ਨਵੀਂ ਦਿੱਲੀ: ਕਿਸਾਨ ਅੰਦੋਲਨ ਦੇ ਦੌਰਾਨ ਰਾਮਪੁਰ ਜ਼ਿਲ੍ਹੇ ਦੇ ਨਵਰੀਤ ਸਿੰਘ ਨਾਂਅ ਦੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਸੀ ਜਿਸਦਾ ਵੀਰਵਾਰ ਨੂੰ ਭੋਗ ਪੈ ਰਿਹਾ ਹੈ। ਨੌਜਵਾਨ ਕਿਸਾਨ ਦੇ ਭੋਗ ’ਚ ਕਾਂਗਰਸ ਦੀ ਰਾਸ਼ਟਰੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਦਿੱਲੀ ਤੋਂ ਰਾਮਪੂਰ ਲਈ ਆ ਰਹੇ ਸਨ। ਪਰ ਜਿਵੇਂ ਹੀ ਪ੍ਰਿਯੰਕਾ ਗਾਂਧੀ ਹਾਪੁੜ ਪਹੁੰਚੇ ਤਾਂ ਉਨ੍ਹਾਂ ਦੀ ਕਾਫਿਲੇ ਦੀ ਗੱਡੀਆਂ ਆਪਸ ’ਚ ਟਕਰਾ ਗਈਆਂ।
ਹਾਦਸੇ ’ਚ ਕੋਈ ਨਹੀਂ ਹੋਇਆ ਜ਼ਖਮੀ
ਪ੍ਰਿੰਯਕਾ ਗਾਂਧੀ ਦੇ ਕਾਫਿਲੇ 'ਚ ਸ਼ਾਮਿਲ ਚਾਰ ਵਾਹਨਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ ਪਰ ਗਣੀਮਤ ਇਹ ਰਹੀ ਕਿ ਇਸ ਹਾਦਸੇ ’ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕਾਫਿਲੇ ’ਚ ਸ਼ਾਮਿਲ ਅਗਲੀ ਕਾਰ ਦੇ ਡਰਾਈਵਰ ਨੇ ਅਚਾਨਕ ਹੀ ਬ੍ਰੇਕ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਪਿੱਛੇ ਚਲ ਰਹੀਆਂ ਕਾਰਾਂ ਦੀ ਆਪਸ ਚ ਟੱਕਰ ਹੋ ਗਈ। ਖੈਰ ਇਸ ਘਟਨਾ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਕਾਫਿਲਾ ਰਾਮਪੁਰ ਲਈ ਨਿਕਲ ਗਿਆ।
ਟਰੈਕਟਰ ਪਲਟਣ ਨਾਲ ਹੋਈ ਸੀ ਮੌਤ
ਨਵਰੀਤ ਸਿੰਘ ਦੀ ਮੌਤ ਦਿੱਲੀ ’ਚ ਟਰੈਕਟਰ ਰੈਲੀ ਦੌਰਾਨ ਹੋਈ ਸੀ। ਨਵਰੀਤ ਦਾ ਟਰੈਕਟਰ ਦਿੱਲੀ ਪੁਲਿਸ ਦੇ ਬੈਰੀਕੈਡ ਤੋਂ ਟਕਰਾਉਣ ਤੋਂ ਬਾਅਦ ਪਲਟ ਗਿਆ ਸੀ। ਇਸ ਟਰੈਕਟਰ ਨੂੰ ਨਵਰੀਤ ਖ਼ੁਦ ਚਲਾ ਰਿਹਾ ਸੀ, ਜਿਸ ਕਾਰਨ ਨਵਰੀਤ ਦੀ ਮੌਤ ਹੋ ਗਈ ਸੀ।