ਨਵੀਂ ਦਿੱਲੀ : ਗੁਵਹਾਟੀ ਵਿਖੇ ਰੈਲੀ ਦੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਫ਼ਰਤ ਤੇ ਗੁੱਸੇ 'ਚ ਅਸਮ ਅੱਗੇ ਨਹੀਂ ਵੱਧੇਗਾ। ਰੈਲੀ ਦੇ ਦੌਰਾਨ ਉਨ੍ਹਾਂ ਮੋਦੀ ਸਰਕਾਰ ਦੇ ਵਿਰੁੱਧ ਸ਼ਬਦੀ ਵਾਰ ਕੀਤਾ।
ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੌਜਵਾਨਾਂ ਨੂੰ ਮਾਰਨਾ ਚਾਹੁੰਦੀ ਹੈ। ਭਾਜਪਾ ਵੱਲੋਂ ਸਾਡੀ ਸੰਸਕ੍ਰਿਤੀ ਅਤੇ ਇਤਿਹਾਸ 'ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਅੱਜ ਭਾਰਤ 'ਚ ਸੱਭ ਤੋਂ ਵੱਧ ਬੇਰੁਜ਼ਗਾਰੀ ਹੈ। ਪੀਐਮ ਮੋਦੀ ਦਾ ਕੰਮ ਨਫ਼ਰਤ ਫੈਲਾਉਣ ਵਾਲਾ ਹੈ। ਰਾਹੁਲ ਨੇ ਕਿਹਾ ਕਿ ਹਰ ਦੁੱਖ ਦੇ ਸਮੇਂ ਉਹ ਜਨਤਾ ਦੇ ਨਾਲ ਹਨ।
ਹੋਰ ਪੜ੍ਹੋ : ਰੈਣ ਬਸੇਰਿਆਂ 'ਤੇ ਟੰਗੇ ਮਿਲੇ ਜਿੰਦਰੇ, ਠੰਡ 'ਚ ਸੌਂਣ ਲਈ ਮਜਬੂਰ ਬੇਸਹਾਰਾ ਲੋਕ
ਉਨ੍ਹਾਂ ਕਿਹਾ ਕਿ ਭਾਜਪਾ ਜਿਥੇ ਵੀ ਜਾਂਦੀ ਹੈ ਨਫ਼ਰਤ ਫੈਲਾਉਂਦੀ ਹੈ। ਅਸਮ 'ਚ ਨੌਜਵਾਨ ਵਿਰੋਧ ਕਰ ਰਹੇ ਹਨ ਅਤੇ ਹੋਰਨਾਂ ਸੂਬਿਆਂ ਵਿੱਚ ਵੀ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ, ਪਰ ਤੁਸੀਂ ਉਨ੍ਹਾਂ ਨੂੰ ਕਿਉਂ ਮਾਰਨਾ ਹੈ ? ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਅਵਾਜ਼ ਨਹੀਂ ਸੁਣਨਾ ਚਾਹੁੰਦੀ ਹੈ।