ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਅੱਜ ਸਵੇਰੇ 11 ਵਜੇ ਨਮਾਨੀ ਗੰਗੇ ਮਿਸ਼ਨ ਤਹਿਤ ਉਤਰਾਖੰਡ ਵਿੱਚ 6 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪੀਐਮ ਗੰਗਾ ਨਦੀ ਨਾਲ ਜੁੜੇ ਸਭਿਆਚਾਰ, ਜੈਵ ਵਿੰਭਿਨਤਾ ਤੇ ਪੁਨਰ ਸੁਰਜੀਤੀ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਗੰਗਾ ਦੇ ਪਹਿਲੇ ਅਜਾਇਬ-ਘਰ ਗੰਗਾ ਅਵਲੋਕਨ ਦਾ ਵੀ ਉਦਘਾਟਨ ਕਰਨਗੇ। ਅਜਾਇਬ ਘਰ ਹਰਿਦੁਆਰ ਦੇ ਚੰਡੀਘਾਟ ਵਿੱਚ ਸਥਿਤ ਹੈ।
ਪੀਐਮ ਮੋਦੀ ਹਰਿਦੁਆਰ ਦੇ ਜਗਜੀਤਪੁਰ, ਸਰਾਈ ਵਿੱਚ ਐਸਟੀਪੀ ਪਲਾਂਟ ਦਾ ਉਦਘਾਟਨ ਕਰਨਦੇ। ਇਸ ਤੋਂ ਇਲਾਵਾ ਜਗਜੀਤਪੁਰ ਵਿੱਚ ਸੀਵੇਜ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਪੀਐਮ ਰਿਸ਼ੀਕੇਸ਼ ਦੇ ਲੱਕੜਘਾਟ 'ਤੇ 26 ਐਮਐਲਟੀ ਤੇ ਐਸਟੀਪੀ ਦਾ ਉਦਘਾਟਨ ਕਰਨਗੇ। ਸੂਬੇ ਵਿੱਚ ਹਰਿਦੁਆਰ, ਦੇਹਰਾਦੂਨ, ਟਿਹਰੀ, ਚਮੋਲੀ ਜ਼ਿਲ੍ਹੇ ਵਿੱਚ ਯੋਜਨਾਵਾਂ ਦਾ ਉਦਘਾਟਨ ਹੋਣਾ ਹੈ। ਇਹ ਸਾਰੇ ਪ੍ਰੋਜੈਕਟ ਤੈਅ ਸਮੇਂ 'ਤੇ ਪੂਰੇ ਕਰ ਲਏ ਗਏ ਹਨ।
ਜਗਜੀਤਪੁਰ ਹਰਿਦੁਆਰ ਵਿੱਚ 66 ਐਮਐਲਡੀ ਤੇ 27 ਐਮਐਲਡੀ ਦੇ 2 ਪਲਾਂਟ ਹਨ। ਹਰਿਦੁਆਰ ਵਿੱਚ ਹੀ ਸਰਾਏ ਵਿੱਚ 18 ਐਮਐਲਡੀ ਦਾ ਇੱਕ ਹੋਰ ਵੱਡਾ ਪਲਾਂਟ ਹੈ। ਮੁਨਿਕੀਰੇਤੀ ਪੰਜ ਐਮਐਲਡੀ, ਰਿਸ਼ੀਕੇਸ਼ ਚੰਦਰੇਸ਼ਵਰ ਨਗਰ 7.5 ਐਮਐਲਡੀ, ਲੱਕੜਘਾਟ ਰਿਸ਼ੀਕੇਸ਼ ਵਿੱਚ 26 ਐਮਐਲਡੀ, ਬਦਰੀਨਾਥ ਪੁੱਲ ਦੇ ਕੋਲ ਚਮੋਲੀ ਵਿੱਚ ਇੱਕ ਐਮਐਲਡੀ ਦਾ ਪਲਾਂਟ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮੋਦੀ ਜਲਜੀਵਨ ਮਿਸ਼ਨ ਦੇ ਲੋਗੋ ਨਾਲ ਗ੍ਰਾਮ ਪੰਚਾਇਤਾਂ ਲਈ ਮਾਰਗ ਗਾਈਡ ਅਤੇ ਮਿਸ਼ਨ ਤਹਿਤ ਜਲ ਕਮੇਟੀਆਂ ਦਾ ਉਦਘਾਟਨ ਵੀ ਕਰਨਗੇ।