ਨਵੀਂ ਦਿੱਲੀ: ਨੋਇਡਾ ਅਥਾਰਟੀ ਦੀ ਸੀਈਓ ਰਿਤੂ ਮਹੇਸ਼ਵਰੀ ਨੇ ਕਿਹਾ ਕਿ ਨੋਇਡਾ ਦੇ ਸੈਕਟਰ-50 ਦਾ ਮੈਟਰੋ ਸਟੇਸ਼ਨ ਨੂੰ ਟ੍ਰਾਂਸਜੈਂਡਰ ਕਮਿਊਨਿਟੀ ਨੂੰ ਸਮਰਪਿਤ ਕੀਤਾ ਜਾਵੇਗਾ। ਮਹੇਸ਼ਵਰੀ ਨੇ ਕਿਹਾ ਕਿ ਇਸ ਦੇ ਤਹਿਤ, ਟ੍ਰਾਂਸਜੈਂਡਰ ਕਮਿਊਨਿਟੀ ਦੇ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕੀਤਾ ਜਾਵੇਗਾ, ਤਾਂ ਜੋ ਇਹ ਸਾਰੇ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਣ। ਇਹ ਸਟੇਸ਼ਨ ਸਾਰੇ ਯਾਤਰੀਆਂ ਲਈ ਖੁੱਲ੍ਹਾ ਰਹੇਗਾ।
ਉਨ੍ਹਾਂ ਕਿਹਾ ਕਿ ਟ੍ਰਾਂਸਜੈਂਡਰ ਭਾਈਚਾਰੇ ਦੇ ਵਿਕਾਸ ਲਈ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇਹ ਪਹਿਲ ਕੀਤੀ ਗਈ ਹੈ। ਇਸ ਪਹਿਲ ਤਹਿਤ ਉਨ੍ਹਾਂ ਨੂੰ ਟਿਕਟ ਕਾਊਂਟਰਾਂ ਅਤੇ ਹਾਊਸਕੀਪਿੰਗ ਵਰਗੇ ਕੰਮ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ।
ਟ੍ਰਾਂਸਜੈਂਡਰ ਕਮਿਊਨਿਟੀ ਦੇ ਵਿਕਾਸ ਲਈ ਕੰਮ ਕਰ ਰਹੀਆਂ ਐਨ.ਜੀ.ਓਜ਼ ਇਸ ਪਹਿਲ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਔਰਤਾਂ ਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 2 ਸਟੇਸ਼ਨਾਂ ਨੂੰ ਪਿੰਕ ਸਟੇਸ਼ਨਾਂ ਵਜੋਂ ਸਮਰਪਿਤ ਕੀਤਾ ਸੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਟ੍ਰਾਂਸਜੈਂਡਰ ਦੀ ਸਹੂਲਤਾ ਦੇ ਲਈ, ਸਟੇਸ਼ਨ 'ਤੇ ਲੋੜੀਂਦੇ ਅਪਗ੍ਰੇਡ (ਜਿਵੇਂ ਕਿ ਟਾਇਲਟ ਦੀ ਸਹੂਲਤ) ਵੀ ਹੋਣਗੇ। ਇਸ ਕੰਮ ਨੂੰ 1 ਮਹੀਨੇ ਵਿੱਚ ਪੂਰਾ ਹੋਣ ਦੀ ਉਮੀਦ ਹੈ।