ਨਵੀਂ ਦਿੱਲੀ: ਅਕਾਲੀ ਦਲ ਤੋਂ ਬਰਖ਼ਾਸਤ ਕੀਤੇ ਗਏ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਲੀ ਵਿਖੇ ਸਫ਼ਰ-ਏ-ਅਕਾਲੀ ਲਹਿਰ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਇੱਕ ਸੋਚ ਹੈ, ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।
ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੇ ਦੇਸ਼ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਪਾਰਟੀ ਸਿਰਫ਼ ਸੱਤਾ ਹਾਸਲ ਕਰਨ ਤੱਕ ਸਿਮਤ ਰਹਿ ਗਈ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰ ਧਾਰਾ ਅੱਜ ਬਦਲ ਗਈ ਹੈ।
ਦੱਸ ਦਈਏ ਕਿ ਅਕਾਲੀ ਦਲ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਪਿਛਲੇ ਦਿਨੀਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਢੀਂਡਸਾ ਪਰਿਵਾਰ ਲਈ ਅਕਾਲੀ ਦਲ ਵੱਲੋਂ ਜੋ ਅੱਜ ਕੀਤਾ ਜਾ ਰਿਹਾ ਹੈ ਉਸ ਦਾ ਪਰਿਵਾਰ ਨੂੰ ਪਹਿਲਾਂ ਤੋਂ ਹੀ ਪਤਾ ਸੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅੰਦਰ ਕਈ ਵਰਕਰ ਦੁੱਖੀ ਹਨ ਅਤੇ ਉਨ੍ਹਾਂ ਨੂੰ ਪਾਰਟੀ 'ਚ ਘੁੱਟਣ ਮਹਿਸੂਸ ਹੋ ਰਹੀ ਹੈ।
ਢੀਂਡਸਾ ਨੇ ਕਿਹਾ ਸੀ ਕਿ ਢੀਂਡਸਾ ਨੇ ਕਿਹਾ ਕਿ ਪਰਿਵਾਰ ਨੂੰ ਬਰਖ਼ਾਸਤੀ ਦਾ ਅਫ਼ਸੋਸ ਨਹੀਂ ਹੈ, ਕਿਉਂਕਿ ਅਸੀਂ ਜੋ ਕੁੱਝ ਕੀਤਾ ਹੈ ਉਹ ਪਾਰਟੀ ਦੀ ਭਲਾਈ ਅਤੇ ਮਜ਼ਬੂਤੀ ਲਈ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਨੂੰ ਇਸ ਗੱਲ ਦੀ ਜਿਆਦਾ ਖੁਸ਼ੀ ਹੈ, ਕਿ ਅਕਾਲੀ ਦਲ ਅਤੇ ਇਸ ਦੀ ਕੋਰ ਕਮੇਟੀ ਵੱਲੋਂ ਪਹਿਲਾਂ ਆਗੂਆਂ ਨੂੰ ਬਿਨਾਂ ਨੋਟਿਸ ਦਿੱਤਿਆਂ ਮਨਮਰਜ਼ੀ ਨਾਲ ਕੱਢਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕਈ ਵੱਡੇ ਮੰਤਰੀ ਬਹ੍ਰਮਪੁਰਾ, ਅਜਨਾਲਾ, ਸੇਖਵਾਂ, ਮਨਜੀਤ ਜੀ.ਕੇ. ਵਰਗੇ ਆਗੂਆਂ ਨੂੰ ਪਾਰਟੀ 'ਚੋਂ ਬਿਨਾਂ ਨੋਟਿਸ ਦਿੱਤੇ ਕੱਢਿਆ ਗਿਆ ਸੀ।