ਜਾਮਤਾੜਾ : ਜ਼ਿਲ੍ਹੇ ਦੇ ਡੀਵੀਸੀ ਡੈਮ ਦੇ ਨਾਲ ਹੀ ਲਾਦਨਾ ਡੈਮ ਸਥਿਤ ਹੈ। ਇਹ ਡੈਮ ਇੱਕ ਉਜੜੇ ਹੋਏ ਪਿੰਡ ਦੇ ਨੇੜੇ ਹੈ। ਡੀਵੀਸੀ ਡੈਮ ਵਿੱਚ ਜਮਤਾੜਾ ਜ਼ਿਲ੍ਹੇ ਦੇ ਕਈ ਪਿੰਡਾਂ ਦੀ ਜ਼ਮੀਨ ਖ਼ਤਮ ਹੋ ਗਈ ਹੈ। ਜਿਨ੍ਹਾਂ ਵਿਚੋਂ ਇੱਕ ਲਾਦਨਾ ਪਿੰਡ ਵੀ ਹੈ। ਉਜੜ ਜਾਣ ਕਾਰਨ ਇਸ ਪਿੰਡ ਦੇ ਲੋਕਾਂ ਨੂੰ ਰੋਜ਼ੀ-ਰੋਟੀ ਲਈ ਭੱਟਕਣਾ ਪੈਂਦਾ ਹੈ। ਰੁਜ਼ਗਾਰ ਲਈ, ਪਿੰਡ ਦੇ ਲੋਕ ਡੈਮ ਵਿਚੋਂ ਮੱਛੀਆਂ ਫੜਨ ਲਈ ਮਜ਼ਬੂਰ ਹਨ, ਜਿਸ ਨਾਲ ਚੰਗੀ ਆਮਦਨ ਨਹੀਂ ਹੁੰਦੀ।
ਲਾਦਨਾ ਡੈਮ ਤੋਂ ਜ਼ਿਲ੍ਹਾ ਹੈੱਡਕੁਆਰਟਰ ਲਗਭਗ 8 ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਇਥੇ ਬੇਰੁਜ਼ਗਾਰ ਰੋਜ਼ੀ-ਰੋਟੀ ਦੇ ਲਈ ਸਾਰਾ ਦਿਨ ਮੱਛੀ ਫੜਨ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਨਰੇਗਾ ਯੋਜਨਾ ਦੇ ਤਹਿਤ ਕੰਮ ਘੱਟ ਹੀ ਮਿਲਦਾ ਹੈ, ਪਰ ਸਾਰਾ ਸਾਲ ਕੰਮ ਉਪਲਬਧ ਨਹੀਂ ਹੁੰਦਾ। ਬੇਵਸੀ ਦੇ ਕਾਰਨ ਉਨ੍ਹਾਂ ਨੂੰ ਮੱਛੀਆਂ ਫੜਨ ਕੇ ਗੁਜ਼ਾਰਾ ਕਰਨਾ ਪੈਂਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਮੱਛੀਆਂ ਵੇਚਣ ਤੋਂ ਬਾਅਦ ਹੀ ਉਹ ਇੱਕ ਸਮੇਂ ਦੀ ਰੋਟੀ ਜੁਟਾ ਪਾਉਂਦੇ ਹਨ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦਾ ਗੁਜ਼ਾਰਾ ਬੇਹਦ ਮੁਸ਼ਕਲ ਹੋ ਜਾਂਦਾ ਹੈ। ਇਹ ਲੋਕ ਦਿਨ ਭਰ ਵਿੱਚ 1 ਤੋਂ 12 ਕਿੱਲੋ ਤੱਕ ਮੱਛੀਆਂ ਫੜਦੇ ਹਨ ਅਤੇ ਬਾਅਦ ਵਿੱਚ ਉਸ ਨੂੰ ਵੇਚ ਕੇ ਪੈਸੇ ਕਮਾਉਂਦੇ ਹਨ। ਆਪਣੀ ਇਸ ਮੁਸ਼ਕਲ ਨੂੰ ਹਲ ਕਰਨ ਲਈ ਉਹ ਕਈ ਵਾਰ ਜ਼ਿਲ੍ਹਾਂ ਪ੍ਰਸ਼ਾਸਨ ਕੋਲੋਂ ਮਦਦ ਦੀ ਅਪੀਲ ਕਰ ਚੁੱਕੇ ਹਨ ਪਰ ਪ੍ਰਸ਼ਾਸਨ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਰਕਾਰ ਸਹਾਇਤਾ ਨਹੀਂ ਮਿਲ ਰਹੀ ਹੈ।