ਤਿਰੂਵਨੰਤਪੁਰਮ: ਸਬਰੀਮਾਲਾ ਵਿੱਚ ਭਗਵਾਨ ਅਯੱਪਾ ਮੰਦਿਰ ਦਾ ਪਵਿੱਤਰ ਅਸਥਾਨ 26 ਦਸੰਬਰ ਨੂੰ ਸੂਰਜ ਗ੍ਰਹਿਣ ਕਾਰਨ 4 ਘੰਟੇ ਬੰਦ ਰਹੇਗਾ। ਸਬਰੀਮਾਲਾ ਮੰਦਿਰ ਵਿਚ 2 ਮਹੀਨੇ ਤੱਕ ਚਲਣ ਵਾਲੀ ਲੰਮੀ ਸਲਾਨਾ ਤੀਰਥ ਯਾਤਰਾ 17 ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਇੱਥੇ ਸ਼ਰਧਾਲੂਆਂ ਦਰਸ਼ਨਾਂ ਲਈ ਆ ਰਹੇ ਹਨ
ਟ੍ਰਾਵੈਂਕੋਰ ਦੇਵਸਵੋਮ ਬੋਰਡ (ਟੀਡੀਬੀ) ਨੇ ਐਤਵਾਰ ਨੂੰ ਕਿਹਾ ਕਿ ਮੰਦਿਰ 26 ਦਸੰਬਰ ਨੂੰ ਸਵੇਰੇ 7.30 ਵਜੇ ਤੋਂ 11.30 ਵਜੇ ਤੱਕ ਬੰਦ ਰਹੇਗਾ।
ਮੰਦਿਰ ਦੇ ਕਾਰਜਕਾਰੀ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੰਦਿਰ ਨੂੰ ਰੋਜ਼ਾਨਾ ਰਵਾਇਤੀ ਪੂਜਾ ਅਤੇ ਰਸਮਾਂ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ। ਇਹ ਸੂਰਜ ਗ੍ਰਹਿਣ ਤੋਂ ਬਾਅਦ ਸ਼ੁੱਧ ਹੋਣ ਤੋਂ ਬਾਅਦ ਮੁੜ ਖੋਲ੍ਹਿਆ ਜਾਵੇਗਾ। ਦੱਸਣਯੋਗ ਹੈ ਕਿ ਰੋਜ਼ਾਨਾ ਰਵਾਇਤੀ ਪੂਜਾ ਅਤੇ ਰੀਤੀ ਰਿਵਾਜਾਂ ਨੂੰ ਨਿਯਿਆਭਿਸ਼ੇਕਮ ਕਿਹਾ ਜਾਂਦਾ ਹੈ ਅਤੇ ਸ਼ੁੱਧ ਕਰਨ ਦੀ ਪ੍ਰਕਿਰਿਆ ਨੂੰ ਪੁਨੀਅਮ ਕਿਹਾ ਜਾਂਦਾ ਹੈ।
13 ਨਵੰਬਰ ਨੂੰ ਸਬਰੀਮਾਲਾ ਮੰਦਿਰ ਵਿੱਚ ਸਾਰੀਆਂ ਉਮਰ ਸਮੂਹਾਂ ਦੀਆਂ ਔਰਤਾਂ ਦੇ ਦਾਖਲ ਹੋਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਪਟੀਸ਼ਨਾਂ ਨੂੰ 5 ਜੱਜਾਂ ਦੀ ਬੈਂਚ ਨੇ 7 ਜੱਜਾਂ ਦੀ ਬੈਂਚ ਨੂੰ ਸੌਂਪਿਆ।
ਦੱਸਣਯੋਗ ਹੈ ਕਿ ਸਬਰੀਮਾਲਾ ਮੰਦਿਰ ਵਿੱਚ ਮਹਿਲਾਵਾਂ ਦੇ ਪ੍ਰਵੇਸ਼ ਦੇ ਮਾਮਲੇ ਤੇ ਸੁਣਵਾਈ ਲਈ 5 ਜੱਜਾਂ ਦੀ ਬੈਂਚ ਬਣਾਈ ਗਈ ਸੀ। ਇਸ ਵਿੱਚ ਇੱਕ ਮਹਿਲਾ ਜੱਜ ਇੰਦੂ ਮਲਹੋਤਰਾ ਸੀ, ਇਸ ਮਾਮਲੇ ਵਿੱਚ ਫ਼ੈਸਲਾ 4-1 ਤੋਂ ਫੈਸਲਾ ਆਇਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਵੀ ਉਮਰ ਦੀ ਮਹਿਲਾ ਨੂੰ ਮੰਦਿਰ ਵਿੱਚ ਦਾਖਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਜਦਕਿ ਬੈਂਚ ਵਿੱਚ ਸ਼ਾਮਿਲ ਇੱਕਮਾਤਰ ਮਹਿਲਾ ਜੱਜ ਇੰਦੂ ਮਲਹੋਤਰਾ ਨੇ ਇਸਦਾ ਵਿਰੋਧ ਕੀਤਾ ਸੀ।