ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿੱਚਰਵਾਰ ਨੂੰ ਨਿਰਭਯਾ ਗੈਂਗਰੇਪ ਮਾਮਲੇ ਵਿੱਚ ਦੋਸ਼ੀ ਵਿਨੈ ਸ਼ਰਮਾ ਦੀ ਦਯਾ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਨੇ ਸ਼ਰਮਾ ਦੇ ਵੀ ਸਾਰੇ ਕਾਨੂੰਨੀ ਬਦਲ ਖਤਮ ਹੋ ਗਏ ਹਨ।
ਚਾਰਾਂ ਦੋਸ਼ੀਆਂ ਵਿਚੋਂ ਇਹ ਦੂਸਰੀ ਦਯਾ ਪਟੀਸ਼ਨ ਹੈ, ਜੋ ਰਾਸ਼ਟਰਪਤੀ ਕੋਲ ਲਗਾਈ ਗਈ ਸੀ। ਇਸ ਤੋਂ ਪਹਿਲਾ ਮੁਕੇਸ਼ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਖਾਰਜ ਕਰ ਚੁੱਕੇ ਹਨ।
ਦੱਸ ਦੇਈਏ ਕਿ ਅੱਜ ਯਾਨਿ ਸ਼ਨੀਵਾਰ ਨੂੰ ਇਨ੍ਹਾਂ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸ਼ੀ ਹੋਣੀ ਸੀ ਪਰ ਸ਼ੁੱਕਰਵਾਰ ਨੂੰ ਉਸ ਨੂੰ ਟਾਲ ਦਿੱਤਾ ਗਿਆ ਸੀ।
ਵਿਨੈ ਸ਼ਰਮਾ ਨੇ ਰਾਸ਼ਟਰਪਤੀ ਨੂੰ ਦਾਇਰ ਆਪਣੀ ਦਯਾ ਪਟੀਸ਼ਨ ਵਿੱਚ ਆਪਣੀ ਮਾਂ ਅਤੇ ਪਿਤਾ ਨਾਲ ਮੁਲਕਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਜਿਉਣਾ ਨਹੀ ਚਾਹੁੰਦਾ ਸੀ ਪਰ ਜਦੋ ਉਸਨੂੰ ਉਸਦੇ ਮਾਂ-ਬਾਪ ਮਿਲਣ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਪੁੱਤਰ ਤੈਨੂੰ ਦੇਖ ਕੇ ਅਸੀ ਜਿਉਂਦੇ ਹਾਂ ਉਦੋ ਤੋਂ ਉਸ ਨੇ ਮਾਰਨ ਦਾ ਖਿਆਲ ਛੱਡ ਦਿੱਤਾ ਹੈ। ਵਿਨੈ ਨੇ ਦਯਾ ਪਟੀਸ਼ਨ ਵਿੱਚ ਕਿਹਾ ਕਿ ਉਸ ਦੇ ਪਿਤਾ ਅਤੇ ਮਾਂ ਨੇ ਕਿਹਾ ਕਿ ਉਹ ਉਨ੍ਹਾਂ ਲਈ ਜਿਉਦਾ ਰਹੇ।
ਇਹ ਵੀ ਪੜੋ: ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਇੱਕ ਵਾਰ ਮੁੜ ਟਲੀ
ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਹਿਸਾਬ ਨਾਲ ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਦੋਸ਼ੀ ਨੂੰ 14 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। 1 ਫਰਵਰੀ ਤੋਂ ਪਹਿਲਾ ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸ਼ੀ ਦਿੱਤੀ ਜਾਣੀ ਸੀ ਜੋ ਟਲ ਗਈ ਸੀ।
ਉਥੇ ਹੀ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਨਿਰਭੈ ਦੇ ਇੱਕ ਹੋਰ ਦੋਸ਼ੀ ਅਕਸ਼ੈ ਠਾਕੁਰ ਨੇ ਰਾਸ਼ਟਰਪਤੀ ਨੂੰ ਦਯਾ ਪਟੀਸ਼ਨ ਲਗਾ ਦਿੱਤੀ ਹੈ।