ਮੁਜ਼ੱਫਰਨਗਰ: ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮਹੀਨੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਇੱਕ 70 ਸਾਲਾ ਸਿੱਖ ਵਿਅਕਤੀ ਨੇ ਮਸਜਿਦ ਲਈ 900 ਵਰਗ ਫੁੱਟ ਜ਼ਮੀਨ ਦਾਨ ਕੀਤੀ ਹੈ। ਸਮਾਜ ਸੇਵੀ ਸੁਖਪਾਲ ਸਿੰਘ ਬੇਦੀ ਨੇ ਐਤਵਾਰ ਨੂੰ ਪੁਰਕਾਜ਼ੀ ਕਸਬੇ ਦੇ ਇੱਕ ਸਮਾਗਮ ਵਿੱਚ ਇਹ ਐਲਾਨ ਕੀਤਾ।
ਸਮਾਗਮ ਦੌਰਾਨ ਹੀ ਉਨ੍ਹਾਂ ਨੇ ਨਗਰ ਪੰਚਾਇਤ ਦੇ ਚੇਅਰਮੈਨ ਜ਼ਹੀਰ ਫਾਰੂਕੀ ਨੂੰ 900 ਵਰਗ ਫੁੱਟ ਦੇ ਪਲਾਟ ਦੇ ਦਸਤਾਵੇਜ਼ ਸੌਂਪੇ। ਪੁਰਕਾਜ਼ੀ ਕਸਬੇ ਵਿੱਚ ਬਹੁਗਿਣਤੀ ਮੁਸਲਮਾਨ ਰਹਿੰਦੇ ਹਨ।
ਇਹ ਵੀ ਪੜ੍ਹੋ: ਅੱਤਵਾਦੀ ਹਮਲੇ ਦੀ ਸਾਜ਼ਿਸ਼ ਕਰ ਰਹੇ 3 ਵਿਅਕਤੀ ਵਿਸਫੋਟਕ ਸਣੇ ਗ੍ਰਿਫ਼ਤਾਰ
ਇਸ ਮੌਕੇ ਬੇਦੀ ਨੇ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਮੂਹ ਲੋਕਾਂ ਨਾਲ ਬਰਾਬਰਤਾ ਅਤੇ ਸਤਿਕਾਰ ਨਾਲ ਪੇਸ਼ ਆਉਣ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦੇ ਹੋਏ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਫੈਲਾਉਣਾ ਚਾਹੁੰਦੇ ਹਨ। ਦੋਵੇਂ ਭਾਈਚਾਰਿਆਂ ਦੇ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਉਤਸ਼ਾਹਤ ਕਰਨ ਦੇ ਕਦਮ ਵਜੋਂ ਪਹਿਲਕਦਮੀ ਦਾ ਸਵਾਗਤ ਕੀਤਾ।