ETV Bharat / bharat

ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦਾ ਅੰਕੜਾ 13 ਲੱਖ ਤੋਂ ਪਾਰ - ਭਾਰਤ ਵਿਚ ਕੋਰੋਨਾ ਦੇ ਮਾਮਲੇ

ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 13 ਲੱਖ ਨੂੰ ਪਾਰ ਕਰ ਗਈ ਹੈ ਅਤੇ ਮੌਤਾਂ ਦਾ ਅੰਕੜਾ 30,000 ਤੋਂ ਪਾਰ ਹੈ। ਇਸ ਸਮੇਂ ਕੋਰੋਨਾ ਦੀ ਸਭ ਤੋਂ ਵੱਧ ਲਪੇਟ ਵਿੱਚ ਮਹਾਰਾਸ਼ਟਰ ਹੈ ਜਿੱਥੇ ਪੀੜਤਾਂ ਦਾ ਕੁੱਲ ਅੰਕੜਾ 3,57,117 ਤੱਕ ਪਹੁੰਚ ਗਿਆ ਹੈ।

ਫ਼ੋਟੋ।
ਫ਼ੋਟੋ।
author img

By

Published : Jul 25, 2020, 6:52 AM IST

ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਸ਼ਾਮ ਤੱਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 13 ਲੱਖ ਨੂੰ ਪਾਰ ਕਰ ਗਈ ਹੈ ਅਤੇ ਮੌਤਾਂ ਦਾ ਅੰਕੜਾ 30,000 ਤੋਂ ਪਾਰ ਹੈ ਜਿਸ ਤੋਂ ਬਾਅਦ ਭਾਰਤ ਇਸ ਮਾਮਲੇ ਵਿਚ ਫਰਾਂਸ ਨੂੰ ਪਿੱਛੇ ਛੱਡ ਗਿਆ ਹੈ।

ਭਾਰਤ ਵਿਚ ਕੋਰੋਨਾ ਦੇ ਮਾਮਲੇ ਲਗਭਗ 3 ਹਫ਼ਤਿਆਂ ਵਿਚ ਦੁੱਗਣੇ ਹੋ ਗਏ ਹਨ ਜਦ ਕਿ 2 ਜੁਲਾਈ ਨੂੰ ਕੁੱਲ 6 ਲੱਖ ਮਾਮਲੇ ਹੋਏ ਸਨ, 24 ਜੁਲਾਈ ਨੂੰ 13 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਪਿਛਲੇ ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਪੀੜਤਾਂ ਅੰਕੜਾ ਇਕ ਕਰੋੜ ਤੋਂ ਪਾਰ ਹੋ ਗਿਆ ਸੀ। ਦੇਸ਼ ਦੇ ਬਹੁਤ ਸਾਰੇ ਸੂਬੇ ਜੋ ਸ਼ੁਰੂਆਤੀ ਪੜਾਅ ਵਿਚ ਘੱਟ ਪ੍ਰਭਾਵਿਤ ਹੋਏ ਸਨ ਉਹ ਵੀ ਇਸ ਵਾਇਰਸ ਨਾਲ ਸਭ ਤੋਂ ਵੱਧ ਜੂਝ ਰਹੇ ਹਨ।

ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 9,615 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3,57,117 ਹੋ ਗਈ ਹੈ।

ਰਾਜਧਾਨੀ ਦਿੱਲੀ ਵਿੱਚ ਲਗਾਤਾਰ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਕੋਰੋਨਾ ਦੇ 1025 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਕਾਰਨ ਹੁਣ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1,28,389 ਹੋ ਗਈ ਹੈ ਅਤੇ 3,777 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਤੇਲੰਗਾਨਾ ਵਿਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ1640 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਸੂਬੇ ਵਿੱਚ ਹੁਣ ਤੱਕ 52,466 ਲੋਕ ਕੋਰੋਨਾ ਨਾਲ ਪੀੜਤ ਹੋ ਗਏ ਹਨ ਅਤੇ ਇਸ ਵੇਲ਼ੇ ਕੋਰੋਨਾ ਦੇ 11,677 ਮਾਮਲੇ ਐਕਟਿਵ ਹਨ।

ਮੱਧ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 736 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਮੱਧ ਪ੍ਰਦੇਸ਼ ਵਿੱਚ ਕੁੱਲ 26,210 ਕੋਰੋਨਾ ਮਾਮਲੇ ਹੋ ਗਏ ਹਨ। ਮੱਧ ਪ੍ਰਦੇਸ਼ ਵਿੱਚ, ਕੋਰੋਨਾ ਕਾਰਨ 791 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ਅਤੇ 7,553 ਐਕਟਿਵ ਮਾਮਲੇ ਹਨ।

ਰਾਜਸਥਾਨ ਵਿੱਚ 24 ਘੰਟਿਆ ਦੌਰਾਨ ਕੋਰੋਨਾ ਦੇ 375 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4 ਦੀ ਮੌਤ ਹੋਈ ਹੈ। ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 33,595 ਤੱਕ ਪਹੁੰਚ ਗਈ ਹੈ, ਜਿਸ ਵਿੱਚ 9,125 ਮਾਮਲੇ ਐਕਟਿਵ ਹਨ ਅਤੇ 598 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 482 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 6 ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12,216 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3,838 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 282 ਲੋਕਾਂ ਦੀ ਮੌਤ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.