ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਉਡੀਸ਼ਾ ਦੇ ਸੰਬਲਪੁਰ ਵਿੱਚ ਤਲਾਸ਼ੀ ਲੈਣ ਵਾਲੇ ਆਈਏਐੱਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮੁਅਤਲੀ ਨੂੰ ਲੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵਿਰੋਧ ਜ਼ਾਹਰ ਕੀਤਾ ਹੈ।
ਜਾਣਕਾਰੀ ਮੁਤਾਬਕ 1996 ਬੈਚ ਦੇ ਆਈਏਐੱਸ ਅਧਿਕਾਰੀ ਮੁਹੰਮਦ ਮੋਹਸੀਨ ਨੇ ਪੀਐੱਮ ਦੀ ਹੈਲੀਕਾਪਟਰ ਦੀ ਤਲਾਸ਼ੀ ਲਈ ਜਿਸ ਕਰਕੇ ਪੀਐੱਮ ਮੋਦੀ ਨੂੰ 15 ਮਿੰਟਾਂ ਦੀ ਦੇਰੀ ਹੋਈ ਸੀ।
ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਐਸਪੀਜੀ (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਸੁਰੱਖਿਆ ਰੱਖਣ ਵਾਲਿਆਂ ਦੀ ਅਜਿਹੀ ਕੋਈ ਚੈਕਿੰਗ ਨਹੀਂ ਹੁੰਦੀ ਜਿਸ ਵਿੱਚ ਪੀਐੱਮ ਮੋਦੀ ਸ਼ਾਮਲ ਹਨ। ਇਸ ਲਈ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ ਹੈ।
ਅਧਿਕਾਰੀ ਦੀ ਇਸ ਮੁਅੱਤਲੀ ਤੋਂ ਬਾਅਦ ਕਾਂਗਰਸ ਨੇ ਭਾਜਪਾ 'ਤੇ ਇਲਜ਼ਾਮ ਲਾਇਆ ਕਿ ਪੀਐੱਮ ਆਪਣੇ ਹੈਲੀਕਾਪਟਰ ਵਿੱਚ ਅਜਿਹਾ ਕੀ ਲੈ ਕੇ ਘੁੰਮ ਰਹੇ ਹਨ ਜੋ ਉਹ ਦੇਸ਼ ਨੂੰ ਨਹੀਂ ਵਿਖਾਉਂਣਾ ਚਾਹੁੰਦੇ।
ਇੰਨਾਂ ਹੀ ਨਹੀਂ ਆਮ ਆਦਮੀ ਪਾਰਟੀ ਨੇ ਵੀ ਟਵੀਟ ਕਰ ਕੇ ਨਿਸ਼ਾਨਾ ਸਾਧਿਆ ਹੈ,' ਚੌਕੀਦਾਰ ਆਪ ਹੀ ਸੁਰੱਖਿਆ ਦੇ ਘੇਰੇ ਵਿੱਚ ਰਹਿੰਦਾ ਹੈ,ਕੀ ਚੌਕੀਦਾਰ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ'
-
Suspension of the officer who checked PM's helicopter. The #chowkidar lives in his own protected shell!
— AAP (@AamAadmiParty) April 18, 2019 " class="align-text-top noRightClick twitterSection" data="
Is the Chowkidar trying to hide something ?https://t.co/pIHiZNtUf9
">Suspension of the officer who checked PM's helicopter. The #chowkidar lives in his own protected shell!
— AAP (@AamAadmiParty) April 18, 2019
Is the Chowkidar trying to hide something ?https://t.co/pIHiZNtUf9Suspension of the officer who checked PM's helicopter. The #chowkidar lives in his own protected shell!
— AAP (@AamAadmiParty) April 18, 2019
Is the Chowkidar trying to hide something ?https://t.co/pIHiZNtUf9