਡੇ ਨਾਲ ਵਿਆਹ ਕਰਵਾਉਣ ਕਾਰਨ ਆਪਣੀ, ਉਸਦੇ ਪਤੀ ਤੇ ਉਸਦੇ ਸਹੁਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਐਸਐਸਪੀ ਮੁਨੀਰਾਜ ਨੇ ਮਾਮਲੇ ਨੂੰ ਲੈ ਕੇ ਪ੍ਰਤੀਕਿਰਆ ਦਿੰਦੇ ਹੋਏ ਕੁੜੀ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਹੈ।
ਬਰੇਲੀ: ਇੱਕ ਪਾਸੇ ਜਿੱਥੇ ਦੁਨੀਆਂ ਤਰੱਕੀ ਦੀ ਰਾਹ ਵੱਲ ਹੈ। ਉੱਥੇ ਹੀ ਭਾਰਤ 'ਚ ਅੱਜ ਵੀ ਲੋਕ ਜਾਤੀ-ਧਰਮ ਦੀਆਂ ਲੜਾਈਆਂ 'ਚ ਫੱਸੇ ਹੋਏ ਹਨ। ਦੂਜੀ ਜਾਤ ਤੇ ਧਰਮ 'ਚ ਵਿਆਹ ਕਰਨ ਨੂੰ ਲੈ ਕੇ ਅੱਜ ਵੀ ਸਮਾਜ ਦੀ ਮਾਨਸਿਕਤਾ ਬਦਲੀ ਨਹੀਂ ਹੈ। ਪਰ, ਇਹ ਸਾਰੀ ਸਮੱਸਿਆ ਸੋਚ ਦੀ ਹੈ, ਜੇ ਕੋਈ ਪਹਿਲ ਕਰਕੇ ਸੋਚ ਬਦਲਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਸਮਾਜ/ਬਰਾਦਰੀ ਦੇ ਲੋਕ ਉਸਨੂੰ ਮਿਹੜੇ ਮਾਰ-ਮਾਰ ਉਸਦਾ ਜੀਣਾ ਮੁਸ਼ਕਲ ਕਰ ਦਿੰਦੇ ਹਨ। ਕੁਝ ਅਜਿਹੀ ਹੀ ਕਹਾਣੀ ਯੂਪੀ ਦੇ ਭਾਜਪਾ ਵਿਧਾਇਕ ਦੀ ਕੁੜੀ ਦੀ ਵੀ ਹੈ।
ਭਾਜਪਾ MLA ਦੀ ਧੀ ਬੋਲੀ, 'ਪਾਪਾ ਸਾਨੂੰ ਮਾਰ ਦੇਣਗੇ', ਪੁਲਿਸ ਕਰੇਗੀ ਪੂਰੀ ਮਦਦ
ਬਰੇਲੀ: ਇੱਕ ਪਾਸੇ ਜਿੱਥੇ ਦੁਨੀਆਂ ਤਰੱਕੀ ਦੀ ਰਾਹ ਵੱਲ ਹੈ। ਉੱਥੇ ਹੀ ਭਾਰਤ 'ਚ ਅੱਜ ਵੀ ਲੋਕ ਜਾਤੀ-ਧਰਮ ਦੀਆਂ ਲੜਾਈਆਂ 'ਚ ਫੱਸੇ ਹੋਏ ਹਨ। ਦੂਜੀ ਜਾਤ ਤੇ ਧਰਮ 'ਚ ਵਿਆਹ ਕਰਨ ਨੂੰ ਲੈ ਕੇ ਅੱਜ ਵੀ ਸਮਾਜ ਦੀ ਮਾਨਸਿਕਤਾ ਬਦਲੀ ਨਹੀਂ ਹੈ। ਪਰ, ਇਹ ਸਾਰੀ ਸਮੱਸਿਆ ਸੋਚ ਦੀ ਹੈ, ਜੇ ਕੋਈ ਪਹਿਲ ਕਰਕੇ ਸੋਚ ਬਦਲਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਸਮਾਜ/ਬਰਾਦਰੀ ਦੇ ਲੋਕ ਉਸਨੂੰ ਮਿਹੜੇ ਮਾਰ-ਮਾਰ ਉਸਦਾ ਜੀਣਾ ਮੁਸ਼ਕਲ ਕਰ ਦਿੰਦੇ ਹਨ। ਕੁਝ ਅਜਿਹੀ ਹੀ ਕਹਾਣੀ ਯੂਪੀ ਦੇ ਭਾਜਪਾ ਵਿਧਾਇਕ ਦੀ ਕੁੜੀ ਦੀ ਵੀ ਹੈ।
ਬਰੇਲੀ ਦੇ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਦੀ ਕੁੜੀ(23) ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਸਨੇ ਦਲਿਤ ਮੁੰਡੇ ਨਾਲ ਵਿਆਹ ਕਰਵਾਉਣ ਕਾਰਨ ਆਪਣੀ, ਉਸਦੇ ਪਤੀ ਤੇ ਉਸਦੇ ਸਹੁਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਹ ਸਾਫ਼ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਸਨੂੰ ਉਸਦੇ ਘਰਵਾਲਿਆਂ ਤੋਂ ਖ਼ਤਰਾ ਹੈ, ਕਿਉਂਕਿ ਉਸਨੇ ਦੂਜੀ ਜਾਤੀ ਦੇ ਮੁੰਡੇ ਨਾਲ ਵਿਆਹ ਕਰਵਾਇਆ।
ਇਸ ਦੌਰਾਨ ਉਹ ਕਹਿ ਰਹੀ ਹੈ ਕਿ ਜੇ ਉਸਦੇ ਪਿਤਾ ਅਤੇ ਉਸਦੇ ਪਰਿਵਾਰ ਵਾਲੇ ਉਸ ਤੱਕ ਪੁੱਜ ਗਏ ਤਾਂ ਉਸਦੀ ਜਾਨ ਲੈ ਲੈਣਗੇ। ਉਸਨੇ ਦੱਸਿਆ ਕਿ ਉਸਦੇ ਆਪਣੇ ਪਿਤਾ, ਭਰਾ ਅਤੇ ਇੱਕ ਹੋਰ ਵਿਅਕਤੀ ਤੋਂ ਉਸਨੂੰ ਜਾਨ ਦਾ ਖ਼ਤਰਾ ਹੈ।
ਉਸਨੇ ਇਲਜ਼ਾਮ ਲਗਾਇਆ ਕਿ ਉਸਦੇ ਘਰਵਾਲਿਆਂ ਨੇ ਉਨ੍ਹਾਂ ਦੇ ਪਿੱਛੇ ਗੁੰਡੇ ਛੱਡੇ ਹੋਏ ਹਨ ਤੇ ਉਹ ਹੁਣ ਇੱਧਰ-ਉਧਰ ਭੱਜ-ਭੱਜ ਕੇ ਪਰੇਸ਼ਾਨ ਹੋ ਗਏ ਹਨ। ਉਸਨੇ ਕਿਹਾ ਕਿ ਉਸਦਾ ਪਰਿਵਾਰ ਤੇ ਉਸਦੇ ਪਿਤਾ ਉਸਦੇ ਵਿਆਹ ਨੂੰ ਸਵੀਕਾਰ ਕਰ ਲੈਣ ਤੇ ਉਨ੍ਹਾਂ ਨੂੰ ਸ਼ਾਂਤੀ ਨਾਲ ਰਹਿਣ ਦੇਣ। ਇਸਦੇ ਨਾਲ ਹੀ ਕੁੜੀ ਨੇ ਬਰੇਲੀ ਦੇ ਸੰਸਦ ਮੈਂਬਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।
ਭਾਜਪਾ ਵਿਧਾਇਕ ਨੇ ਤੋੜੀ ਚੁੱਪੀ
ਮਾਮਲਾ ਵੱਧਣ ਤੋਂ ਬਾਅਦ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਨੇ ਚੁੱਪੀ ਤੋੜੀ ਤੇ ਕਿਹਾ ਕਿ ਉਨ੍ਹਾਂ ਤੇ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ ਤੇ ਅਜਿਹੀ ਕੋਈ ਗੱਲ ਨਹੀਂ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਕੁੜੀ ਦੇ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਬਾਲਗ ਹੈ ਤੇ ਉਸਨੂੰ ਆਪਣੇ ਹਿਸਾਬ ਨਾਲ ਫੈਸਲੇ ਲੈਣ ਦਾ ਹੱਕ ਹੈ।
SSP ਨੇ ਸੁਰੱਖਿਆ ਦੇਣ ਦੀ ਕਹੀ ਗੱਲ
ਐਸਐਸਪੀ ਮੁਨੀਰਾਜ ਨੇ ਮਾਮਲੇ ਨੂੰ ਲੈ ਕੇ ਪ੍ਰਤੀਕਿਰਆ ਦਿੰਦੇ ਹੋਏ ਕੁੜੀ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਨੂੰ ਲੈ ਕੇ 2 ਵੀਡੀਓ ਮਿਲੇ ਹਨ। ਜਿਸ ਤੋਂ ਬਾਅਦ ਮੁੰਡੇ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪ੍ਰੇਮੀ ਜੋੜੇ ਨੇ ਅਜੇ ਤੱਕ ਕੋਈ ਲਿਖਿਤ ਮਾਮਲਾ ਦਰਜ ਨਹੀਂ ਕਰਵਾਇਆ ਹੈ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।
Conclusion: