ਨਵੀਂ ਦਿੱਲੀ : ਅਮਰੀਕਾ ਦੇ ਸਿਹਤ ਰੈਗੂਲੇਟਰ ਯੂਨਾਈਟਡ ਸਟਟੇਸ ਫ਼ੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ (ਯੂਐੱਸਐੱਫ਼ਡੀਏ) ਨੇ ਕਿਹਾ ਹੈ ਕਿ ਭਾਰਤ ਵਿੱਚ ਵੇਚੇ ਜਾਣ ਲਈ ਤਿਆਰ ਕੀਤੇ ਗਏ ਪਤੰਜਲੀ ਦੇ ਦੋ ਸ਼ਰਬਤ ਉਤਪਾਦਾਂ ਉੱਤੇ ਲੱਗੇ ਲੇਬਲ ਉੱਤੇ ਵਾਧੂ ਔਸ਼ਧੀ ਤੇ ਖ਼ੁਰਾਕ ਸਬੰਧੀ ਦਾਅਵੇ ਪਾਏ ਗਏ ਜਦਕਿ ਅਮਰੀਕਾ ਨਿਰਯਾਤ ਕੀਤੀਆਂ ਜਾਣ ਵਾਲੀਆਂ ਬੋਤਲਾਂ ਉੱਤੇ ਅਜਿਹੇ ਦਾਅਵੇ ਘੱਟ ਪਾਏ ਗਏ ਹਨ।
ਯੂਐੱਸਐੱਫ਼ਡੀਏ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ "ਨਿਰਯਾਤ ਕੀਤੇ ਜਾਣ ਵਾਲੇ ਅਤੇ ਘਰੇਲੂ ਉਤਪਾਦਾਂ ਲਈ ਕੰਪਨੀ ਦੇ ਉਤਪਾਦਨ ਅਤੇ ਪੈਕੇਜਿੰਗ ਖੇਤਰ ਅਲੱਗ-ਅਲੱਗ ਹੈ।"
ਜਾਣਕਾਰੀ ਮੁਤਾਬਕ ਅਮਰੀਕਾ ਦੇ ਖ਼ਾਧ ਸੁਰੱਖਿਆ ਕਾਨੂੰਨ ਭਾਰਤੀ ਕਾਨੂੰਨਾਂ ਦੀ ਤੁਲਨਾ ਵਿੱਚ ਜ਼ਿਆਦਾ ਸਖ਼ਤ ਹੈ। ਜੇ ਇਹ ਸਾਬਤ ਹੋ ਜਾਂਦਾ ਹੈ ਕਿ ਕੰਪਨੀ ਨੇ ਅਮਰੀਕਾ ਵਿੱਚ ਗ਼ਲਤ ਤਰੀਕੇ ਨਾਲ ਪ੍ਰਚਾਰਿਤ ਉਤਪਾਦ ਵੇਚੇ ਹਨ ਤਾਂ ਯੂਐੱਸਐੱਫ਼ਡੀਏ ਕੰਪਨੀ ਨੂੰ ਇਸ ਉਤਪਾਦ ਦਾ ਆਯਾਤ ਬੰਦ ਕਰਨ ਲਈ ਚੇਤਾਵਨੀ-ਪੱਤਰ ਜਾਰੀ ਕਰ ਸਕਦਾ ਹੈ, ਇਸ ਉਤਪਾਦ ਦੀ ਸਾਰੇ ਸਟਾਕ ਨੂੰ ਜ਼ਬਤ ਕੀਤਾ ਜਾ ਸਕਦਾ ਹੈ।
ਸੰਘੀ ਅਦਾਲਤ ਤੋਂ ਕੰਪਨੀ ਵਿਰੁੱਧ ਰੋਕ ਦੇ ਹੁਕਮ ਜਾਰੀ ਹੋ ਸਕਦੇ ਹਨ ਅਤੇ ਅਪਰਾਧਿਕ ਮੁਕੱਦਮਾ ਵੀ ਸ਼ੁਰੂ ਹੋ ਸਕਦਾ ਹੈ, ਜਿਸ ਨਾਲ ਕੰਪਨੀ ਉੱਤੇ 5 ਲੱਖ ਅਮਰੀਕੀ ਡਾਲਰ ਤੱਕ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਇਹ ਵੀ ਪੜ੍ਹੋ : ਹਿਰਾਸਤੀ ਮੌਤ ਮਾਮਲੇ 'ਚ ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ
ਮਾਰੀਨ ਏ ਵੇਂਟਜੇਲ ਨਾਮ ਦੇ ਯੂਐੱਸਐੱਫ਼ਡੀਏ ਦੇ ਇੱਕ ਜਾਂਚ ਅਧਿਕਾਰੀ ਨੇ ਪਿਛਲੇ ਸਾਲ 7 ਅਤੇ 8 ਮੀ ਨੂੰ ਪੰਤਜਲੀ ਆਯੂਰਵੈਦ ਲਿਮਿਟਡ ਦੀ ਹਰਿਦੁਆਰ ਇਕਾਈ-ਤਿੰਨ ਦਾ ਨਿਰੀਖਣ ਕੀਤਾ ਸੀ।