ETV Bharat / bharat

ਮਸ਼ਹੂਰ ਵਕੀਲ ਤੇ ਸਾਂਸਦ ਰਾਮ ਜੇਠਮਲਾਨੀ ਦਾ ਦੇਹਾਂਤ, ਸਿਆਸੀ ਆਗੂਆਂ ਨੇ ਪ੍ਰਗਟਾਇਆ ਦੁੱਖ - ਸੁਪਰੀਮ ਕੋਰਟ

ਮਸ਼ਹੂਰ ਵਕੀਲ ਤੇ ਸਾਂਸਦ ਰਾਮ ਜੇਠਮਲਾਨੀ ਦਾ ਉਨ੍ਹਾਂ ਦੇ ਦਿੱਲੀ ਵਿਖੇ ਘਰ 'ਚ ਦਿਹਾਂਤ ਹੋ ਗਿਆ ਹੈ। ਰਾਮ ਜੇਠਮਲਾਨੀ 95 ਸਾਲਾ ਦੇ ਸਨ। ਜੇਠਮਲਾਨੀ ਪਿਛਲੇ ਕਈ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਅੱਜ ਸਵੇਰੇ ਆਪਣੇ ਘਰ ਵਿਖੇ ਅੰਤਿਮ ਸਾਹ ਲਏ।

ਸਾਂਸਦ ਰਾਮ ਜੇਠਮਲਾਨੀ
author img

By

Published : Sep 8, 2019, 9:22 AM IST

Updated : Sep 8, 2019, 11:52 AM IST

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਉੱਘੇ ਵਕੀਲ ਅਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਜੇਠਮਲਾਨੀ ਪਿਛਲੇ ਕਈ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ 96ਵੇਂ ਜਨਮਦਿਨ ਤੋਂ ਸਿਰਫ਼ 6 ਦਿਨ ਪਹਿਲਾ ਉਨ੍ਹਾਂ ਦਾ ਦੇਹਾਂਤ ਆਪਣੇ ਘਰ ਵਿਖੇ ਹੋਇਆ ਹੈ।

ਰਾਮ ਜੇਠਮਲਾਨੀ
ਰਾਮ ਜੇਠਮਲਾਨੀ

ਰਾਮ ਜੇਠਮਲਾਨੀ ਇੱਕ ਪ੍ਰਸਿੱਧ ਵਕੀਲ ਦੇ ਨਾਲ ਇੱਕ ਰਾਜਨੇਤਾ ਸੀ। ਇਸ ਸਮੇਂ ਉਹ ਆਰ.ਜੇ.ਡੀ. ਤੋਂ ਰਾਜ ਸਭਾ ਮੈਂਬਰ ਸਨ। 95 ਸਾਲਾ ਜੇਠਮਲਾਨੀ ਨੇ ਸਤੰਬਰ 2017 ਵਿੱਚ ਰਿਟਾਇਰ ਹੋਣ ਦੀ ਐਲਾਨ ਕੀਤਾ ਸੀ। ਰਾਮ ਜੇਠਮਲਾਨੀ ਨੇ ਕਈ ਪ੍ਰਸਿੱਧ ਕੇਸ ਲੜੇ ਹਨ, ਜਿਸ 'ਚ ਇੰਦਰਾ ਗਾਂਧੀ ਦੇ ਕਾਤਲਾਂ ਦੇ ਕੇਸ, ਡਾਨ ਹਾਜੀ ਮਸਤਾਨ ਅਤੇ ਹਰਸ਼ਦ ਮਹਿਤਾ, ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਵਰਗੇ ਹਾਈ-ਪ੍ਰੋਫਾਈਲ ਕੇਸਾਂ ਦੀ ਉਨ੍ਹਾਂ ਨੇ ਨੁਮਾਇੰਦਗੀ ਕੀਤੀ ਹੈ।

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੇ ਵਕੀਲ ਵਜੋਂ ਪੇਸ਼ ਹੋਏ। ਇੰਨਾ ਹੀ ਨਹੀਂ ਉਨ੍ਹਾਂ ਏਮਜ਼ ਦੇ ਡਾਕਟਰ ਅਤੇ ਇੰਦਰਾ ਗਾਂਧੀ ਦੇ ਸਰੀਰ ਦਾ ਪੋਸਟ ਮਾਰਟਮ ਕਰਨ ਵਾਲੇ ਟੀਡੀ ਡੋਗਰਾ ਵੱਲੋਂ ਦਿੱਤੇ ਗਏ ਮੈਡੀਕਲ ਸਬੂਤਾਂ ਨੂੰ ਵੀ ਚੁਣੌਤੀ ਦਿੱਤੀ ਸੀ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੇ ਇਸ ਕੇਸ 'ਤੇ ਇਤਰਾਜ਼ ਜਤਾਇਆ ਸੀ। ਜੇਠਮਲਾਨੀ ਦਾ ਜਨਮ 14 ਸਤੰਬਰ 1923 ਨੂੰ ਸਿੰਧ ਪ੍ਰਾਂਤ ਦੇ ਸਿੱਖਰਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਮ ਸਭ ਤੋਂ ਪਹਿਲਾਂ 1959 ਵਿੱਚ ਕੇ.ਐਮ. ਨਾਨਾਵਤੀ ਬਨਾਮ ਮਹਾਰਾਸ਼ਟਰ ਸਰਕਾਰ ਨਾਲ ਕੇਸ ਲੜਨ ਤੋਂ ਬਾਅਦ ਸਾਹਮਣੇ ਆਇਆ ਸੀ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਪਾਕਿਸਤਾਨ ਦਾ ਏਅਰਸਪੇਸ ਖੋਲਣ ਤੋਂ ਇਨਕਾਰ

ਜੇਠਮਲਾਨੀ ਨੂੰ 2010 ਵਿੱਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ, ਉਨ੍ਹਾਂ 6ਵੀਂ ਅਤੇ 7ਵੀਂ ਲੋਕ ਸਭਾ ਵਿੱਚ ਮੁੰਬਈ ਤੋਂ ਭਾਜਪਾ ਦੀ ਟਿਕਟ ਉੱਤੇ ਚੋਣ ਜਿੱਤੀ ਸੀ। ਜੇਠਮਲਾਨੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕਾਨੂੰਨ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸਨ। ਦੱਸਣਯੋਗ ਹੈ ਕਿ 2004 ਵਿੱਚ ਅਟਲ ਬਿਹਾਰੀ ਵਾਜਪਾਈ ਦੇ ਵਿਰੁੱਧ ਲਖਨਉ ਸੀਟ ਤੋਂ ਉਨ੍ਹਾਂ ਲੋਕ ਸਭਾ ਚੋਣਾਂ ਲੜੀਆਂ ਸਨ।

ਸਿਆਸੀ ਆਗੂਆਂ ਨੇ ਜਤਾਇਆ ਦੁੱਖ

ਰਾਮ ਜੇਠਮਲਾਨੀ
ਫ਼ੋਟੋ।

ਰਾਮ ਜੇਠਮਲਾਨੀ ਦੇ ਦੇਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਇੱਕ ਉੱਘੇ ਵਕੀਲ ਰਾਮ ਜੇਠਮਲਾਨੀ ਦੇ ਅਚਾਨਕ ਦਿਹਾਂਤ ਤੋਂ ਦੁਖੀ ਹਾਂ। ਉਹ ਜਨਤਕ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਜਾਣੇ ਜਾਂਦੇ ਸਨ। ਕੌਮ ਨੇ ਇੱਕ ਵਿਲੱਖਣ ਨਿਆਂਇਕ, ਮਹਾਨ ਸਮਝਦਾਰੀ ਅਤੇ ਬੁੱਧੀਮਾਨ ਵਿਅਕਤੀ ਗਵਾ ਦਿੱਤਾ ਹੈ।

ਰਾਮ ਜੇਠਮਲਾਨੀ
ਫ਼ੋਟੋ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਟਵੀਟ ਕਰ ਕਿਹਾ, "ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਹਾਂ ਕਿ ਰਾਮ ਜੇਠਮਲਾਨੀ ਜੀ ਨਾਲ ਗੱਲਬਾਤ ਕਰਨ ਦੇ ਬਹੁਤ ਸਾਰੇ ਮੌਕੇ ਮੈਨੂੰ ਹਾਸਲ ਹੋਏ ਹਨ। ਇਸ ਦੁੱਖ ਦੀ ਘੜੀ ਵਿੱਚ, ਮੈਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਬਹੁਤ ਸਾਰੇ ਪ੍ਰਸ਼ੰਸਕਾਂ ਨਾਲ ਹਾਂ। ਉਹ ਅੱਜ ਸ਼ਾਇਦ ਇੱਥੇ ਨਾ ਹੋਵੇ ਪਰ ਉਨ੍ਹਾਂ ਦਾ ਪਾਇਨੀਅਰਿੰਗ ਕੰਮ ਹਮੇਸ਼ਾ ਜੀਉਂਦਾ ਰਹੇਗਾ! ਓਮ ਸ਼ਾਂਤੀ।"

ਰਾਮ ਜੇਠਮਲਾਨੀ
ਫ਼ੋਟੋ।

ਇਸ ਮੌਕੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਰਾਮ ਜੇਠਮਲਾਨੀ ਦੇ ਘਰ ਜਾ ਕੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਨਾਇਡੂ ਨੇ ਜੇਠਮਲਾਨੀ ਦੇ ਪਰਿਵਾਰ ਨਾਲ ਮੁਲਾਕਾਤ ਕਰ ਦੁੱਖ ਸਾਂਝਾ ਕੀਤਾ।

ਰਾਮ ਜੇਠਮਲਾਨੀ
ਫ਼ੋਟੋ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਮ ਜੇਠਮਲਾਨੀ ਦੇ ਘਰ ਜਾ ਕੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਜੇਠਮਲਾਨੀ ਦੇ ਪਰਿਵਾਰ ਦਾ ਇਸ ਦੁੱਖ ਸਾਂਝਾ ਕੀਤਾ।

ਰਾਮ ਜੇਠਮਲਾਨੀ
ਫ਼ੋਟੋ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਉੱਘੇ ਵਕੀਲ ਰਾਮ ਜੇਠਮਲਾਨੀ ਜੀ ਦੇ ਅਚਾਨਕ ਦੇਹਾਂਤ ਤੋਂ ਡੂੰਘੇ ਦੁੱਖ 'ਚ ਹਾਂ।

  • Deeply pained to learn about the passing away of India’s veteran lawyer & former Union Minister #RamJethmalani ji. With his passing away, India has lost its finest & most profound lawyer. RIP 🙏 pic.twitter.com/Jidsey3Wb5

    — Capt.Amarinder Singh (@capt_amarinder) September 8, 2019 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਟਵੀਟ ਕਰ ਰਾਮ ਜੇਠਮਲਾਨੀ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ, ਉਨ੍ਹਾਂ ਕਿਹਾ, "ਭਾਰਤ ਦੇ ਮਸ਼ਹੂਰ ਵਕੀਲ ਅਤੇ ਸਾਬਕਾ ਕੇਂਦਰੀ ਮੰਤਰੀ ਦੇ ਦਿਹਾਂਤ ਬਾਰੇ ਜਾਣ ਕੇ ਬੜਾ ਦੁੱਖ ਹੋਇਆ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤ ਆਪਣਾ ਸਭ ਤੋਂ ਉੱਘਾ ਵਕੀਲ ਗੁਆ ਬੈਠਾ ਹੈ।"

Intro:Body:

Ram jethmalani passes away

Conclusion:
Last Updated : Sep 8, 2019, 11:52 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.