ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਨਵੇਂ ਸੰਸਦ ਭਵਨ ਦਾ ਨੀਂਹ-ਪੱਥਰ ਰੱਖ ਸਕਦੇ ਹਨ। ਇਸ ਤੋਂ ਪਹਿਲਾਂ ਇਸੇ ਮਹੀਨੇ ਪ੍ਰਧਾਨ ਮੰਤਰੀ ਵੱਲੋਂ ਸੰਸਦ ਮੈਂਬਰਾਂ ਬਹੁ ਮੰਜ਼ਿਲਾਂ ਇਮਾਰਤ ਦਾ ਵੀ ਉਦਘਾਟਨ ਕੀਤਾ ਗਿਆ ਸੀ, ਜਿਸ ਵਿੱਚ 76 ਨਵੇਂ ਫਲੈਟਾਂ ਦਾ ਨਿਰਮਾਣ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਨਵੀਂ ਇਮਾਰਤ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਬਣਾਈ ਜਾਵੇਗੀ। ਇਸ ਪ੍ਰਾਜੈਕਟ ਵਿੱਚ ਸੰਸਦ ਭਵਨ, ਕੇਂਦਰੀ ਸੱਕਤਰੇਤ ਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤਕ ਤਿੰਨ ਕਿਲੋਮੀਟਰ ਲੰਬੇ ਰਾਜਪਥ ਦਾ ਮੁੜ ਤੋਂ ਨਿਰਮਾਣ ਸ਼ਾਮਲ ਹੈ।
ਕੰਮ ਸ਼ੁਰੂ ਹੋਣ ਮਗਰੋਂ ਨਿਰਮਾਣ ਕਾਰਜ ਨੂੰ 21 ਦਿਨਾਂ 'ਚ ਮੁਕੰਮਲ ਕਰਨ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਨਿਰਮਾਣ ਕਾਰਜ ਦੌਰਾਨ ਮੌਜੂਦਾ ਸੰਸਦ ਭਵਨ ਦੇ ਕੰਪਲੈਕਸ 'ਚ ਮੌਜੂਦ ਪੰਜ ਮੂਰਤੀਆਂ ਨੂੰ ਅਸਥਾਈ ਤੌਰ 'ਤੇ ਟਰਾਂਸਫਰ ਕੀਤਾ ਜਾਵੇਗਾ। ਇਨ੍ਹਾਂ ਵਿੱਚ ਮਹਾਤਮਾ ਗਾਂਧੀ ਤੇ ਭੀਮਰਾਓ ਅੰਬੇਡਕਰ ਦੀਆਂ ਮੂਰਤੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰਾਜੈਕਟ ਪੂਰਾ ਹੋਣ ਤੋਂ ਨਵੇਂ ਸੰਸਦ ਭਵਨ ਵਿੱਚ 'ਚ ਮੁੱਖ ਸਥਾਨ 'ਤੇ ਮੁੜ ਤੋਂ ਸਥਾਪਿਤ ਕੀਤਾ ਜਾਵੇਗਾ।
ਯੋਜਨਾ ਮੁਤਾਬਕ ਨਵੇਂ ਸੰਸਦ ਭਵਨ 'ਚ ਸਾਰੇ ਸੰਸਦ ਮੈਂਬਰਾਂ ਲਈ ਹੇਠ ਲਿਖਿਆ ਸਹੂਲਤਾਂ ਹੋਣਗਿਆਂ
- ਡਿਜੀਟਲ ਇੰਟਰਫੇਸ ਸਹੂਲਤ ਨਾਲ ਲੈਸ ਵੱਖ-ਵੱਖ ਦਫ਼ਤਰ
- ਇੱਕ ਲਾਇਬ੍ਰੇਰੀ
- ਕਈ ਕਮੇਟੀ ਸੈੱਲ
- ਡਾਇਨਿੰਗ ਏਰੀਆ
- ਪਾਰਕਿੰਗ ਲਈ ਢੁੱਕਵੀਂ ਜਗ੍ਹਾ
ਇਨ੍ਹਾਂ ਹੀ ਨਹੀਂ ਪ੍ਰਾਜੈਕਟ ਮੁਤਾਬਕ ਕੰਪਲੈਕਸ ਵਿੱਚ ਇਕ ਸ਼ਾਨਦਾਰ ਕਾਂਸਟੀਟਿਊਸ਼ਨ ਹਾਲ ਵੀ ਸ਼ਾਮਿਲ ਹੈ, ਜਿਸ ਵਿੱਚ ਭਾਰਤੀ ਲੋਕਤੰਤਰ ਦੀ ਵਿਰਾਸਤ ਨੂੰ ਦਰਸਾਇਆ ਜਾਵੇਗਾ।
ਟਾਟਾ ਪ੍ਰਾਜੈਕਟ ਲਿਮਟਡ ਨੂੰ ਮਿਲਿਆ ਹੈ ਨਿਰਮਾਣ ਦਾ ਠੇਕਾ
ਸਤੰਬਰ 'ਚ ਜਾਰੀ ਹੋਈ ਜਾਣਕਾਰੀ ਮੁਤਾਬਕ ਟਾਟਾ ਪ੍ਰਾਜੈਕਟ ਲਿਮਟਡ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਲਈ 861.90 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਹੈ।
ਕੇਂਦਰੀ ਲੋਕ ਨਿਰਮਾਣ ਵਿਭਾਗ ਮੁਤਾਬਕ ਕੰਮ ਮੁਕੰਮਲ ਹੋਣ ਤਕ ਮੌਜੂਦਾ ਸੰਸਦ ਭਵਨ 'ਚ ਕੰਮਕਾਜ ਜਾਰੀ ਰਹੇਗਾ। ਨਵੀਂ ਇਮਾਰਤ ਦੇ ਮੁਕੰਮਲ ਹੋਣ ਮਗਰੋਂ ਉਸ ਨੂੰ ਮੁੱਖ ਵਰਤੋਂ ਵਿੱਚ ਲਿਆਇਆ ਜਾਵੇਗਾ ਅਤੇ ਮੌਜੂਦਾ ਸੰਸਦ ਭਵਨ ਦੀ ਕਿਸੇ ਹੋਰ ਕੰਮ ਲਈ ਵਰਤੋਂ ਕੀਤੀ ਜਾਵੇਗੀ।