ਨਵੀਂ ਦਿੱਲੀ: ਪੁਲਵਾਮਾ ਹਮਲੇ ਦੀ ਜਾਂਚ ਕਰ ਰਹੀ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਦੇ ਹੱਥ ਹਮਲੇ ਨਾਲ ਜੁੜਿਆ ਵੱਡਾ ਸਬੂਤ ਲੱਗਿਆ ਹੈ। ਜਾਂਚ ਅਧਿਕਾਰੀਆਂ ਨੇ ਪੁਲਵਾਮਾ ਹਮਲੇ ਦੌਰਾਨ ਵਰਤੀ ਗਈ ਕਾਰ ਦੀ ਪਛਾਣ ਕਰ ਲਈ ਹੈ।
ਐੱਨਆਈਏ ਅਨੁਸਾਰ, ਹਮਲੇ ਲਈ ਵਿਸਫੋਟਕਾਂ ਨਾਲ ਭਰਿਆ ਵਾਹਨ ਮਾਰੂਤੀ ਈਕੋ ਹੈ। ਇਸ ਗੱਡੀ ਦੇ ਮਾਲਕ ਦਾ ਨਾਂਅ ਸੱਜਾਦ ਭੱਟ ਹੈ। ਇਹ ਵਿਅਕਤੀ ਕਥਿਤ ਤੌਰ 'ਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੈਂਬਰ ਹੈ।
ਸੱਜਾਦ, ਅਨੰਤਨਾਗ ਜ਼ਿਲ੍ਹੇ ਦੇ ਬਿਜਬਹੇੜਾ ਦਾ ਨਿਵਾਸੀ ਹੈ। ਐੱਨਆਈਏ ਦੀ ਟੀਮ ਨੇ ਫੋਰੈਂਸਿਕ ਅਤੇ ਆਟੋਮੋਬਾਈਲ ਮਾਹਿਰਾਂ ਦੀ ਮਦਦ ਨਾਲ ਇਸ ਜਾਂਚ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧ ਚ ਸੋਸ਼ਲ ਮੀਡੀਆ 'ਤੇ ਇੱਕ ਫ਼ੋਟੋ ਵਾਇਰਲ ਹੋ ਰਹੀ ਹੈ ਜਿਸ 'ਚ ਸੱਜਾਦ ਨੇ ਹਥਿਆਰ ਫੜਿਆ ਹੋਇਆ ਹੈ।
ਦੱਸਣਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਜੈਸ਼ ਨੇ ਸੀਆਰਪੀਐੱਫ਼ ਦੀ ਬਸ 'ਤੇ ਹਮਲਾ ਕਰ ਦਿੱਤੀ ਸੀ। ਇਸ ਹਮਲੇ 'ਚ ਦੇਸ਼ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ।