ETV Bharat / bharat

ਸ਼ਰਾਬ ਪੀਣ ਵਾਲੀ ਮਹਿਲਾ ਦੇ ਬੱਚੇ ਨੂੰ ਰੋਹਿਤ ਸ਼ੇਖਰ ਦਾ ਬੱਚਾ ਸਮਝਦੀ ਸੀ ਅਪੂਰਵਾ

author img

By

Published : Apr 26, 2019, 2:08 PM IST

ਰੋਹਿਤ ਸ਼ੇਖਰ ਤਿਵਾਰੀ ਦੇ ਕਤਲ ਮਾਮਲੇ ਵਿੱਚ ਅਪੂਰਵਾ ਨੇ ਆਪਣਾ ਜ਼ੂਰਮ ਕਬੂਲ ਕਰ ਲਿਆ ਹੈ। ਉਸ ਨੂੰ ਪਤੀ ਰੋਹਿਤ ਸ਼ੇਖਰ ਦੇ ਚੱਰਿਤਰ ਉੱਤੇ ਸ਼ੱਕ ਸੀ। ਅਪੂਰਵਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਇਹ ਸ਼ੱਕ ਸੀ ਕਿ ਰੋਹਿਤ ਨਾਲ ਸ਼ਰਾਬ ਪੀਣ ਵਾਲੀ ਮਹਿਲਾ ਦੇ ਪੁੱਤਰ ਦਾ ਪਿਤਾ ਰੋਹਿਤ ਹੈ।

ਰੋਹਿਤ ਸ਼ੇਖਰ ਕਤਲ ਮਾਮਲਾ

ਨਵੀਂ ਦਿੱਲੀ : ਰੋਹਿਤ ਸ਼ੇਖਰ ਤਿਵਾਰੀ ਦੇ ਕਤਲ ਮਾਮਲੇ ਵਿੱਚ ਰੋਹਿਤ ਦੀ ਪਤਨੀ ਅਪੂਰਵਾ ਨੇ ਆਪਣਾ ਜ਼ੂਰਮ ਕਬੂਲ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਅਪੂਰਵਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਹੈਰਾਨ ਕਰ ਦੇਣ ਵਾਲੇ ਕਈ ਖੁਲਾਸੇ ਕੀਤੇ ਹਨ।

ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਅਪੂਰਵਾ ਨੂੰ ਰਿਮਾਂਡ 'ਤੇ ਲੈ ਕੇ ਰੋਹਿਤ ਦੀ ਮੌਤ ਬਾਰੇ ਪੁੱਛਗਿਛ ਕੀਤੀ। ਇਸ ਦੌਰਾਨ ਅਪੂਰਵਾ ਨੇ ਆਪਣਾ ਜ਼ੂਰਮ ਕਬੂਲ ਕਰਦੇ ਹੋਏ ਆਪਣੀ ਖ਼ਰਾਬ ਵਿਆਹੁਤਾ ਜ਼ਿੰਦਗੀ ਬਾਰੇ ਦੱਸਿਆ। ਅਪੂਰਵਾ ਨੇ ਪੁਲਿਸ ਨੂੰ ਦੱਸਿਆ ਕਿ ਪਤੀ ਦੇ ਲਈ ਉਸ ਦੇ ਮਨ ਵਿੱਚ ਨਫ਼ਰਤ ਵੱਧ ਗਈ ਸੀ। ਉਸ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਰੋਹਿਤ ਨਾਲ ਸ਼ਰਾਬ ਪੀਣ ਵਾਲੀ ਮਹਿਲਾ ਦੇ ਪੁੱਤਰ ਦਾ ਪਿਤਾ ਰੋਹਿਤ ਹੈ। ਰੋਹਿਤ ਦਾ ਭਰਾ ਸਿਧਾਰਥ ਵੀ ਅਕਸਰ ਆਪਣੀ ਜਾਇਦਾਦ ਦਾ ਕੁਝ ਹਿੱਸਾ ਉਸ ਮਹਿਲਾ ਦੇ ਪੁੱਤਰ ਨੂੰ ਦਾਨ ਕਰਨ ਦੀ ਗੱਲ ਕਰਦਾ ਸੀ ਜਿਸ ਕਾਰਨ ਉਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ ਸੀ। ਰੋਹਿਤ ਦੀ ਮਾਂ ਨੇ ਕਈ ਵਾਰ ਅਪੂਰਵਾ ਨੂੰ ਇਹ ਗੱਲ ਸਮਝਾ ਚੁੱਕੀ ਸੀ ਕਿ ਉਹ ਮਹਿਲਾ ਇੱਕ ਪਰਿਵਾਰ ਮੈਂਬਰ ਦੀ ਤਰ੍ਹਾਂ ਹੈ ਉਨ੍ਹਾਂ ਦੇ ਬੇਟੇ ਦਾ ਉਸ ਮਹਿਲਾ ਨਾਲ ਕੋਈ ਗ਼ਲਤ ਸਬੰਧ ਨਹੀਂ ਹੈ।

ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਪੂਰਵਾ ਨੇ ਅਪਣਾ ਜ਼ੂਰਮ ਕਬੂਲ ਕਰ ਲਿਆ ਹੈ। ਇਸ ਤੋਂ ਇਲਾਵਾ ਅਜੇ ਤੱਕ ਕਤਲ ਮਾਮਲੇ 'ਚ ਕਿਸੇ ਹੋਰ ਵਿਅਕਤੀ ਦੇ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਪੂਰਵਾ ਦੇ ਫੋਨ ਡਿਟੇਲ ਦੀ ਜਾਂਚ ਜਾਰੀ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.