ETV Bharat / bharat

ਜਾਣੋਂ, ਕਿਵੇਂ ਇੱਕ ਭਾਰਤੀ ਮਹਿਲਾ ਬਣੀ ਪਾਕਿਸਤਾਨ ਦੀ ਮਾਦਰ-ਏ-ਵਤਨ - ਲਿਆਕਤ ਅਲੀ

ਆਈਰੀਨ ਪੰਤ ਦਾ ਜਨਮ 13 ਫਰਵਰੀ 1905 ਨੂੰ ਉੱਤਰਾਖੰਡ ਦੇ ਅਲਮੋੜਾ ਵਿੱਚ ਡੇਨੀਅਲ ਪੰਤ ਦੇ ਘਰ ਹੋਇਆ ਸੀ। ਸ਼ੁਰੂਆਤੀ ਪੜ੍ਹਾਈ ਅਲਮੋੜਾ ਤੇ ਨੈਨੀਤਾਲ ਵਿੱਚ ਪੂਰੀ ਕਰਨ ਤੋਂ ਬਾਅਦ ਉਹ ਲਖਨਾਊ ਚਲੀ ਗਈ। ਉਨ੍ਹਾਂ ਨੇ ਲਖਨਾਊ ਦੇ ਵੀ ਮਸ਼ਹੂਰ ਆਈਟੀ ਕਾਲਜ 'ਚੋਂ ਐਮਏ (ਅਰਥਸ਼ਾਸ਼ਤਰ) ਤੇ ਧਾਰਮਿਕ ਅਧਿਐਨ ਦੀ ਡਿਗਰੀ ਪ੍ਰਾਪਤ ਕੀਤੀ। ਐਮਏ ਵਿੱਚ ਆਪਣੀ ਕਲਾਸ ਵਿੱਚ ਉਹ ਆਤਮਵਿਸ਼ਵਾਸ ਨਾਲ ਭਰੀ ਇਕਲੌਤੀ ਕੁੜੀ ਸੀ, ਜੋ ਅੱਗੇ ਜਾ ਕੇ ਪਾਕਿਸਤਾਨ ਦੀ ਫਸਟ ਲੇਡੀ ਬਣੀ।

sheila-irene-pant-daughter-of-almora-who-became-madar-e-watan-of-pakistan
ਜਾਣੋਂ, ਕਿਵੇਂ ਇੱਕ ਭਾਰਤੀ ਮਹਿਲਾ ਬਣੀ ਪਾਕਿਸਤਾਨ ਦੀ ਮਦਰ-ਏ-ਵਤਨ
author img

By

Published : Jun 30, 2020, 6:54 PM IST

ਅਲਮੋੜਾ: ਇਤਿਹਾਸਿਕ ਨਗਰੀ ਅਲਮੋੜਾ ਨੇ ਦੇਸ਼ ਨੂੰ ਕਈ ਸ਼ਖਸੀਅਤਾਂ ਦਿੱਤੀਆਂ, ਜਿਸ ਵਿੱਚ ਭਾਰਤ ਰਤਨ ਗੋਵਿੰਦ ਵੱਲਭ ਪੰਤ ਤੇ ਉਦੈ ਸ਼ੰਕਰ ਦਾ ਨਾਂਅ ਸ਼ਾਮਲ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹਸਤੀ ਦੇ ਰੂ ਬ ਰੂ ਕਰਵਾਉਣ ਜਾ ਰਹੇ ਹਾਂ, ਜਿਸ ਦਾ ਨਾਂਅ ਤਾਂ ਰੱਖਿਆ ਗਿਆ ਸੀ ਆਈਰੀਨ ਪੰਤ ਤੇ ਬਾਅਦ ਵਿੱਚ ਉਹ ਪਾਕਿਸਤਾਨ ਦੀ ਫਸਟ ਲੇਡੀ ਬਣੀ। ਆਈਰੀਨ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਪਾਕਿਸਤਾਨ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ 'ਨਿਸ਼ਾਨ-ਏ-ਇਮਤਿਆਜ਼' ਅਤੇ 'ਮਾਦਰ-ਏ-ਵਤਨ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।

ਬ੍ਰਾਹਮਣ ਪਰਿਵਾਰ ਨੇ ਅਪਣਾਇਆ ਈਸਾਈ ਧਰਮ

ਆਈਰੀਨ ਪੰਤ ਦਾ ਜਨਮ 13 ਫਰਵਰੀ ਸਾਲ 1905 ਵਿੱਚ ਅਲਮੋੜਾ ਦੇ ਡੇਨੀਅਲ ਪੰਤ ਦੇ ਘਰ ਹੋਇਆ। ਆਈਰੀਨ ਪੰਤ ਦੇ ਦਾਦਾ ਜੀ ਸਾਲ 1887 ਤੋਂ ਈਸਾਈ ਧਰਮ ਨੂੰ ਮੰਨਣ ਲੱਗੇ। ਇਸ ਤੋਂ ਪਹਿਲਾਂ ਇਹ ਪਰਿਵਾਰ ਉੱਚ ਬ੍ਰਾਹਮਣ ਪਰਿਵਾਰ ਸੀ। ਅਲਮੋੜਾ ਨਗਰ ਨਿਗਮ ਦੇ ਪ੍ਰਧਾਨ ਅਤੇ ਸ਼ਹਿਰ ਦੇ ਸੀਨੀਅਰ ਨਾਗਰਿਕਾਂ ਵਿੱਚ ਸ਼ਾਮਿਲ ਪ੍ਰਕਾਸ਼ ਚੰਦਰ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਤਾਰਾਦੱਤ ਪੰਤ ਈਸਾਈ ਧਰਮ ਨੂੰ ਮੰਨਣ ਲੱਗੇ ਸਨ।

sheila-irene-pant-daughter-of-almora-who-became-madar-e-watan-of-pakistan
ਫ਼ੋਟੋ

ਸ਼ੁਰੂਆਤੀ ਪੜ੍ਹਾਈ ਅਲਮੋੜਾ ਤੇ ਨੈਨੀਤਾਲ ਵਿੱਚ ਪੂਰੀ ਕਰਨ ਤੋਂ ਬਾਅਦ ਆਈਰੀਨ ਲਖਨਾਊ ਚਲੀ ਗਈ। ਉੱਥੇ ਹੀ ਲਾਲਬਾਗ ਸਕੂਲ ਵਿੱਚ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਲਖਨਾਊ ਦੇ ਹੀ ਮਸ਼ਹੂਰ ਆਈਟੀ ਕਾਲਜ ਵਿੱਚ ਐਮਏ (ਅਰਥ-ਸ਼ਾਸ਼ਤਰ) ਤੇ ਧਾਰਮਿਕ ਅਧਿਐਨ ਦੀ ਡਿਗਰੀ ਪ੍ਰਾਪਤ ਕੀਤੀ। ਐਮਏ ਵਿੱਚ ਆਪਣੀ ਕਲਾਸ ਵਿੱਚ ਉਹ ਆਤਮਵਿਸ਼ਵਾਸ਼ ਨਾਲ ਭਰੀ ਇਕਲੌਤੀ ਕੁੜੀ ਸੀ।

ਆਈਰੀਨ ਦਾ ਬਚਪਨ ਅਲਮੋੜਾ ਵਿੱਚ ਗੁਜ਼ਰਿਆ, ਉਸ ਸਮੇਂ ਵਿੱਚ ਉਹ ਜਦ ਅਲਮੋੜਾ ਵਿੱਚ ਸਾਈਕਲ ਚਲਾਉਂਦੀ ਸੀ, ਤਾਂ ਦੇਖਣ ਵਾਲੇ ਹੈਰਾਨ ਹੋ ਜਾਂਦੇ ਸਨ। ਨਾਲ ਹੀ ਆਈਰੀਨ ਨੂੰ ਖਾਣਾ ਪਕਾਉਣ ਦਾ ਵੀ ਸ਼ੌਂਕ ਸੀ। ਵਿਆਹ ਤੋਂ ਬਾਅਦ ਭਲੇ ਹੀ ਉਹ ਅਲਮੋੜਾ ਨਹੀਂ ਜਾ ਪਾਈ ਪਰ ਉਹ ਨੌਰਮਨ ਪੰਤ ਨੂੰ ਲਗਾਤਾਰ ਪੱਤਰ ਲਿਖਦੀ ਰਹਿੰਦੀ ਸੀ, ਜਿਸ ਵਿੱਚ ਅਲਮੋੜਾ ਦਾ ਜ਼ਿਕਰ ਜ਼ਰੂਰ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਬੀਜੇਪੀ ਨੇਤਾ ਮੁਰਲੀ ਮਨੋਹਰ ਜੋਸ਼ੀ ਦਾ ਮਕਾਨ ਵੀ ਉਨ੍ਹਾਂ ਦੇ ਨੇੜੇ ਹੀ ਸੀ। ਜਦ ਵੀ ਉਹ ਅਲਮੋੜਾ ਆਉਂਦੇ ਸੀ ਤਾਂ ਆਈਰੀਨ ਪੰਤ ਦੇ ਪਰਿਵਾਰ ਵਾਲੇ ਦਾ ਹਾਲਚਾਲ ਜਾਣਨਾ ਨਹੀਂ ਭੁੱਲਦੇ ਸੀ।

ਉਨ੍ਹਾਂ ਦੀ ਨੂੰਹ ਮੀਰਾ ਪੰਤ ਨੇ ਦੱਸਿਆ ਹੈ ਕਿ ਆਈਰੀਨ ਪੰਤ ਬਹੁਤ ਦੀ ਬਹਾਦਰ ਔਰਤ ਸੀ। ਜਦੋਂ ਉਹ ਲਖਨਊ ਦੇ ਆਈਟੀ ਕਾਲਜ ਆਪਣੀ ਪੜ੍ਹਾਈ ਕਰ ਰਹੀ ਸੀ, ਤਾਂ ਉਸ ਵੇਲੇ ਬਿਹਾਰ ਵਿੱਚ ਹੜ੍ਹ ਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਨਾਟਕਾਂ ਅਤੇ ਸੰਸਕ੍ਰਿਤਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਤਾਂ ਜੋ ਉਹ ਪੀੜਤਾਂ ਲਈ ਫੰਡ ਜੁਟਾਅ ਸਕੇ।

ਲਿਆਕਤ ਅਲੀ ਤੇ ਆਇਰੀਨ ਦੀ ਪਹਿਲੀ ਮੁਲਾਕਾਤ

ਮੀਰਾ ਪੰਤ ਨੇ ਦੱਸਿਆ ਕਿ ਫੰਡ ਜੁਟਾਉਣ ਦੌਰਾਨ ਆਪਣੇ ਇੱਕ ਸਮਾਰੋਹ ਲਈ ਉਨ੍ਹਾਂ ਨੇ ਲਿਆਕਤ ਅਲੀ ਖ਼ਾਨ ਨੂੰ ਟਿਕਟ ਖਰੀਦਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਆਕਤ ਅਲੀ ਖ਼ਾਨ ਨੂੰ ਕਿਹਾ ਕਿ ਪ੍ਰੋਗਰਾਮ ਵੇਖਣ ਲਈ ਕਿਸੇ ਆਪਣੇ ਦਾ ਨਾਲ ਹੋਣਾ ਵੀ ਜ਼ਰੂਰੀ ਹੈ, ਜਿਸ ਤੋਂ ਬਾਅਦ ਲਿਆਕਤ ਨੇ ਉਨ੍ਹਾਂ ਨੂੰ ਕਿਹਾ ਉਹ ਕਿਸੇ ਨੂੰ ਨਹੀਂ ਜਾਣਦਾ। ਉਦੋਂ ਆਈਰੀਨ ਨੇ ਕਿਹਾ ਕਿ ਜੇ ਤੁਹਾਡੇ ਨਾਲ ਬੈਠਣ ਲਈ ਕੋਈ ਨਹੀਂ ਹੋਵੇਗਾ ਤਾਂ ਉਹ ਉਨ੍ਹਾਂ ਨਾਲ ਬੈਠਾ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਨਜ਼ਦੀਕੀਆ ਵਧੀਆ।

ਆਈਰੀਨ ਨੇ ਡੇਢ ਸਾਲ ਦਿੱਲੀ ਦੇ ਇੰਦਰਪ੍ਰਸਥ ਕਾਲਜ ਵਿੱਚ ਬਤੌਰ ਪ੍ਰੋਫ਼ੈਸਰ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਦੌਰਾਨ ਇੱਕ ਮੌਕਾ ਅਜਿਹਾ ਆਇਆ, ਜਿਸ ਨੇ ਉਨ੍ਹਾਂ ਨੂੰ ਲਿਆਕਤ ਖ਼ਾਨ ਨਾਲ ਮੁੜ ਮਿਲਾ ਦਿੱਤਾ। ਦਰਅਸਲ ਆਈਰੀਨ ਨੂੰ ਇਹ ਸੂਚਨਾ ਮਿਲੀ ਕਿ ਲਿਆਕਤ ਨੂੰ ਯੂਪੀ ਵਿਧਾਨ ਸਭਾ ਦਾ ਉਪ-ਪ੍ਰਧਾਨ ਚੁਣਿਆ ਗਿਆ ਸੀ। ਉਨ੍ਹਾਂ ਦੇ ਕਰੀਅਰ ਦੀ ਇਸ ਪ੍ਰਾਪਤੀ ਤੋਂ ਖ਼ੁਸ਼ ਹੋ ਕੇ ਆਈਰੀਨ ਨੇ ਨਾਲੋਂ ਨਾਲ ਉਨ੍ਹਾਂ ਨੂੰ ਵਧਾਈ ਸੰਦੇਸ਼ ਲਿਖਿਆ। ਆਈਰੀਨ ਦਾ ਸੰਦੇਸ਼ ਪਾ ਕੇ ਲਿਆਕਤ ਨੇ ਉਨ੍ਹਾਂ ਨੂੰ ਜਵਾਬ ਵੀ ਭੇਜਿਆ। ਉਨ੍ਹਾਂ ਨੇ ਹੈਰਾਨੀ ਜਿਤਾਈ ਕਿ ਆਈਰੀਨ ਦਿੱਲੀ ਵਿੱਚ ਸੀ, ਕਿਉਂਕਿ ਉਹ ਉਨ੍ਹਾਂ ਦੇ ਘਰ ਦੇ ਨਜ਼ਦੀਕ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਆਈਰੀਨ ਉਨ੍ਹਾਂ ਦੇ ਨਾਲ ਦਿੱਲੀ ਕਨਾਟ ਪਲੇਸ ਵੈਨਗਰਜ਼ ਰੈਸਟੋਰੈਂਟ ਵਿੱਚ ਚਾਹ ਪੀਵੇਗੀ।

ਦਿੱਲੀ ਦੇ ਸਭ ਤੋਂ ਮਹਿੰਗੇ ਹੋਟਲ ਵਿੱਚ ਹੋਇਆ ਸੀ ਵਿਆਹ

ਲਿਆਕਤ ਅਲੀ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਤੇ ਉਨ੍ਹਾਂ ਦਾ ਇੱਕ ਮੁੰਡਾ ਵੀ ਸੀ। ਉਨ੍ਹਾਂ ਨੇ ਆਪਣੀ ਚਚੇਰੀ ਭੈਣ ਜਹਾਂਆਰਾ ਬੇਗ਼ਮ ਨਾਲ ਵਿਆਹ ਕੀਤਾ ਸੀ। ਪਰ ਆਈਰੀਨ ਦੀ ਸਖ਼ਸ਼ੀਅਤ ਅਜਿਹੀ ਸੀ ਕਿ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ 16 ਅਪ੍ਰੈਲ 1933 ਨੂੰ ਲਿਆਕਤ ਅਲੀ ਨੇ ਆਈਰੀਨ ਨਾਲ ਵਿਆਹ ਕਰ ਲਿਆ। ਉਨ੍ਹਾਂ ਦਾ ਵਿਆਹ ਦਿੱਲੀ ਦੇ ਇਕਲੌਤੇ ਸਭ ਤੋਂ ਮਹਿੰਗੇ ਤੇ ਮਸ਼ਹੂਰ ਮੈਡੇਨਜ਼ ਹੋਟਲ ਵਿੱਚ ਹੋਇਆ ਸੀ। ਇਹ ਹੋਟਲ 'ਮੈਟਰੋਪੌਲੀਟਨ ਹੋਟਲ' ਸੀ।

ਵਿਆਹ ਤੋਂ ਬਾਅਦ ਬਣੀ ਗੁਲ-ਏ-ਰਾਣਾ

ਲਿਆਕਤ ਅਲੀ ਖ਼ਾਨ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਇਤਿਹਾਸ ਬਣਦੇ ਨਹੀਂ ਦੇਖਿਆ ਬਲਕਿ ਉਹ ਉਸ ਦਾ ਹਿੱਸਾ ਵੀ ਰਹੇ। ਅਗਸਤ 1947 ਵਿੱਚ ਗੁਲ-ਏ-ਰਾਣਾ ਨੇ ਆਪਣੇ ਪਤੀ ਲਿਆਕਤ ਅਲੀ ਤੇ ਉਨ੍ਹਾਂ ਦੇ 2 ਮੁੰਡਿਆਂ ਨਾਲ ਦਿੱਲੀ ਤੋਂ ਕਰਾਚੀ ਲਈ ਉਡਾਣ ਭਰੀ। ਲਿਆਕਤ ਅਲੀ ਪਾਕਿਸਤਾਨ ਦੇ ਪਹਿਲੇ ਪ੍ਰਧਾਨਮੰਤਰੀ ਬਣੇ ਤੇ ਰਾਣਾ 'ਫਸਟ ਲੇਡੀ'।

ਲਿਆਕਤ ਅਲੀ ਦੀ ਹੱਤਿਆ

ਸਾਲ 1947 ਵਿੱਚ ਹਿੰਦੂਸਤਾਨ ਤੋਂ ਵੱਖ ਹੋ ਕੇ ਪਾਕਿਸਤਾਨ ਬਣਿਆ ਤੇ ਲਿਆਕਤ ਅਲੀ ਨਵੇਂ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਬਣੇ। ਇਸ ਦੇ ਨਾਲ ਹੀ ਰਾਣਾ ਪਾਕਿਸਤਾਨ ਦੀ ਫਸਟ ਲੇਡੀ ਬਣੀ। ਇਸ ਦੇ ਨਾਲ ਹੀ ਲਿਆਕਤ ਅਲੀ ਖ਼ਾਨ ਨੇ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਵਿੱਚ ਤੇ ਮਹਿਲਾ ਮੰਤਰੀ ਦੇ ਤੌਰ 'ਤੇ ਜਗ੍ਹਾ ਦਿੱਤੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਫਿਰ 16 ਅਕਤੂਬਰ 1951 ਨੂੰ ਰਾਵਲਪਿੰਡੀ ਦੀ ਕੰਪਨੀ ਬਾਗ ਵਿੱਚ ਸਭਾ ਨੂੰ ਸੰਬੋਧਿਤ ਕਰਦੇ ਦੌਰਾਨ ਲਿਆਕਤ ਅਲੀ ਖ਼ਾਨ ਦੀ ਹੱਤਿਆ ਕਰ ਦਿੱਤੀ ਗਈ।

ਤਾਨਾਸ਼ਾਹਾਂ ਨਾਲ ਲਈ ਟੱਕਰ

ਇਸ ਘਟਨਾ ਤੋਂ ਬਾਅਦ ਲੋਕ ਸੋਚ ਰਹੇ ਸੀ ਕਿ ਰਾਣਾ ਪਾਕਿਸਤਾਨ ਛੱਡ ਕੇ ਭਾਰਤ ਜਾਣ ਦਾ ਫ਼ੈਸਲਾ ਲਵੇਗੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤੇ ਆਖ਼ਰੀ ਸਾਹਾਂ ਤੱਕ ਪਾਕਿਸਤਾਨ ਵਿੱਚ ਹੀ ਰਹੀ ਤੇ ਉੱਥੋਂ ਦੀਆਂ ਔਰਤਾਂ ਦੇ ਅਧਿਕਾਰਾਂ ਲਈ ਕਾਫ਼ੀ ਲੜਾਈ ਕੀਤੀ। ਉਨ੍ਹਾਂ ਨੇ ਪਾਕਿਸਤਾਨ ਦੇ ਤਾਨਾਸ਼ਾਹ ਜਨਰਲ ਜ਼ਿਆਉਲ ਹਕ ਨਾਲ ਵੀ ਮੁਕਾਬਲਾ ਕੀਤਾ। ਜਦ ਹਕ ਨੇ ਭੁਟੋ ਨੂੰ ਫਾਂਸੀ 'ਤੇ ਚੜ੍ਹਾਇਆ ਤਾਂ ਰਾਣਾ ਨੇ ਸੈਨਿਕ ਸਰਕਾਰ ਦੇ ਖ਼ਿਲਾਫ਼ ਪ੍ਰਚਾਰ ਤੇਜ਼ ਕਰ ਦਿੱਤਾ। ਉਨ੍ਹਾਂ ਨੇ ਜਨਰਲ ਦੇ ਇਸਲਾਮੀ ਕਾਨੂੰਨ ਲਾਗੂ ਕਰਨ ਦੇ ਫ਼ੈਸਲੇ ਦਾ ਵੀ ਵਿਰੋਧ ਕੀਤਾ।

ਤਿੰਨ ਸਾਲ ਬਾਅਦ ਉਨ੍ਹਾਂ ਨੂੰ ਹਾਲੈਂਡ ਤੇ ਫਿਰ ਇਟਲੀ ਵਿੱਚ ਪਾਕਿਸਤਾਨ ਦਾ ਰਾਜਦੂਤ ਬਣਾਇਆ ਗਿਆ। 13 ਜੂਨ 1990 ਨੂੰ ਰਾਣਾ ਲਿਆਕਤ ਅਲੀ ਨੇ ਅੰਤਿਮ ਸਾਹ ਲਈ। ਤਕਰੀਬਨ 85 ਸਾਲ ਦੇ ਜੀਵਨਕਾਲ ਵਿੱਚ ਉਨ੍ਹਾਂ ਨੇ 43 ਸਾਲ ਭਾਰਤ ਤੇ ਲਗਭਗ ਇਨ੍ਹੇਂ ਹੀ ਸਾਲ ਪਾਕਿਸਤਾਨ ਵਿੱਚ ਗੁਜ਼ਾਰੇ। ਸਾਲ 1947 ਤੋਂ ਬਾਅਦ ਰਾਣਾ ਹਾਲਾਂਕਿ ਤਿੰਨ ਵਾਰ ਭਾਰਤ ਆਈ, ਪਰ ਮੁੜ ਕਦੇ ਵੀ ਅਲਮੋੜਾ ਵਾਪਸ ਨਹੀਂ ਗਈ ਤੇ ਅਲਮੋੜਾ ਨੇ ਉਨ੍ਹਾਂ ਨੂੰ ਕਦੇ ਨਹੀਂ ਭੁਲਾਇਆ। ਉਨ੍ਹਾਂ ਹਮੇਸ਼ਾ ਹੀ ਉਨ੍ਹਾਂ ਲਈ ਜ਼ਿੰਦਾ ਰਹੇਗੀ।

ਆਈਰੀਨ ਨੂੰ ਕਈ ਸਨਮਾਨਾਂ ਨਾਲ ਨਵਾਜਿਆ ਗਿਆ

  • ਆਈਰੀਨ ਨੂੰ ਪਾਕਿਸਤਾਨ ਵਿੱਚ ਮਾਦਰ-ਏ-ਵਤਨ ਦਾ ਖ਼ਿਤਾਬ ਮਿਲਿਆ।
  • ਜੁਲਫਿਕਾਰ ਅਲੀ ਭੁੱਟੋ ਨੇ ਉਨ੍ਹਾਂ ਨੂੰ ਕਾਬਿਨਾ ਮੰਤਰੀ ਬਣਾਇਆ ਤੇ ਉਹ ਸਿੰਧ ਦੀ ਗਵਨਰ ਵੀ ਬਣੀ।
  • ਕਰਾਚੀ ਯੂਨੀਵਰਸਿਟੀ ਵਿੱਚ ਉਹ ਪਹਿਲੀ ਮਹਿਲਾ ਵਾਇਸ ਚਾਂਸਲਰ ਬਣੀ।
  • ਇਸ ਤੋਂ ਇਲਾਵਾ ਉਹ ਨੀਦਰਲੈਂਡ, ਇਟਲੀ ਵਿੱਚ ਪਾਕਿਸਤਾਨ ਦੀ ਰਾਜਦੂਤ ਰਹੀ।
  • ਉਨ੍ਹਾਂ ਨੂੰ 1978 ਵਿੱਚ ਸੰਯੁਕਤ ਰਾਸ਼ਟਰ ਨੇ ਹਿਊਮਨ ਰਾਈਟਸ ਲਈ ਸਨਮਾਨਿਤ ਕੀਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.