ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪ੍ਰਿੰਟ ਮੀਡੀਆ ਦੇ ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿੱਚ ਰਾਮੋਜੀ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਪਰਸਨ, ਰਾਮੋਜੀ ਰਾਓ ਵੀ ਸ਼ਾਮਲ ਸਨ। ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਫੈਲਣ ਵਿਰੁੱਧ ਭਾਰਤ ਦੀ ਲੜਾਈ ਵਿੱਚ ਆਪਣੇ ਮਹੱਤਵਪੂਰਣ ਸੁਝਾਅ ਦਿੱਤੇ।
ਭਾਰਤ ਦੇ ਪ੍ਰਮੁੱਖ ਖੇਤਰੀ ਰੋਜ਼ਾਨਾ ਈਨਾਡੂ ਸਮਾਚਾਰ ਪੱਤਰ ਦੇ ਚੇਅਰਪਰਸਨ ਰਾਮੋਜੀ ਰਾਓ ਨੇ ਪ੍ਰਤੀਨਿਧਤਾ ਕੀਤੀ। ਇਸ ਦੌਰਾਨ ਉਨ੍ਹਾਂ 3 ਸੁਝਾਅ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਪੇਸ਼ ਕੀਤੇ। ਇਨ੍ਹਾਂ ਦਿੱਤੇ ਗਏ ਸੁਝਾਵਾਂ ਲਈ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਰਾਮੋਜੀ ਰਾਓ ਨੇ ਪੇਂਡੂ ਭਾਰਤ ਨੂੰ "ਉਤਸ਼ਾਹਤ ਕਰਨ" ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ, ਜੋ ਦੇਸ਼ ਦੀ ਕੁਲ ਆਬਾਦੀ ਦਾ 65 ਫੀਸਦੀ ਬਣਦਾ ਹੈ। ਉਨ੍ਹਾਂ ਕਿਹਾ, "ਸਾਨੂੰ ਇਹ ਸੁਨਿਸ਼ਚਿਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਕਿ ਸਾਰੇ ਪਿੰਡ ਅਛੂਤੇ ਹਨ। ਮੀਡੀਆ ਲੋਕਾਂ ਨੂੰ ਜਾਣਕਾਰੀ ਦੇਣ ਲਈ ਆਪਣਾ ਕੰਮ ਕਰੇਗਾ, ਪਰ ਮੈਂ ਸੋਚਦਾ ਹਾਂ ਕਿ ਹੋਰ ਸਖ਼ਤ ਉਪਾਅ ਦੀ ਲੋੜ ਹੈ। ਇੱਕ ਵਾਰ ਜਦੋਂ ਅਸੀਂ ਆਪਣੀ ਆਬਾਦੀ ਦੇ 65 ਫੀਸਦੀ ਨੂੰ ਆਈਸੋਲੇਟ ਕਰਦੇ ਹਨ, ਤਾਂ ਅਸੀਂ ਆਪਣੀ ਸਿਹਤ ਸੰਭਾਲ ਪ੍ਰਣਾਲੀ 'ਤੇ ਬੋਝ ਨੂੰ ਘਟਾ ਸਕਦੇ ਹਾਂ।”
ਆਪਣੇ ਦੂਜੇ ਸੁਝਾਅ ਵਿੱਚ ਰਾਮੋਜੀ ਰਾਓ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਭਾਰਤ ਦੇ “ਮਜ਼ਬੂਤ” ਫਾਰਮੇਸੀ ਉਦਯੋਗ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਕੋਵਿਡ-19 ਦੇ ਟੀਕਿਆਂ ਦੀ ਭਾਲ ਵਿੱਚ ਪ੍ਰਾਪਤ ਮਦਦ ਪ੍ਰਦਾਨ ਕਰਨ।
ਇਸ ਸੁਝਾਅ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਫਾਰਮੇਸੀ ਉਦਯੋਗ ਦੇ ਲੋਕਾਂ ਨਾਲ ਗੱਲਬਾਤ ਕੀਤੀ। ਮੋਦੀ ਨੇ ਕਿਹਾ,"ਪੂਰੀ ਦੁਨੀਆਂ ਨੂੰ ਇਸ ਸਬੰਧ ਵਿੱਚ ਭਾਰਤ ਤੋਂ ਉਮੀਦਾਂ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਿੱਜੀ ਖੇਤਰ ਨੂੰ ਪਹੁੰਚਾਉਣ ਵਿੱਚ ਮਦਦ ਕੀਤੀ ਜਾਏਗੀ।"
ਅੰਤ ਵਿੱਚ, ਰਾਮੋਜੀ ਰਾਓ ਨੇ ਕਿਹਾ ਕਿ ਭਾਰਤ ਨੂੰ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ 2 ਦੇਸ਼ਾਂ - ਚੀਨ ਅਤੇ ਇਟਲੀ ਦੇ ਹਾਲਾਤਾਂ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਸਰਕਾਰ ਦੇ ਮਾਹਰ ਅਧਿਅਨ ਕਰ ਸਕਦੇ ਹਨ ਕਿ ਇਨ੍ਹਾਂ ਦੇਸ਼ਾਂ ਨੇ ਕੀ ਕਦਮ ਚੁੱਕੇ ਹਨ ਅਤੇ ਅਸੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਕੀ ਕਰ ਸਕਦੇ ਹਾਂ।”
ਕੋਰੋਨਾ ਵਾਇਰਸ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤੇ 10 ਵੱਡੇ ਐਲਾਨ
ਪ੍ਰਧਾਨਮੰਤਰੀ ਨੇ ਪੂਰੇ ਭਾਰਤ ਵਿੱਚ ਚੌਦਾਂ ਵੱਖ-ਵੱਖ ਥਾਵਾਂ ਤੋਂ ਤਕਰੀਬਨ 20 ਸੀਨੀਅਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਹਿੱਸਾ ਲੈਣ ਵਾਲੇ ਰਾਸ਼ਟਰੀ ਅਤੇ ਖੇਤਰੀ ਮੀਡੀਆ ਹਾਊਸ ਦੋਵਾਂ ਦੀ ਨੁਮਾਇੰਦਗੀ ਕਰਦੇ ਸਨ। ਗੱਲਬਾਤ ਦੌਰਾਨ, ਮੋਦੀ ਨੇ ਮੀਡੀਆ ਨੂੰ ਕਿਹਾ ਕਿ ਉਹ ਸਰਕਾਰ ਅਤੇ ਲੋਕਾਂ ਦਰਮਿਆਨ ਇੱਕ ਕੜੀ ਵਜੋਂ ਕੰਮ ਕਰਨ ਅਤੇ ਕੌਮੀ ਅਤੇ ਖੇਤਰੀ ਦੋਵਾਂ ਪੱਧਰਾਂ 'ਤੇ ਨਿਰੰਤਰ ਫੀਡਬੈਕ ਦੇਣ।