ETV Bharat / bharat

ਗ੍ਰੇਟਰ ਨੋਇਡਾ 'ਚ ਹੈ 'ਪਾਕਿਸਤਾਨ ਵਾਲੀ ਗਲੀ', ਲੋਕਾਂ ਲਈ ਬਣ ਰਹੀ ਪਰੇਸ਼ਾਨੀ ਦਾ ਸਬੱਬ - ਪਾਕਿਸਤਾਨ ਵਾਲੀ ਗਲੀ

ਗ੍ਰੇਟਰ ਨੋਇਡਾ ਦੇ ਦਾਦਰੀ ਵਿੱਚ ਹੈ ਪਾਕਿਸਤਾਨ ਵਾਲੀ ਗਲੀ। ਇੱਥੋਂ ਦੇ ਲੋਕ ਪਾਕਿਸਤਾਨ ਤੋਂ 70 ਸਾਲ ਪਹਿਲਾਂ ਇੱਥੇ ਆਏ ਸਨ। ਇਨ੍ਹਾਂ ਲੋਕਾਂ ਦੇ ਘਰ ਦਾ ਪਤਾ ਲਿਖਣ ਵੇਲ੍ਹੇ ਵੀ ਪਾਕਿਸਤਾਨ ਵਾਲੀ ਗਲੀ ਲਿਖਿਆ ਜਾਂਦਾ ਹੈ, ਜਿਸ ਕਾਰਨ ਇਹ ਲੋਕ ਕਾਫ਼ੀ ਪਰੇਸ਼ਾਨ ਹਨ।

ਡਿਜ਼ਾਈਨ ਫੋਟੋ।
author img

By

Published : Aug 1, 2019, 8:15 PM IST

ਨਵੀਂ ਦਿੱਲੀ/ਗ੍ਰੇਟਰ ਨੋਇਡਾ: 70 ਸਾਲ ਪਹਿਲਾਂ ਕੁੱਝ ਹਿੰਦੂ ਪਰਿਵਾਰ ਜੋ ਪਾਕਿਸਤਾਨ ਛੱਡ ਭਾਰਤ ਆਏ ਸਨ, ਉਨ੍ਹਾਂ ਵਿੱਚੋਂ ਕੁੱਝ ਗੌਤਮਬੁੱਧ ਨਗਰ ਦੇ ਦਾਦਰੀ ਇਲਾਕੇ ਦੇ ਵਸਨੀਕ ਹੋ ਗਏ। ਹਾਲਾਂਕਿ, ਸਾਰੇ ਲੋਕਾਂ ਦੇ ਦਸਤਾਵੇਜ਼ ਭਾਰਤੀ ਹਨ, ਪਰ ਵੋਟਰ ਕਾਰਡ ਅਤੇ ਆਧਾਰ ਕਾਰਡ ਉੱਤੇ ਪਤੇ ਦੀ ਥਾਂ ਪਾਕਿਸਤਾਨ ਵਾਲੀ ਗਲੀ ਲਿਖਿਆ ਹੋਇਆ ਹੈ ਜਿਸ ਨਾਲ ਇਨ੍ਹਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੋਟਰ ਕਾਰਡ ਅਤੇ ਆਧਾਰ ਕਾਰਡ ਉੱਤੇ ਪਤੇ ਦੀ ਥਾਂ ਲਿਖਿਆ ਹੈ ਪਾਕਿਸਤਾਨ ਵਾਲੀ ਗਲੀ। ਇਹੀ ਪਤਾ ਇਨ੍ਹਾਂ ਪਰਿਵਾਰਾਂ ਨੂੰ ਆਪਣਿਆਂ ਵਿਚਾਲੇ ਬੇਗਾਨਾ ਬਣਾ ਰਿਹਾ ਹੈ। ਲੋਕਾਂ ਦੀ ਮੰਨੀਏ ਤਾਂ ਇਸ ਕਾਰਨ ਉਨ੍ਹਾਂ ਨੂੰ ਬੱਚਿਆਂ ਦਾ ਰਿਸ਼ਤਾ ਕਰਨ ਅਤੇ ਸਕੂਲਾਂ 'ਚ ਦਾਖਿਲਾ ਕਰਵਾਉਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਦਾਦਰੀ ਨਗਰ ਨਿਗਮ ਦੇ ਵਾਰਡ-2 ਵਿੱਚ ਗੌਤਮਪੁਰੀ ਮੁਹੱਲਾ ਹੈ। ਇੱਥੇ ਰਹਿਣ ਵਾਲੇ ਲੋਕ ਦੱਸਦੇ ਹਨ ਕਿ ਦੇਸ਼ ਦੀ ਵੰਡ ਵੇਲ੍ਹੇ ਚੁੰਨੀ ਲਾਲ ਨਾਂਅ ਦੇ ਉਨ੍ਹਾਂ ਦੇ ਬਜ਼ੁਰਗ ਆਪਣੇ ਕੁੱਝ ਭਰਾਵਾਂ ਨਾਲ ਕਰਾਂਚੀ ਤੋਂ ਆਕੇ ਇੱਥੇ ਵੱਸ ਗਏ ਸਨ। ਗੌਤਮਪੁਰੀ ਮੁਹੱਲੇ ਦੀ ਜਿਸ ਗਲੀ ਵਿੱਚ ਪਾਕਿਸਤਾਨ ਤੋਂ ਆਕੇ ਉਹ ਲੋਕ ਵਸੇ ਸਨ, ਉਸ ਵੇਲ੍ਹੇ ਤੋਂ ਇਸ ਇਲਾਕੇ ਦੀ ਪਹਿਚਾਣ ਪਾਕਿਸਤਾਨ ਵਾਲੀ ਗਲੀ ਦੇ ਰੂਪ ਵਿੱਚ ਹੋ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਪਾਕਿਸਤਾਨੀ ਕਹਾਉਣਾ ਪਸੰਦ ਹੁੰਦਾ ਤਾਂ ਉਨ੍ਹਾਂ ਦੇ ਪੁਰਖੇ ਪਾਕਿਸਤਾਨ ਨੂੰ ਛੱਡਕੇ ਹਿੰਦੁਸਤਾਨ ਨਾ ਆਉਂਦੇ। ਪਾਕਿਸਤਾਨੀ ਵਾਲੀ ਗਲੀ ਦੇ ਵਸਨੀਕ ਕਹਿੰਦੇ ਹਨ ਕਿ ਉਨ੍ਹਾਂ ਦਾ ਪਿਆਰ ਹਿੰਦੁਸਤਾਨ ਨਾਲ ਹੈ। ਲੋਕ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ।

ਲੋਕਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਰੇਲ ਜਾਂ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਉੱਤੇ ਉਨ੍ਹਾਂ ਨੂੰ ਵਿਸ਼ੇਸ਼ ਚੇਕਿੰਗ ਤੋਂ ਗੁਜ਼ਰਨਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਲੋਕ ਬੱਚਿਆਂ ਦੇ ਰਿਸ਼ਤੇ ਕਰਨ ਜਾਂਦੇ ਹਨ ਤਾਂ ਆਪਣਾ ਪਤਾ ਦੱਸਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ।

ਦਾਦਰੀ ਦੇ ਐੱਸਡੀਐੱਮ ਰਾਜੀਵ ਰਾਏ ਕਹਿੰਦੇ ਹਨ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਅਜਿਹਾ ਮਾਮਲਾ ਨਹੀਂ ਆਇਆ ਹੈ। ਉਹ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨਾਲ ਗੱਲਬਾਤ ਕਰਨਗੇ ਅਤੇ ਕਾਨੂੰਨ ਮੁਤਾਬਕ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ।

Intro:Body:

ਗ੍ਰੇਟਰ ਨੋਇਡਾ 'ਚ ਹੈ 'ਪਾਕਿਸਤਾਨ ਵਾਲੀ ਗਲੀ', ਲੋਕਾਂ ਲਈ ਬਣ ਰਹੀ ਪਰੇਸ਼ਾਨੀ ਦਾ ਸਬਬ

ਗ੍ਰੇਟਰ ਨੋਇਡਾ ਦੇ ਦਾਦਰੀ ਵਿੱਚ ਹੈ ਪਾਕਿਸਤਾਨ ਵਾਲੀ ਗਲੀ। ਇੱਥੋਂ ਦੇ ਲੋਕ ਪਾਕਿਸਤਾਨ ਤੋਂ 70 ਸਾਲ ਪਹਿਲਾਂ ਇੱਥੇ ਆਏ ਸਨ। ਇਨ੍ਹਾਂ ਲੋਕਾਂ ਦੇ ਘਰ ਦਾ ਪਤਾ ਲਿਖਣ ਵੇਲ੍ਹੇ ਵੀ ਪਾਕਿਸਤਾਨ ਵਾਲੀ ਗਲੀ ਲਿਖਿਆ ਜਾਂਦਾ ਹੈ, ਜਿਸ ਕਾਰਨ ਇਹ ਲੋਕ ਕਾਫ਼ੀ ਪਰੇਸ਼ਾਨ ਹਨ।

ਨਵੀਂ ਦਿੱਲੀ/ਗ੍ਰੇਟਰ ਨੋਇਡਾ: 70 ਸਾਲ ਪਹਿਲਾਂ ਕੁੱਝ ਹਿੰਦੂ ਪਰਿਵਾਰ ਜੋ ਪਾਕਿਸਤਾਨ ਛੱਡ ਭਾਰਤ ਆਏ ਸਨ,  ਉਨ੍ਹਾਂ ਵਿੱਚੋਂ ਕੁੱਝ ਗੌਤਮਬੁੱਧ ਨਗਰ ਦੇ ਦਾਦਰੀ ਇਲਾਕੇ ਦੇ ਵਸਨੀਕ ਹੋ ਗਏ। ਹਾਲਾਂਕਿ, ਸਾਰੇ ਲੋਕਾਂ ਦੇ ਦਸਤਾਵੇਜ਼ ਭਾਰਤੀ ਹਨ, ਪਰ ਵੋਟਰ ਕਾਰਡ ਅਤੇ ਆਧਾਰ ਕਾਰਡ ਉੱਤੇ ਪਤੇ ਦੀ ਥਾਂ ਪਾਕਿਸਤਾਨ ਵਾਲੀ ਗਲੀ ਲਿਖਿਆ ਹੋਇਆ ਹੈ। ਜਿਸ ਨਾਲ ਇਨ੍ਹਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੋਟਰ ਕਾਰਡ ਅਤੇ ਆਧਾਰ ਕਾਰਡ ਉੱਤੇ ਪਤੇ ਦੀ ਥਾਂ ਲਿਖਿਆ ਹੈ ਪਾਕਿਸਤਾਨ ਵਾਲੀ ਗਲੀ। ਇਹੀ ਪਤਾ ਇਨ੍ਹਾਂ ਪਰਿਵਾਰਾਂ ਨੂੰ ਆਪਣਿਆਂ ਵਿਚਾਲੇ ਬੇਗਾਨਾ ਬਣਾ ਰਿਹਾ ਹੈ। ਲੋਕਾਂ ਦੀ ਮੰਨੀਏ ਤਾਂ ਇਸ ਕਾਰਨ ਉਨ੍ਹਾਂ ਨੂੰ ਬੱਚਿਆਂ ਦਾ ਰਿਸ਼ਤਾ ਕਰਨ ਅਤੇ ਸਕੂਲਾਂ 'ਚ ਦਾਖਿਲਾ ਕਰਵਾਉਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 

ਦਾਦਰੀ ਨਗਰ ਨਿਗਮ ਦੇ ਵਾਰਡ-2 ਵਿੱਚ ਗੌਤਮਪੁਰੀ ਮੁਹੱਲਾ ਹੈ। ਇੱਥੇ ਰਹਿਣ ਵਾਲੇ ਲੋਕ ਦੱਸਦੇ ਹਨ ਕਿ ਦੇਸ਼ ਦੀ ਵੰਡ ਵੇਲ੍ਹੇ ਚੁੰਨੀ ਲਾਲ ਨਾਂਅ ਦੇ ਉਨ੍ਹਾਂ ਦੇ  ਬਜ਼ੁਰਗ ਆਪਣੇ ਕੁੱਝ ਭਰਾਵਾਂ ਨਾਲ ਕਰਾਂਚੀ ਤੋਂ ਆਕੇ ਇੱਥੇ ਵੱਸ ਗਏ ਸਨ।  ਗੌਤਮਪੁਰੀ ਮੁਹੱਲੇ ਦੀ ਜਿਸ ਗਲੀ ਵਿੱਚ ਪਾਕਿਸਤਾਨ ਤੋਂ ਆਕੇ ਉਹ ਲੋਕ ਵਸੇ ਸਨ, ਉਸ ਵੇਲ੍ਹੇ ਤੋਂ ਇਸ ਇਲਾਕੇ ਦੀ ਪਹਿਚਾਣ ਪਾਕਿਸਤਾਨ ਵਾਲੀ ਗਲੀ ਦੇ ਰੂਪ ਵਿੱਚ ਹੋ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਨੂੰ ਪਾਕਿਸਤਾਨੀ ਕਹਾਉਣਾ ਪਸੰਦ ਹੁੰਦਾ ਤਾਂ ਉਨ੍ਹਾਂ ਦੇ ਪੁਰਖੇ ਪਾਕਿਸਤਾਨ ਨੂੰ ਛੱਡਕੇ ਹਿੰਦੁਸਤਾਨ ਨਾ ਆਉਂਦੇ। ਪਾਕਿਸਤਾਨੀ ਵਾਲੀ ਗਲੀ ਦੇ ਵਸਨੀਕ ਕਹਿੰਦੇ ਹਨ ਕਿ ਉਨ੍ਹਾਂ ਦਾ ਪਿਆਰ ਹਿੰਦੁਸਤਾਨ ਨਾਲ ਹੈ। ਲੋਕ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ।

ਲੋਕਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਰੇਲ ਜਾਂ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਉੱਤੇ ਉਨ੍ਹਾਂ ਨੂੰ ਵਿਸ਼ੇਸ਼ ਚੇਕਿੰਗ ਤੋਂ ਗੁਜ਼ਰਨਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਲੋਕ ਬੱਚਿਆਂ ਦੇ ਰਿਸ਼ਤੇ ਕਰਨ ਜਾਂਦੇ ਹਨ ਤਾਂ ਆਪਣਾ ਪਤਾ ਦੱਸਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ।

ਦਾਦਰੀ ਦੇ ਐੱਸਡੀਐੱਮ ਰਾਜੀਵ ਰਾਏ ਕਹਿੰਦੇ ਹਨ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਅਜਿਹਾ ਮਾਮਲਾ ਨਹੀਂ ਆਇਆ ਹੈ। ਉਹ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨਾਲ ਗੱਲਬਾਤ ਕਰਨਗੇ ਅਤੇ ਕਾਨੂੰਨ ਮੁਤਾਬਕ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.