ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁੰਝ ਇਲਾਕੇ ਦੇ ਕਿਸ਼ਨਾ ਘਾਟੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਇੱਕ ਵਾਰ ਮੁੜ ਤੋਂ ਯੁੱਧ ਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਭਾਰਤ ਫ਼ੌਜ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਯੁੱਧ ਬੰਦੀ ਦੀ ਉਲੰਘਣਾ 9 ਵਜੇ ਦੇ ਕਰੀਬ ਕੀਤੀ। ਪਾਕਿਸਤਾਨ ਨੇ ਕੰਟਰੋਲ ਰੇਖਾ ਦੇ ਨਾਲ ਛੋਟੇ ਹਥਿਆਰਾਂ ਦੀ ਗੋਲੀਬਾਰੀ ਅਤੇ ਮੋਰਟਾਰਾਂ ਨਾਲ ਜੰਗਬੰਦੀ ਦੀ ਉਲੰਘਣਾ ਕੀਤੀ।
ਭਾਰਤੀ ਫ਼ੌਜ ਨੇ ਇਸ ਦਾ ਬੜੀ ਹੀ ਬਹਾਦਰੀ ਨਾਲ ਜਵਾਬ ਦਿੱਤਾ ਅਤੇ ਇਹ ਗੋਲੀਬਾਰੀ ਦੇਰ ਰਾਤ 11 ਵਜੇ ਤੱਕ ਚੱਲੀ।