ETV Bharat / bharat

ਪੀਐਮ ਮੋਦੀ ਨੇ ਦਿੱਤਾ ਇਮਰਾਨ ਦੇ ਖ਼ਤ ਦਾ ਜਵਾਬ, ਦੋਹਰਾਈ ਕਰਤਾਰਪੁਰ ਲਾਂਘੇ 'ਤੇ ਵਚਨਬੱਧਤਾ - Imran khan

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਮ. ਜੈਸ਼ੰਕਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਫ.ਐੱਮ.ਕੁਰੈਸ਼ੀ ਦੇ ਵਧਾਈ ਸੰਦੇਸ਼ ਦਾ ਦਿੱਤਾ ਜਵਾਬ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
author img

By

Published : Jun 21, 2019, 5:21 AM IST

Updated : Jun 22, 2019, 7:51 AM IST

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਜਿੱਤਣ ਲਈ ਵਧਾਈ ਸੰਦੇਸ਼ ਦਿੱਤਾ ਸੀ, ਜਿਸਦਾ ਪੀਐਮ ਮੋਦੀ ਨੇ ਹੁਣ ਜਵਾਬ ਦਿੱਤਾ ਹੈ। ਇਸ ਵਿਚ ਪੀਐਮ ਮੋਦੀ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਹੋ ਸਕਦਾ ਹੈ, ਜੇਕਰ ਪਾਕਿਸਤਾਨ ਅੱਤਵਾਦ ਵਿਰੁੱਧ ਠੋਸ ਕਾਰਵਾਈ ਕਰੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਜਵਾਬ ਪੱਤਰ 'ਚ ਕਰਤਾਰਪੁਰ ਲਾਂਘਾ ਬਾਰੇ ਇਮਰਾਨ ਖ਼ਾਨ ਨਾਲ ਗੱਲ ਕੀਤੀ ਹੈ। ਮੋਦੀ ਨੇ ਕਰਤਾਰਪੁਰ ਲਾਂਘੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵਿਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੱਰਤ ਵਿਚ ਲਿਖਿਆ ਹੈ ਕਿ ਭਾਰਤ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਕੰਮ ਜਾਰੀ ਰੱਖੇਗਾ।

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਆਪਣੇ ਨਾਲ ਦੇ ਐੱਫ ਐੱਮ ਕੁਰੈਸ਼ੀ ਦੇ ਵਧਾਈ ਪੱਤਰ ਦਾ ਜਵਾਬ ਦਿੱਤਾ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 8 ਜੂਨ ਨੂੰ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ ਕਿ ਉਹ ਕਸ਼ਮੀਰ ਮਸਲੇ ਸਮੇਤ ਸਾਰੇ ਸ਼ਾਂਤਮਈ ਮੁੱਦਿਆਂ ਦੇ ਹੱਲ ਲਈ ਨਵੀਂ ਦਿੱਲੀ ਦੇ ਨਾਲ ਇਸਲਾਮਾਬਾਦ ਗੱਲਬਾਤ ਕਰਨਾ ਚਾਹੁੰਦਾ ਹੈ।

ਦਸੱਣਯੌਗ ਹੈ ਕਿ ਇਸ ਤੋਂ ਪਹਿਲਾ ਮੋਦੀ ਨੂੰ ਵਧਾਈ ਦਿੰਦੇ ਹੋਏ, ਖਾਨ ਨੇ ਪੱਤਰ ਵਿਚ ਇਹ ਕਿਹਾ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਗਰੀਬੀ ਤੋਂ ਲੋਕਾਂ ਨੂੰ ਉਭਾਰਨ 'ਚ ਮਦਦ ਕਰਨ ਦਾ ਇਕੋ ਇਕ ਹੱਲ ਹੈ ਅਤੇ ਇਸ ਲਈ ਖੇਤਰੀ ਵਿਕਾਸ ਲਈ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ।

Intro:Body:

dfsdg

Conclusion:
Last Updated : Jun 22, 2019, 7:51 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.