ਗੁਰੂਗ੍ਰਾਮ (ਹਰਿਆਣਾ): ਸੋਹਨਾ ਰੋਡ 'ਤੇ ਸ਼ਨੀਵਾਰ ਸ਼ਾਮ 6 ਕਿਲੋਮੀਟਰ ਲੰਬੇ ਉਸਾਰੀ ਅਧੀਨ ਫਲਾਈਓਵਰ ਦਾ ਇੱਕ ਹਿੱਸਾ ਡਿੱਗਣ ਨਾਲ ਘੱਟੋ ਘੱਟ 2 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਥੰਮ੍ਹਾਂ ਵਿਚਕਾਰ ਹਾਲ ਵਿੱਚ ਲਗਾਏ ਗਏ ਤਿੰਨ ਗਿਰਡਰ ਵਿਪੁਲ ਗ੍ਰੀਨਜ਼ ਕੰਡੋਮੀਨੀਅਮ ਦੇ ਸਾਹਮਣੇ ਟਕਰਾਅ ਗਏ।
ਪੁਲਿਸ ਨੇ ਆਮ ਤੌਰ 'ਤੇ ਰੁੱਝੇ ਸੋਹਨਾ ਰੋਡ' ਤੇ ਹਾਦਸੇ ਵਾਲੀ ਜਗ੍ਹਾ ਨੂੰ ਘੇਰ ਲਿਆ ਹੈ ਕਿਉਂਕਿ ਖੁਦਾਈ ਕਰਨ ਵਾਲੇ ਵਾਹਨ ਵੱਡੇ ਕੰਕਰੀਟ ਬਲਾਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਟਵੀਟ ਕੀਤਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਨਐਚਏਆਈ ਦੀ ਟੀਮ, ਐਸਡੀਐਮ ਅਤੇ ਸਿਵਲ ਡਿਫੈਂਸ ਟੀਮ ਮੌਕੇ 'ਤੇ ਮੌਜੂਦ ਹਨ।
-
Slab of elevated corridor Sohna Road Gurugram collapsed. There have been 2 injuries and both have been admitted and under treatment. NHAI team, SDM and civil defence team are at site. pic.twitter.com/9JTCMaaoEA
— Dushyant Chautala (@Dchautala) August 22, 2020 " class="align-text-top noRightClick twitterSection" data="
">Slab of elevated corridor Sohna Road Gurugram collapsed. There have been 2 injuries and both have been admitted and under treatment. NHAI team, SDM and civil defence team are at site. pic.twitter.com/9JTCMaaoEA
— Dushyant Chautala (@Dchautala) August 22, 2020Slab of elevated corridor Sohna Road Gurugram collapsed. There have been 2 injuries and both have been admitted and under treatment. NHAI team, SDM and civil defence team are at site. pic.twitter.com/9JTCMaaoEA
— Dushyant Chautala (@Dchautala) August 22, 2020
21.66 ਕਿਲੋਮੀਟਰ ਲੰਬੇ ਸੋਹਨਾ ਸੜਕ ਪ੍ਰਾਜੈਕਟ ਨੂੰ 2 ਪੈਕੇਜਾਂ ਵਿੱਚ ਬਣਾਇਆ ਜਾ ਰਿਹਾ ਹੈ। ਪਹਿਲੇ ਹਿੱਸੇ ਵਿੱਚ ਇੱਕ ਅੰਡਰਪਾਸ ਅਤੇ ਸੁਭਾਸ਼ ਚੌਕ ਤੋਂ ਬਾਦਸ਼ਾਹਪੁਰ ਤੱਕ ਇੱਕ ਐਲੀਵੇਟਿਡ ਸੜਕ ਸ਼ਾਮਲ ਹੈ ਜੋ ਕਿ 6 ਕਿ.ਮੀ. ਦੀ ਹੈ। ਜਿਹੜਾ ਭਾਗ ਢਹਿ-ਢੇਰੀ ਹੋਇਆ ਉਹ ਪਹਿਲੇ ਪੈਕੇਜ ਦਾ ਇੱਕ ਹਿੱਸਾ ਸੀ।
ਦੂਜੇ ਹਿੱਸੇ ਵਿੱਚ ਬਾਦਸ਼ਾਹਪੁਰ ਤੋਂ ਸੋਹਨਾ ਤੱਕ 12.72 ਕਿਲੋਮੀਟਰ ਸੜਕ ਦੇ ਫੈਲਾਅ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਪੂਰੇ ਟ੍ਰੈਗ 'ਤੇ ਵਾਹਨਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵੱਡੇ ਕਰਾਸਿੰਗਾਂ 'ਤੇ ਫਲਾਈਓਵਰਾਂ ਅਤੇ ਅੰਡਰਪਾਸਾਂ ਦੀ ਉਸਾਰੀ ਸ਼ਾਮਲ ਹੈ। ਇਨ੍ਹਾਂ ਦੋਵਾਂ ਪ੍ਰੋਜੈਕਟਾਂ ਲਈ ਆਖਰੀ ਤਾਰੀਖ ਜੁਲਾਈ 2021 ਹੈ।