ਰਾਜਕੋਟ : ਸੂਰਤ ਵਿਖੇ ਟਿਊਸ਼ਨ ਸੈਂਟਰ 'ਚ ਅੱਗ ਦੀ ਘਟਨਾ 'ਚ ਕਰੀਬ 20 ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਦੇ ਚਲਦੇ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਬਿਨ੍ਹਾਂ ਫਾਈਰ ਸੇਫ਼ਰੀ ਵਾਲੇ ਟਿਊਸ਼ਨ ਸੈਟਰਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਅਹਿਮਦਾਬਾਦ ਦੇ ਮਹਾ ਨਗਰਪਾਲਿਕਾ ਦੇ ਅਧਿਕਾਰੀ ਵਿਜੈ ਨਹਿਰਾ ਨੇ ਟਵੀਟ ਰਾਂਹੀ ਅਗਲੇ ਆਦੇਸ਼ ਤੱਕ ਸਾਰੀ ਹੀ ਟਿਊਸ਼ਨ ਕਲਾਸਾਂ ਨੂੰ ਬੰਦ ਰੱਖਣ ਲਈ ਕਿਹਾ ਹੈ।
ਸੂਰਤ ਦੀ ਘਟਨਾ ਤੋਂ ਬਾਅਦ ਅਹਿਮਦਾਬਾਦ, ਰਾਜਕੋਟ ,ਵੜੋਦਰਾ ,ਗਾਂਧੀਨਗਰ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਚੱਲਣ ਵਾਲੀ ਟਿਊਸ਼ਨ ਕਲਾਸਾਂ ਵਿੱਚ ਫਾਈਰ ਸੇਫਟੀ ਉਪਕਰਣਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਅਗਲਾ ਫੈਸਲਾ ਕੀਤਾ ਜਾਵੇਗਾ।
ਅਹਿਦਾਬਾਦ, ਗਾਂਧੀਨਗਰ ਅਤੇ ਰਾਜਕੋਟ ਮਹਾਪਾਲਿਕਾ ਵੱਲੋਂ ਸ਼ਹਿਰ ਦੇ ਟਿਊਸ਼ਨ ਸੈਟਰਾਂ ਦੀ ਜਾਂਚ ਲਈ ਟੀਮਾਂ ਤਾਇਨਾਤ ਕਰ ਦਿੱਤਿਆਂ ਹਨ ਅਤੇ ਉਨ੍ਹਾਂ ਵੱਲੋਂ ਜਾਂਚ ਦਾ ਕੰਮ ਜਾਰੀ ਹੈ।