ਹੈਦਰਾਬਾਦ : ਗੁਲਾਮੀ ਪ੍ਰਥਾ ਦਾ ਪਹਿਲਾ ਮਾਮਲਾ 1619 ਵਿੱਚ ਵਰਜੀਨੀਆ ਦੇ ਜੇਮਜ਼ਟਾਊਨ ਵਿੱਚ ਸਾਹਮਣੇ ਆਇਆ ਸੀ। ਅਮਰੀਕਾ ਦੇ ਸੰਸਥਾਪਕ ਰਾਸ਼ਟਰਪਤੀਆਂ ਜੌਰਜ ਵਾਸ਼ਿੰਗਟਨ ਅਤੇ ਥੌਮਸ ਜੈਫ਼ਰਸਨ ਦੀ ਮੇਜ਼ਬਾਨੀ ਕਰਨ ਵਾਲਾ ਸਟੇਟ ਉੱਤਰੀ ਅਮਰੀਕਾ ਵਿੱਚ ਪਹਿਲਾ ਸਫ਼ਲ ਬ੍ਰਿਟਿਸ਼ ਉਪਨਿਵੇਸ਼ ਬਣ ਗਿਆ। ਇਸਨੂੰ 1607 ਵਿੱਚ ਜੇਮਜ਼ਟਾਊਨ ਵਿੱਚ ਸਥਾਪਿਤ ਕੀਤਾ ਗਿਆ ਸੀ।
ਆਖਿਰਕਾਰ ਗੁਲਾਮੀ ਪ੍ਰਥਾ ਇੱਕ ਵਿਵਾਦਗ੍ਰਸਤ ਮੁੱਦਾ ਬਣ ਗਿਆ। ਇਹ ਬੌਧਿਕ ਆਧਾਰ ਉੱਤੇ ਨਹੀਂ ਬਲਕਿ ਗੋਰੇ ਅਮਰੀਕੀਆਂ ਵੱਲੋਂ ਆਰਥਿਕ ਆਧਾਰ ਉੱਤੇ ਸੀ। ਇਸ ਨਾਲ ਉੱਤਰੀ ਅਤੇ ਦੱਖਣੀ ਅਮਰੀਕੀਆਂ ਦਰਮਿਆਨ ਇੱਕ ਮਾਰੂ ਵੰਡ ਪੈਦਾ ਹੋ ਗਈ।
ਅਮਰੀਕੀਆਂ ਦਰਮਿਆਨ ਵੱਖਵਾਦ ਵਧਦਾ ਗਿਆ। ਵਧੇਰੇ ਸਨਅਤੀ ਖੇਤਰ ਉੱਤਰੀ ਅਮਰੀਕਾ ਵਿੱਚ ਸਨ, ਜਿੱਥੇ ਦਾਸਤਾਂ ਦੇ ਪਿੱਛੇ ਅਰਥਵਿਵਸਥਾ ਦਾ ਯੋਗਦਾਨ ਸੀ ਅਤੇ ਦੂਸਰਾ ਦੱਖਣੀ ਅਮਰੀਕਾ ਸਥਿਤ ਪੇਂਡੂ ਇਲਾਕਾ, ਜਿੱਥੇ ਕਾਲੇ ਗੁਲਾਮਾਂ ਵੱਲੋਂ ਮੁਫ਼ਤ ਵਿੱਚ ਕੀਤੀ ਗਈ ਮਿਹਨਤ ਸੀ। ਸਿੱਟੇ ਵਜੋਂ ਅਮਰੀਕਾ ਵਿੱਚ 1861-65 ਵਿਚਕਾਰ ਹਿੰਸਾ ਹੋਈ।
ਅਮਰੀਕੀ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ 1862 ਵਿੱਚ ਕਾਲੇ ਲੋਕਾਂ ਨੂੰ ਅਜ਼ਾਦ ਕਰਨ ਦਾ ਐਲਾਨ ਕੀਤਾ ਅਤੇ 1865 ਵਿੱਚ ਗੁਲਾਮੀ ਕਾਨੂੰਨ ਦਾ ਅੰਤ ਕੀਤਾ। ਉੱਤਰੀ ਅਮਰੀਕਾ ਨੇ ਦੇਸ਼ ਦੇ ਸਭ ਤੋਂ ਮਾਰੂ ਅੰਦਰੂਨੀ ਸੰਘਰਸ਼ ਵਿੱਚ ਦੱਖਣੀ ਅਮਰੀਕਾ ਉੱਤੇ ਜਿੱਤ ਹਾਸਿਲ ਕੀਤੀ।
ਕਾਗਜ਼ੀ ਤੌਰ ਉੱਤੇ ਆਜ਼ਾਦ ਹੋਣ ਦੇ ਬਾਵਜੂਦ ਖੁਦਮੁਖਤਿਆਰੀ ਰੂਪ ਵਿੱਚ ਆਜ਼ਾਦੀ ਲੈਣ ਦੇ ਮਾਮਲੇ ਵਿੱਚ ਅਫ਼ਰੀਕੀਆਂ-ਅਮਰੀਕੀਆਂ ਦੀ ਸਥਿਤੀ ਵਿੱਚ ਤਬਦੀਲੀ ਨਹੀਂ ਆਈ ਕਿਉਂਕਿ ਉਹ ਪਹਿਲਾਂ ਨਾਗਰਿਕ ਜੀਵਨ ਵਿੱਚ ਸਾਰੇ ਪਹਿਲੂਆਂ ਵਿੱਚ ਭੇਦਭਾਵ ਤੇ ਵੱਖਵਾਦ ਨੂੰ ਮਹਿਸੂਸ ਕਰਦੇ ਰਹੇ।
ਪਰ 20ਵੀਂ ਸ਼ਤਾਬਦੀ ਵਿੱਚ ਸਿੱਖਿਅਤ ਅਤੇ ਦ੍ਰਿੜ ਕਾਲੇ ਲੀਡਰਾਂ ਦੇ ਉਭਰਨ ਦੇ ਨਾਲ-ਨਾਲ ਹਾਲਾਤ ਵੀ ਬਦਲਣ ਲੱਗੇ। 1865 ਵਿੱਚ ਯੂਨਾਈਟਡ ਸਟੇਟ ਆਫ ਅਮੇਰਿਕਾ ਆਜ਼ਾਦ ਹੋ ਗਿਆ ਪਰ ਕਾਲੇ ਅਮਰੀਕੀ ਆਪਣੇ ਨਾਲ ਮਾੜੇ ਸਲੂਕ ਦਾ ਦਰਦ ਸਹਿੰਦੇ ਰਹੇ।
'ਬਲੈਕ ਕੋਡ' ਅਤੇ ਜਿੰਮ ਫ੍ਰੀ ਕਾਨੂੰਨ ਦੱਖਣੀ ਸੰਯੁਕਤ ਸਟੇਟ ਵਿੱਚ ਨਸਲੀ ਵੱਖਵਾਦ ਨੂੰ ਲਾਗੂ ਕਰਨ ਅਤੇ ਕਾਲੇ ਵੋਟਰਾਂ ਦੀ ਸ਼ਕਤੀ ਨੂੰ ਘੱਟ ਕਰਨ ਲਈ ਪਾਸ ਕੀਤੇ ਗਏ ਗਨ। ਜਿੰਮ ਫ੍ਰੀ ਕਾਨੂੰਨ ਦੱਖਣੀ ਸੰਯੁਕਤ ਸਟੇਟ ਵਿੱਚ ਪਾਸ ਕੀਤੇ ਗਏ ਗਨ।
ਉਨ੍ਹਾਂ ਨੇ ਕਾਲੇ ਲੋਕਾਂ ਨੂੰ ਬਰਾਬਰ ਦੇ ਰੱਕ ਦੇਣ ਤੋਂ ਵਾਂਝੇ ਕਰ ਦਿੱਤਾ ਸੀ। ਕਾਲੇ ਲੋਕਾਂ ਅਤੇ ਗੋਰੇ ਲੋਕਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ। ਕਾਲੇ ਲੋਕਾਂ ਨੂੰ ਸਕੂਲਾਂ ਅਤੇ ਪਾਰਕਾਂ ਜਿਵੇਂ 'ਸਿਰਫ਼ ਗੋਰੇ' ਲੋਕਾਂ ਲਈ ਜਨਤਕ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ। ਕੂ ਕਲੱਕਸ ਕਲਾਨ ਦਾ ਗਠਨ ਕੀਤਾ ਗਿਆ ਸੀ।
1865 ਵਿੱਚ ਸੰਸਾਰ ਜੰਗ ਤੋਂ ਬਾਅਦ ਦੱਖਣੀ ਅਮਰੀਕਾ ਦੇ ਪੁਨਰ-ਨਿਰਮਾਣ ਦੌਰਾਨ ਇਸ ਨੂੰ ਲਾਗੂ ਕੀਤਾ ਗਿਆ ਸੀ। ਇਸਦਾ ਮਕਸਦ ਕਾਲੇ ਲੋਕਾਂ ਨੂੰ ਡਰਾਉਣਾ, ਹਮਲਾ ਕਰਨਾ ਅਤੇ ਇਲਜ਼ਾਮ ਲਾ ਕੇ ਗੋਰੇ ਲੋਕਾਂ ਦੀ ਸਰਦਾਰੀ ਨੂੰ ਪ੍ਰਫੁੱਲਤ ਕਰਨਾ ਸੀ।
ਵੱਖਵਾਦ:
ਅਮਰੀਕੀ ਸੰਵਿਧਾਨ ਵਿੱਚ 14ਵੀਂ ਸੋਧ ਵਿੱਚ ਕਾਲੇ ਗੁਲਾਮਾਂ ਨੂੰ ਗੋਰੇ ਲੋਕਾਂ ਦੇ ਬਰਾਬਰ ਨਾਗਰਿਕਤਾ ਦਿੱਤੀ ਗਈ। ਹਲਾਂਕਿ ਅਮਰੀਕੀ ਸੁਪਰੀਮ ਕੋਰਟ ਨੇ ਪਲੇਸੀ ਬਨਾਮ ਫਰਗਿਊਸਨ (1896) ਵਿੱਚ ਫ਼ੈਸਲਾ ਸੁਣਾਇਆ ਕਿ ਕਾਲੇ ਅਤੇ ਗੋਰੇ ਲੋਕਾਂ ਲਈ ਸਹੂਲਤਾਂ ਵੱਖ ਪਰ ਬਰਾਬਰ ਹੋਣੀਆਂ ਚਾਹੀਦੀਆਂ ਹਨ। ਅਸਲ ਵਿੱਚ, ਕਾਲੇ ਲੋਕਾਂ ਦੀਆਂ ਸਹੂਲਤਾਂ ਗੋਰੇ ਲੋਕਾਂ ਦੀ ਤੁਲਨਾ ਵਿੱਚ ਲਗਭਗ ਹਮੇਸ਼ਾ ਖ਼ਰਾਬ ਸਨ।
1990 ਵਿੱਚ ਨੈਸ਼ਨਲ ਐਸੋਸੀਏਸ਼ਨ ਫਾਰ ਦੀ ਐਡਵਾਂਸਮੈਂਟ ਆਫ ਕਲਰਡ ਪੀਪਲ (NAACP) ਨੂੰ ਅਦਾਲਤਾਂ ਵਿੱਚ ਚੁਣੌਤੀ ਦੇ ਕੇ ਭੇਦਭਾਵ ਦਾ ਵਿਰੋਧ ਕਰਨ ਲਈ ਸਥਾਪਿਤ ਕੀਤਾ ਗਿਆ ਸੀ।
1920 ਅਤੇ 1930 ਦੇ ਦਹਾਕੇ ਵਿੱਚ, ਕਾਲੇ ਅਮਰੀਕੀਆਂ ਨੇ ਆਪਣੇ ਇਤਿਹਾਸ ਨੂੰ ਦੇਖਿਆ ਅਤੇ ਆਪਣੇ ਅਫਰੀਕੀ ਮੂਲ ਨਾਲ ਜੁੜਨ ਦੀ ਸ਼ੁਰੂਆਤ ਕੀਤੀ। ਲੈਂਗਸਟਨ ਹਿਊਜੇਸ ਅਤੇ ਜੋਰਾ ਨੈਲੇ ਹਰਸਟਨ ਵਰਗੇ ਕਾਲੇ ਲੇਖਕਾਂ ਨੇ ਕਿਤਾਬਾਂ ਅਤੇ ਕਵਿਤਾਵਾਂ ਲਿਖੀਆਂ, ਜਿਨ੍ਹਾਂ ਨੇ ਕਾਲੇ ਲੋਕਾਂ ਦੀ ਸੱਭਿਅਤਾ ਦੀ ਖੋਜ ਕੀਤੀ ਅਤੇ ਜਸ਼ਨ ਮਨਾਇਆ।
ਦੂਜੀ ਸੰਸਾਰ ਜੰਗ ਵਿੱਚ ਕਾਲੇ ਅਮਰੀਕੀਆਂ ਦੀ ਬਹਾਦੁਰੀ ਨੇ ਅਮਰੀਕਾ ਦੀ ਰੱਖਿਆ ਕਰਨ ਲਈ ਲੜਾਈ ਲੜੀ, ਜਿਵੇਂ ਕਿ ਗੋਰੇ ਅਮਰੀਕੀਆਂ ਨੇ ਕੀਤਾ। ਹਲਾਂਕਿ, ਕਾਲੇ ਫੌਜੀਆਂ ਨੂੰ ਹਿੰਸਾ ਅਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਅਮਰੀਕਾ ਮੁੜੇ। ਅਮਰੀਕੀ ਫੌਜ ਵਿੱਚ ਆਖਿਰਕਾਰ 1948 ਵਿੱਚ ਕਾਲੇ ਅਤੇ ਗੋਰੇ ਫੌਜੀਆਂ ਨੂੰ ਇੱਕ ਦੂਸਰੇ ਦੇ ਨਾਲ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ।
1942 ਵਿੱਚ ਜੇਮਜ਼ ਫਾਰਮਰ ਨੇ ਗ਼ੈਰ-ਹਿੰਸਕ ਸਿੱਧੀ ਕਾਰਵਾਈ ਰਾਹੀਂ ਵੱਖਵਾਦ ਨੂੰ ਚੁਣੌਤੀ ਦੇਣ ਲਈ ਕਾਂਗਰਸ ਦੀ ਨਸਲੀ ਸਮਾਨਤਾ (CORE) ਦੀ ਸਥਾਪਨਾ ਕੀਤੀ। 1957 ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਸ਼ਾਂਤੀਪੂਰਣ ਮਾਰਚ ਅਤੇ ਪ੍ਰਦਰਸ਼ਨਾਂ ਰਾਹੀਂ ਨਾਗਰਿਕ ਹੱਕਾਂ ਲਈ ਲੜਨ ਵਾਸਤੇ ਦੱਖਣੀ ਈਸਾਈ ਅਗਵਾਈ ਸੰਮੇਲਨ (SCLC) ਦੀ ਸਥਾਪਨਾ ਕੀਤੀ। 1950 ਅਤੇ 1960 ਦੇ ਦਹਾਕੇ ਵਿੱਚ ਨਾਗਰਿਕ ਹੱਕ ਅੰਦੋਲਨ- ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਅਗਵਾਈ ਵਿੱਚ ਗੋਰੇ ਲੋਕਾਂ ਦੀ ਖੁਦਮੁਖਤਿਆਰੀ ਨੂੰ ਚੁਣੌਤੀ ਦਿੱਤੀ ਗਈ।
ਨਾਗਰਿਕ ਹੱਕਾਂ ਲਈ ਰਸਤਾ:
1954 ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਬਰਾਊਂਨ ਬਨਾਮ ਬੋਰਡ ਆਫ ਐਜੂਕੇਸ਼ਨ ਆਫ਼ ਟੋਪੇਕਾ ਵਿੱਚ ਵਿੱਦਿਆ ਪ੍ਰਣਾਲੀ ਵਿੱਚ ਵੱਖਵਾਦ ਨੂੰ ਗੈਰਸੰਵਿਧਾਨਕ ਐਲਾਨਿਆ। 1955 ਵਿੱਚ ਰੋਜ਼ਾ ਪਾਰਕਸ ਨੇ 'ਮੌਂਟਗੁਮਰੀ ਬੱਸ ਬਾਇਕਾਟ' ਨੂੰ ਪ੍ਰਫੁੱਲਤ ਕਰਦਿਆਂ ਇੱਕ ਗੋਰੇ ਵਿਅਕਤੀ ਨੂੰ ਆਪਣੀ ਬੱਸ ਦੀ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ। 1957 ਵਿੱਚ 9 ਕਾਲੇ ਵਿਦਿਆਰਥੀ ਫੌਜੀ ਸੁਰਈਖਿਆ ਦੇ ਨਾਲ ਲਿਟਲ ਰੌਕ ਅਰਕੰਸਾਸ ਦੇ ਇੱਕ ਸਕੂਲ ਵਿੱਚ ਗਏ।
1963 ਵਿੱਚ ਰੇਸਤਰਾਂ ਸਿਟ ਇਨ ਦੀਆਂ ਮੁਹਿੰਮਾਂ ਤੋਂ ਬਾਅਦ, ਅੰਤਰਰਾਜੀ ਬੱਸਾਂ ਉੱਤੇ ਸਵਾਰੀ ਅਤੇ ਨਾਗਰਿਕ ਹੱਕਾਂ ਦੇ ਮਾਰਚ ਵਿੱਚ ਇੱਕ ਲੱਖ ਲੋਕਾਂ ਨੇ ਲਿੰਕਨ ਯਾਦਗਾਰ ਵਿੱਚ 'ਮੇਰੇ ਕੋਲ ਇੱਕ ਸੁਪਨਾ ਹੈ' ਭਾਸ਼ਣ ਸੁਣਨ ਲਈ ਮਾਰਚ ਕੀਤਾ। ਨਾਗਰਿਕ ਅਧਿਕਾਰ ਅੰਦੋਲਨ ਦੇ ਸਿੱਟੇ ਵਜੋਂ 1964 ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਅਹਿੰਸਾ ਦੀ ਵਰਤੋਂ ਅਤੇ ਕਾਲੇ ਲੋਕਾਂ ਲਈ ਉਨ੍ਹਾਂ ਦੇ ਸਮਾਜਿਕ ਨਿਆਂ ਵਾਸਤੇ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ।
ਨਾਗਰਿਕ ਅਧਿਕਾਰ ਐਕਟ (1964) ਨੇ ਸਕੂਲਾਂ, ਜਨਤਕ ਥਾਵਾਂ ਅਤੇ ਨੌਕਰੀਆਂ ਵਿੱਚ ਭੇਦਭਾਵ ਨੂੰ ਖਤਮ ਕਰ ਦਿੱਤਾ। ਵੇਟਿੰਗ ਰਾਈਟਸ ਐਕਟ (1965) ਨੇ ਕੁਝ ਅਜਿਹਾ ਕਰਨਾ ਗੈਰਕਾਨੂੰਨੀ ਬਣਾ ਦਿੱਤਾ, ਜੋ ਵੋਟ ਦੇਣ ਦੇ ਸਮਰੱਥ ਲੋਕਾਂ ਦੀ ਗਿਣਤੀ ਨੂੰ ਸੀਮਤ ਕਰ ਸਕਦਾ ਹੈ। ਕੁਝ ਸੂਬਿਆਂ ਨੇ ਕਾਲੇ ਲੋਕਾਂ ਨੂੰ ਵੋਟ ਦੇਣ ਤੋਂ ਰੋਕਣ ਲਈ ਸਾਖਰਤਾ ਪਰੀਖਿਆ ਦੀ ਵਰਤੋਂ ਕੀਤੀ ਸੀ ਕਿਉਂਕਿ ਕਈ ਕਾਲੇ ਲੋਕਾਂ ਦੀ ਸਿੱਖਿਆ ਬਹੁਤ ਘੱਟ ਸੀ। ਵੇਅਰ ਹਾਊਸਿੰਗ ਐਕਟ (1968) ਨੇ ਰਿਹਾਇਸ਼ ਵਿੱਚ ਭੇਦਭਾਵ ਉੱਤੇ ਪਾਬੰਦੀ ਲਾ ਦਿੱਤੀ। ਵੇਟਿੰਗ ਰਾਈਟਸ ਐਕਟ (1965) ਨੇ ਸਾਰੇ ਕਾਲੇ ਲੋਕਾਂ ਨੂੰ ਵੋਟ ਦਿੱਤਾ। 2008 ਵਿੱਚ ਕਾਲੇ ਅਮਰੀਕੀ ਬਰਾਕ ਓਬਾਮਾ, ਯੂਨਾਈਟਡ ਸਟੇਟ ਆਫ ਅਮੇਰਿਕਾ ਦੇ ਰਾਸ਼ਟਰਪਤੀ ਬਣੇ।
ਕਾਲੇ ਲੋਕਾਂ ਦਾ ਖੂਨੀ ਕਤਲੇਆਮ:
1921 ਦਾ ਤੁਲਸਾ ਜਾਤੀ ਹੱਤਿਆਕਾਂਡ : 1921 ਦਾ ਤੁਲਸਾ ਜਾਤੀ ਦੰਗਾ ਜਾਂ 1921 ਦਾ ਤੁਲਸਾ ਜਾਤੀ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ। ਦੰਗਾ 31 ਮਈ ਨੂੰ ਤੁਲਸਾ, ਓਕਲਾਹੋਮਾ ਵਿੱਚ ਸ਼ੁਰੂ ਹੋਇਆ। ਇਹ ਅਮਰੀਕੀ ਇਤਿਹਾਸ ਵਿੱਚ ਨਸਲੀ ਹਿੰਸਾ ਦੀਆਂ ਸਭ ਤੋਂ ਗੰਭੀਰ ਘਟਨਾਵਾਂ ਵਿੱਚੋਂ ਇੱਕ ਸੀ। ਦੋ ਦਿਨਾਂ ਤੱਕ ਚੱਲਣ ਵਾਲੇ ਇਸ ਦੰਗੇ ਵਿੱਚ 30 ਤੋਂ 300 ਲੋਕਾਂ ਦੀ ਮੌਤ ਹੋ ਗਈ। ਜਿਸ ਵਿੱਚ ਜ਼ਿਆਦਾਤਰ ਅਫਰੀਕੀ-ਅਮਰੀਕੀ ਸਨ ਅਤੇ ਗਰੀਨਵੁੱਡ ਦੇ ਤੁਲਸਾ ਨੂੰ ਨਸ਼ਟ ਕਰ ਦਿੱਤਾ, ਜਿਸ ਨੂੰ 'ਬਲੈਕ ਵਾਲ ਸਟਰੀਟ' ਕਿਹਾ ਜਾਂਦਾ ਹੈ। 1400 ਤੋਂ ਵਧੇਰੇ ਘਰ ਅਤੇ ਵਪਾਰਕ ਅਦਾਰੇ ਸਾੜ ਦਿੱਤੇ ਗਏ ਅਤੇ ਲਗਭਗ 10,000 ਲੋਕ ਬੇਘਰ ਹੋ ਗਏ।
ਕੋਲਫੈਕਸ, ਲੁਈਸੀਆਨਾ ਕਤਲਕਾਂਡ (1873):
ਗ੍ਰਹਿਯੁੱਧ ਦੇ ਸੱਤ ਸਾਲ ਦੇ ਬਾਅਦ ਪੁਨਰਨਿਰਮਾਣ ਦੌਰਾਨ ਕਾਲੇ ਮਰਦਾਂ ਤੇ ਔਰਤਾਂ ਦਾ ਕਤਲੇਆਮ ਕੀਤਾ ਗਿਆ। ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਲੁਈਸੀਆਨਾ ਦੇ ਕੋਲਫੈਕਸ ਵਿੱਚ 1873 ਦੀ ਅਪਰੈਲ ਵਿੱਚ ਹੋਈ ਸੀ। ਲਗਭਗ 150 ਕਾਲੇ ਮਰਦਾਂ ਦੀ ਹੱਤਿਆ ਬੰਦੂਕ ਅਤੇ ਤੋਪਾਂ ਨਾਲ ਕੀਤੀ ਗਈ, ਜਿਨ੍ਹਾਂ ਨੂੰ ਇਕੱਠਾ ਕਰਕੇ ਤੋਪਾਂ ਨਾਲ ਉਡਾ ਦਿੱਤਾ ਗਿਆ। ਆਮ ਤੌਰ ਉੱਤੇ, ਮੌਤਾਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਕਿਉਂਕਿ ਕਾਲੇ ਲੋਕਾਂ ਦੀਆਂ ਜ਼ਿਆਦਾਤਰ ਲਾਸ਼ਾਂ ਨੂੰ ਰੈਡ ਰਿਵਰ ਵਿੱਚ ਸੁੱਟ ਦਿੱਤਾ ਗਿਆ।
ਵਿਲਮਿੰਗਟਨ, ਉੱਤਰੀ ਕੈਲੇਫੌਰਨੀਆਂ ਕਤਲਕਾਂਡ (1898):
1898 ਤੱਕ ਉੱਤਰੀ ਕੈਲੇਫੌਰਨੀਆ ਦਾ ਵਿਲਮਿੰਗਟਨ ਇੱਕ ਬਹੁਗਿਣਤੀ ਕਾਲੇ ਲੋਕਾਂ ਦੀ ਅਬਾਦੀ ਵਾਲਾ ਖੁਸ਼ਹਾਲ ਖੇਤਰ ਸੀ। 1898 ਦੀਆਂ ਚੋਣਾਂ ਤੱਕ ਕਾਲੇ ਲੋਕਾਂ ਨੂੰ ਵੋਟ ਦੇਣ ਲਈ ਚੋਣ ਅਧਿਕਾਰੀਆਂ ਨੂੰ ਬਾਹਰ ਕਰਨ ਤੋਂ ਰੋਕਿਆ। 1898 ਦੀਆਂ ਚੋਣਾਂ ਦੇ ਅਗਲੇ ਦਿਨ, ਗੋਰਿਆਂ ਨੇ ਵਿਲਮਿੰਗਟਨ ਸਰਕਾਰ ਨੂੰ ਉਖਾੜ ਸੁੱਟਿਆ, ਪ੍ਰਿਟਿੰਗ ਪ੍ਰੈਸ ਨੂੰ ਨਸ਼ਟ ਕਰ ਦਿੱਤਾ, ਸਪੀਕਰ ਨੂੰ ਬਾਹਰ ਕਰ ਦਿੱਤਾ ਅਤੇ ਗੋਰੇ ਲੋਕਾਂ ਦੀ ਭੀੜ ਨੇ ਕਾਲੇ ਨਾਗਰਿਆਂ ਉੱਤੇ ਹਮਲਾ ਕਰ ਦਿੱਤਾ। ਘਰੇਲੂ ਅੱਤਵਾਦ ਦੇ ਇੱਕ ਕਾਰੇ ਵਿੱਚ 60 ਤੋਂ 300 ਕਾਲੇ ਲੋਕਾਂ ਦੀ ਮੌਤ ਹੋ ਗਈ ਸੀ।
ਐਟਲਾਂਟਾ ਕਤਲੇਆਮ (1906):
22 ਸਤੰਬਰ 1906 ਨੂੰ ਐਟਲਾਂਟਾ ਦੀਆਂ ਅਖਬਾਰਾਂ ਨੇ ਦੱਸਿਆ ਕਿ ਚਾਰ ਗੋਰੀਆਂ ਔਰਤਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨਾਲ ਕਾਲੇ ਲੋਕਾਂ ਨੇ ਕੁੱਟਮਾਰ ਕੀਤੀ ਹੈ। ਇਹ ਇੱਕ ਦਾਅਪੇਚ ਸੀ, ਜਿਹੜਾ ਪੂਰੀ ਤਰ੍ਹਾਂ ਝੂਠਾ ਸੀ। ਯੌਨ ਹਮਲੇ ਦੀ ਇਸ ਗੰਭੀਰ ਰਿਪੋਰਟ ਤੋਂ ਬਾਅਦ 2000 ਤੋਂ ਜ਼ਿਆਦਾ ਗੋਰੇ ਲੋਕ ਸੜਕਾਂ ਉੱਤੇ ਆ ਗਏ ਅਤੇ ਕਾਲੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਘਟਨਾ ਵਿੱਚ ਗੈਰ-ਰਸਮੀ ਮਰੇ ਲੋਕਾਂ ਦੀ ਗਿਣਤੀ 100 ਤੱਕ ਸੀ।
ਐਲਨ, ਅੰਕਾਰਸਸ ਕਤਲੇਆਮ (1919):
1919 ਦੇ ਸਤੰਬਰ ਵਿੱਚ ਕਾਲੇ ਮਜ਼ਦੂਰਾਂ ਦਰਮਿਆਨ ਇੱਕ ਸੰਘ ਦੀ ਬੈਠਕ ਹੋਈ ਅਤੇ ਸਿੱਟੇ ਵਜੋਂ ਇੱਕ ਗੋਰੇ ਨੂੰ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋਈ।
ਰੋਜ਼ਵੁੱਡ, ਫਲੋਰੀਡਾ ਕਤਲਕਾਂਡ (1923):
ਇੱਕ ਕਾਲੇ ਫਿਰਕੇ ਦੇ ਆਦਮੀ ਨੂੰ ਸਾੜ ਦੇ ਮਾਰ ਦਿੱਤਾ ਗਿਆ। ਅਜਿਹੀ ਰਿਪੋਰਟ ਹੈ ਕਿ ਰੋਜ਼ਵੁੱਡ ਫਲੋਰੀਡਾ ਵਿੱਚ 150 ਤੋਂ ਵਧੇਰੇ ਕਾਲੇ ਮਾਰੇ ਗਏ ਸਨ। ਰੋਜ਼ਵੁੱਡ ਨੂੰ ਤਬਾਹ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਲੱਦਾਖ 'ਚ ਐਲਏਸੀ 'ਤੇ ਘਟਿਆ ਤਣਾਅ, ਪਿੱਛੇ ਹਟੀ ਚੀਨੀ ਫ਼ੌਜ