ਨਵੀਂ ਦਿੱਲੀ: ਜੋਤੀਰਾਦਿੱਤਿਆ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਿੰਧੀਆ ਨੂੰ ਭਾਜਪਾ ਵਿੱਚ ਸਨਮਾਨ ਨਹੀਂ ਮਿਲੇਗਾ।
ਰਾਹੁਲ ਗਾਂਧੀ ਨੇ ਕਿਹਾ, "ਇਹ ਵਿਚਾਰਧਾਰਾ ਦੀ ਲੜਾਈ ਹੈ, ਜਿੱਥੇ ਇੱਕ ਪਾਸੇ ਕਾਂਗਰਸ ਹੈ ਤੇ ਦੂਜੇ ਪਾਸੇ ਆਰਐਸਐਸ-ਭਾਜਪਾ। ਜੋਤੀਰਾਦਿੱਤਿਆ ਦੀ ਵਿਚਾਰਧਾਰਾ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਮੇਰੇ ਨਾਲ ਕਾਲਜ ਵਿੱਚ ਸਨ, ਸਿੰਧੀਆ ਨੂੰ ਆਪਣੇ ਸਿਆਸੀ ਭਵਿੱਖ ਦਾ ਡਰ ਪੈ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਨੂੰ ਜੇਬ ਵਿੱਚ ਰੱਖ ਲਿਆ ਤੇ ਆਰਐਸਐਸ ਵਿੱਚ ਚਲੇ ਗਏ। ਸਿੰਧੀਆ ਨੂੰ ਭਾਜਪਾ ਵਿੱਚ ਸਨਮਾਨ ਨਹੀਂ ਮਿਲੇਗਾ।"
ਇਸ ਦੇ ਨਾਲ ਹੀ ਜਦੋਂ ਰਾਹੁਲ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣੀ ਮੁੱਖ ਟੀਮ ਦੇ ਮੈਂਬਰਾਂ ਨੂੰ ਰਾਜ ਸਭਾ ਵਿੱਚ ਕਿਉਂ ਨਹੀਂ ਭੇਜਦੇ ਤਾਂ ਰਾਹੁਲ ਨੇ ਕਿਹਾ, "ਮੈਂ ਕਾਂਗਰਸ ਪ੍ਰਧਾਨ ਨਹੀਂ ਹਾਂ, ਮੈਂ ਰਾਜ ਸਭਾ ਦੇ ਉਮੀਦਵਾਰਾਂ 'ਤੇ ਫ਼ੈਸਲਾ ਨਹੀਂ ਲੈ ਰਿਹਾ।"
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੰਧੀਆ ਦੇ ਕਰੀਬੀਆਂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਰਾਹੁਲ ਵੱਲੋਂ ਸਿੰਧੀਆ ਦੀ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ। ਜਿਸ ਦੇ ਜਵਾਬ ਵਿੱਚ ਰਾਹੁਲ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਵਿੱਚ ਸਿੰਧੀਆ ਇਕਲੌਤੇ ਅਜਿਹੇ ਸ਼ਖ਼ਸ ਹਨ ਜੋ ਕਿਸੇ ਵੀ ਵੇਲੇ ਉਨ੍ਹਾਂ ਦੇ ਘਰ ਆ ਸਕਦੇ ਹਨ।
ਰਾਹੁਲ ਨੇ ਕੀਤਾ ਰੀਟਵੀਟ
ਸਿੰਧੀਆ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਰਾਹੁਲ ਗਾਂਧੀ ਨੇ ਸਾਲ 2018 ਦੀ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨਾਲ ਸਿੰਧੀਆ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨਜ਼ਰ ਆ ਰਹੇ ਹਨ। ਇਸ ਵਿੱਚ ਰਾਹੁਲ ਵੱਲੋਂ ਕੈਪਸ਼ਨ ਦੇ ਤੌਰ 'ਤੇ ਰੂਸੀ ਲੇਖਕ ਲਿਓ ਟੋਲਸਟੌਯ ਦੀ ਸਤਰ, ਸਮਾਂ ਅਤੇ ਸਬਰ ਸਬ ਤੋਂ ਸ਼ਕਤੀਸ਼ਾਲੀ ਯੋਧੇ ਹਨ, ਲਿਖੀ ਗਈ ਹੈ।
-
The two most powerful warriors are patience and time.
— Rahul Gandhi (@RahulGandhi) December 13, 2018 " class="align-text-top noRightClick twitterSection" data="
- Leo Tolstoy pic.twitter.com/MiRq2IlrIg
">The two most powerful warriors are patience and time.
— Rahul Gandhi (@RahulGandhi) December 13, 2018
- Leo Tolstoy pic.twitter.com/MiRq2IlrIgThe two most powerful warriors are patience and time.
— Rahul Gandhi (@RahulGandhi) December 13, 2018
- Leo Tolstoy pic.twitter.com/MiRq2IlrIg