ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ 75ਵੀਂ ਵਰ੍ਹੇਗੰਢ ਮੌਕੇ ਉੱਤੇ ਅੱਜ 75 ਰੁਪਏ ਦਾ ਯਾਦਗਾਰ ਸਿੱਕਾ ਜਾਰੀ ਕੀਤਾ। ਇਸ ਦੇ ਨਾਲ ਹੀ ਪੀਐਮ ਨੇ ਦੇਸ਼ ਨੂੰ ਵਿਕਸਤ ਕੀਤੀਆਂ ਗਈਆਂ 8 ਫਸਲਾਂ ਦੀਆਂ 17 ਬਾਇਓ ਕਾਸ਼ਤ ਕਿਸਮਾਂ ਨੂੰ ਵੀ ਸਮਰਪਿਤ ਕੀਤਾ।
ਭਾਰਤ ਤੇ ਐਫਏਓ
ਸਮਾਜ ਦੇ ਕਮਜ਼ੋਰ ਵਰਗਾਂ ਅਤੇ ਸਮੂਹਾਂ ਨੂੰ ਵਿੱਤੀ ਅਤੇ ਪੋਸ਼ਣ ਸਬੰਧੀ ਤਾਕਤ ਦੇਣ ਲਈ ਐਫਏਓ ਦੇ ਹੁਣ ਤੱਕ ਦੇ ਉਪਰਾਲੇ ਵਿਲੱਖਣ ਰਹੇ ਹਨ। FAO ਨਾਲ ਭਾਰਤ ਦਾ ਇਤਿਹਾਸਕ ਸਬੰਧ ਰਿਹਾ ਹੈ। ਭਾਰਤੀ ਸਿਵਲ ਸੇਵਾ ਦੇ ਅਧਿਕਾਰੀ ਡਾ: ਬਿਨਯ ਰੰਜਨ ਸੇਨ 1956–1967 ਦੇ ਦੌਰਾਨ ਐਫਏਓ ਦੇ ਡਾਇਰੈਕਟਰ ਜਨਰਲ ਰਹੇ ਸਨ। 2020 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਵਰਲਡ ਫੂਡ ਪ੍ਰੋਗਰਾਮ ਦੀ ਸਥਾਪਨਾ ਉਨ੍ਹਾਂ ਦੇ ਸਮਾਂ ਵਿੱਚ ਹੀ ਕੀਤੀ ਗਈ ਸੀ।
- FAO ਦਾ ਟੀਚਾ ਲੋਕਾਂ ਨੂੰ ਚੰਗੀ ਮਾਤਰਾ ਵਿੱਚ ਚੰਗੀ ਗੁਣਵਤਾ ਵਾਲਾ ਭੋਜਨ ਨਿਯਮਤ ਰੂਪ ਵਿੱਚ ਯਕੀਨੀ ਕਰਨਾ ਹੈ ਤਾਂ ਜੋ ਉਹ ਕਿਰਿਆਸ਼ੀਲ ਅਤੇ ਸਿਹਤਮੰਦ ਰਹਿਣ।
- ਐਫਏਓ ਦਾ ਕੰਮ ਪੋਸ਼ਣ ਦੇ ਪੱਧਰ ਨੂੰ ਵਧਾਉਣਾ, ਪੇਂਡੂ ਆਬਾਦੀ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਵਿਸ਼ਵ ਦੀ ਆਰਥਿਕਤਾ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਹੈ।
- ਐਫਏਓ ਨਾਲ ਭਾਰਤ ਦਾ ਇਤਿਹਾਸਕ ਸਬੰਧ ਰਿਹਾ ਹੈ। ਭਾਰਤ ਦੇ ਪ੍ਰਬੰਧਕੀ ਸੇਵਾ ਅਧਿਕਾਰੀ ਬਿਨਯ ਰੰਜਨ ਸੇਨ ਨੇ 1956 ਤੋਂ 1967 ਤੱਕ ਐਫਓਏ ਦੇ ਡਾਇਰੈਕਟਰ ਜਨਰਲ ਦੇ ਤੌਰ ਉੱਤੇ ਕੰਮ ਕੀਤਾ।
- ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਵਰਲਡ ਫੂਡ ਪ੍ਰੋਗਰਾਮ (ਡਬਲਯੂਐਫਪੀ) ਦੀ ਸਥਾਪਨਾ ਕੀਤੀ ਗਈ ਸੀ। ਡਬਲਯੂਐਫਪੀ ਨੇ ਹੀ ਸਾਲ 2020 ਦਾ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਹੈ।
- ਵਿਸ਼ਵ ਪੱਧਰੀ ਉੱਤੇ ਭੁੱਖ ਅਤੇ ਖੁਰਾਕ ਸੁਰੱਖਿਆ ਨਾਲ ਲੜਨ ਦੀਆਂ ਕੋਸ਼ਿਸ਼ਾਂ ਲਈ ਸੰਯੁਕਤ ਰਾਸ਼ਟਰ ਦੇ ਇਸ ਪ੍ਰੋਗਰਾਮ ਨੂੰ ਇਹ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ।