ETV Bharat / bharat

ਹੈਦਰਾਬਾਦ ਐਨਕਾਊਂਟਰ ਮਾਮਲੇ ਵਿੱਚ SC ਨੇ ਜਾਂਚ ਕਮਿਸ਼ਨ ਦਾ ਕੀਤਾ ਗਠਨ - NHRC ਦੀ ਜਾਂਚ 'ਤੇ ਰੋਕ

ਸੁਪਰੀਮ ਕੋਰਟ ਵਿੱਚ ਹੈਦਰਾਬਾਦ ਐਨਕਾਉਂਟਰ ਮਾਮਲੇ ਵਿੱਚ ਦਰਜ ਪਟੀਸ਼ਨ' ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਅਸੀਂ ਜਾਂਚ ਦੇ ਆਦੇਸ਼ ਦੇਵਾਂਗੇ, ਤੁਸੀਂ ਸਹਿਯੋਗ ਦਿਓ।

ਹੈਦਰਾਬਾਦ ਐਨਕਾਊਂਟਰ
ਫ਼ੋਟੋ
author img

By

Published : Dec 12, 2019, 2:13 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਹੈਦਰਾਬਾਦ ਐਨਕਾਉਂਟਰ ਮਾਮਲੇ ਵਿੱਚ ਦਰਜ ਪਟੀਸ਼ਨ ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਇਸ ਮਾਮਲੇ ਵਿੱਚ ਸਾਬਕਾ ਜੱਜ ਸਿਰਪੁਰਕਰ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਬਣਾਈ ਗਈ। ਤਿੰਨ ਮੈਂਬਰਾਂ ਵਾਲੇ ਇਸ ਕਮਿਸ਼ਨ ਵਿੱਚ ਛੇ ਮਹੀਨੇ ਵਿੱਚ ਰਿਪੋਰਟ ਸੌਂਪਣ ਦਾ ਆਦੇਸ਼ ਦਿੱਤਾ ਗਿਆ। ਇਸ ਦੇ ਨਾਲ ਹੀ ਹਾਈਕੋਰਟ ਤੇ NHRC ਦੀ ਜਾਂਚ 'ਤੇ ਰੋਕ ਲਾ ਦਿੱਤੀ ਗਈ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਅਸੀਂ ਜਾਂਚ ਦੇ ਆਦੇਸ਼ ਦੇਵਾਂਗੇ, ਤੁਸੀਂ ਸਹਿਯੋਗ ਦਿਓ।

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ, 'ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਪੁਲਿਸ ਦੋਸ਼ੀ ਹੈ।' ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਪੁੱਛਿਆ ਕਿ ਇਸ ਘਟਨਾ ਨਾਲ ਤੁਹਾਡਾ ਕੀ ਸੰਬੰਧ ਹੈ। ਤੁਸੀਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਕਿਉਂ ਕੀਤੀ? ਕੀ ਤੁਸੀਂ ਹੈਦਰਾਬਾਦ ਤੋਂ ਹੋ? ਇਸ 'ਤੇ ਪਟੀਸ਼ਨਕਰਤਾ ਨੇ ਕਿਹਾ ਕਿ ਮੈਂ ਤਾਮਿਲਨਾਡੂ ਤੋਂ ਹਾਂ।

ਸੁਣਵਾਈ ਦੌਰਾਨ ਸੀਜੇਆਈ ਐਸਏ ਬੋਬੜੇ ਨੇ ਤੇਲੰਗਾਨਾ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਮੁਕੁਲ ਰੋਹਤਗੀ ਨੂੰ ਪੁੱਛਿਆ ਕਿ ਕਿਸੇ ਨੂੰ ਤੱਥਾਂ ਦਾ ਪਤਾ ਨਹੀਂ ਸੀ? ਇਸ 'ਤੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸਾਨੂੰ ਪਤਾ ਹੈ। ਚਾਰਾਂ ਦੀ ਪਛਾਣ ਟੋਲ ਪਲਾਜ਼ਾ ਕੋਲ ਲੱਗੇ ਸੀਸੀਟੀਵੀ ਰਾਹੀਂ ਕੀਤੀ ਗਈ ਤੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਥਾਣੇ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਚਾਰਾਂ ਦੋਸ਼ੀਆਂ ਦੇ ਮੋਬਾਈਲ ਤੇ ਹੋਰ ਸਾਮਾਨ ਬਰਾਮਦ ਕਰਨ ਲਈ ਮੌਕੇ 'ਤੇ ਲਿਜਾਇਆ ਜਾਣਾ ਪਿਆ ਸੀ, ਪਰ ਲੋਕਾਂ ਦੀ ਭੀੜ ਇਕੱਠੀ ਹੋਣ ਕਰਕੇ ਰਾਤ ਨੂੰ ਲਿਜਾਣਾ ਪਿਆ। ਇਸ ਤੋਂ ਇਲਾਵਾ ਅਦਾਲਤ ਨੇ ਮੁਕੁਲ ਰੋਹਤਗੀ ਤੋਂ ਐਨਕਾਉਂਟਰ ਸਬੰਧੀ ਸਾਰੀ ਕਾਰਵਾਈ ਬਾਰੇ ਸਵਾਲ ਜਵਾਬ ਕੀਤੇ।

CJI ਨੇ ਕਿਹਾ ਕਿ ਅਸੀਂ ਮੁਕਾਬਲੇ ਦੀ ਜਾਂਚ ਕਰਾਉਣ ਦੀ ਰਾਏ ਰੱਖਦੇ ਹਾਂ ਤੇ ਇਸ ਮਾਮਲੇ ਵਿੱਚ ਕੁਝ ਤੱਥਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਵਕੀਲ ਮੁਕੁਲ ਨੇ ਅੱਗੇ ਕਿਹਾ ਕਿ ਜਾਂਚ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਹੀ ਹੈ। ਪੁਲਿਸ ਕਮਿਸ਼ਨਰ ਜੋ IPS ਅਫ਼ਸਰ ਹੈ ਤੇ ਹੋਰ ਅਧਿਕਾਰੀਆਂ ਦੀ SIT ਜਾਂਚ ਕਰ ਰਹੀ ਹੈ।

ਭਾਰਤ ਦੇ ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਕਿਹਾ, ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਮੁਕਦਮੇ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਕਿਉਂਕਿ ਹੁਣ ਸਾਰੇ ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ। ਉਹ ਆਪਣਾ ਮਾਮਲਾ ਬਿਲਕੁਲ ਵੀ ਪੇਸ਼ ਨਹੀਂ ਕਰ ਸਕਦੇ। ਸਿਰਫ਼ ਪੁਲਿਸ ਮੁਲਾਜ਼ਮ ਹੀ ਆਪਣਾ ਸਬੂਤ ਦੇਣਗੇ। ਤੁਸੀਂ ਵਧੇਰੇ ਨਿਰਪੱਖ ਰਹੋ, ਟ੍ਰਾਇਲ ਮਜਾਕ ਬਣ ਜਾਵੇਗਾ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.