ETV Bharat / bharat

ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ 'ਤੇ ਅਗਲੀ ਸੁਣਵਾਈ 30 ਅਗਸਤ ਨੂੰ - National news

ਗੁਰਦੁਆਰਾ ਡਾਂਗਮਾਰ ਸਾਹਿਬ ਮਾਮਲੇ 'ਚ ਸਿੱਕਮ ਹਾਈ ਕੋਰਟ ਨੇ ਕਿਹਾ ਕਿ ਹੋਰ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

ਫੋਟੋ
author img

By

Published : Jul 18, 2019, 5:36 AM IST

ਨਵੀਂ ਦਿੱਲੀ, 17 ਜੁਲਾਈ: ਸਿੱਕਮ ਹਾਈ ਕੋਰਟ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਸਿਲੀਗੁੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਰਿੱਟ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਮੌਕੇ ਐਡਵੋਕੇਟ ਰਿਤੇਸ਼ ਖੱਤਰੀ ਅਤੇ ਦਿੱਲੀ ਕਮੇਟੀ ਵੱਲੋਂ ਲੀਗਲ ਸੈਂਲ ਦੇ ਚੇਅਰਮੈਨਜਗਦੀਪ ਸਿੰਘ ਕਾਹਲੋਂ ਅਤੇ ਮੈਂਬਰ ਗੁਰਮੀਤ ਸਿੰਘ ਭਾਟੀਆ ਪੇਸ਼ ਹੋਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਦੌਰਾਨ ਤਕਰੀਬਨ ਚਾਰ ਘੰਟੇ ਬਹਿਸ ਹੋਈ। ਉਹਨਾਂ ਦੱਸਿਆ ਕਿ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਇੰਟਰਵੈਨਸ਼ਨ ਐਪਲੀਕੇਸ਼ਨ ਆਈ.ਏ.ਪੀ ਉੱਪਰ ਬਹਿਸ ਹੋਈ। ਜਿਸ ਵਿੱਚ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਵੱਖਰੇ ਤੌਰ 'ਤੇ ਰੈਸਪੋਡੈਂਟ ਬਣਨ ਲਈ ਦਿੱਤੀ ਅਰਜ਼ੀ ਉੱਤੇ ਬਹਿਸ ਕੀਤੀ ਗਈ। ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਜੱਜ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਹੋਰ ਦਲੀਲਾਂ ਸੁਣਨ ਤੋਂ ਬਾਅਦ ਕਾਨੂੰਨੀ ਨੁਕਤੇ ਜਾਣਨ ਚਾਹੁੰਦੇ ਹਨ। ਇਸ ਲਈ ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਗਸਤ ਨੂੰ ਕੀਤੀ ਜਾਵੇਗੀ।

ਮਨਜਿੰਦਰ ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ, ਸਿਲੀਗੁੜੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਡਾਂਗਮਾਰ ਲਈ ਸਿੱਖ ਪੰਥ ਦੀ ਲੜਾਈ ਲੜੀ ਜਾ ਰਹੀ ਹੈ ਪਰ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਰ-ਵਾਰ ਪਟੀਸ਼ਨਾਂ ਦਾਖ਼ਲ ਕਰਕੇ ਅਤੇ ਵੱਖਰਾ ਰੈਸਪੋਡੈਂਟ ਬਣਨ ਦੀ ਪਟੀਸ਼ਨ ਦਾਖ਼ਲ ਕਰਕੇ ਕੇਸ ਨੂੰ ਲਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਬੇਨਤੀ ਕਰਦਾਂ ਹਾਂ ਕਿ ਗੁਰੂਘਰ ਦੇ ਮਾਮਲੇ ਨੂੰ ਇੱਕ-ਜੁੱਟ ਹੋ ਕੇ ਲੜਿਆ ਜਾਵੇ ਨਾ ਕਿ ਇਸ ਮਾਮਲੇ ਵਿੱਚ ਅਟਕਲਾਂ ਲਗਾਈਆਂ ਜਾਣ।

ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਪਾਈ ਰਿੱਟ ਪਟੀਸ਼ਨ 'ਤੇ ਚੰਡੀਗੜ੍ਹ ਤੋਂ ਐਡਵੋਕੇਟ ਕਰਮਵੀਰ ਸਿੰਘ ਕਾਹਲੋ ਅਤੇ ਦਿੱਲੀ ਤੋਂ ਜਸਪ੍ਰੀਤ ਸਿੰਘ ਰਾਏ ਵੀ ਸਹਿਯੋਗ ਕਰ ਰਹੇ ਹਨ ਅਤੇ ਉਹ ਵੀ ਸੁਣਵਾਈ ਸਮੇਂ ਅਦਾਲਤ 'ਚ ਮੌਜ਼ੂਦ ਰਹੇ।

ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ 'ਤੇ ਅਗਲੀ ਸੁਣਵਾਈ 30 ਅਗਸਤ ਨੂੰ

ਨਵੀਂ ਦਿੱਲੀ, 17 ਜੁਲਾਈ: ਸਿੱਕਮ ਹਾਈ ਕੋਰਟ ਵਿਚ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਸਿਲੀਗੁੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਰਿੱਟ ਪਟੀਸ਼ਨ 'ਤੇ ਸੁਣਵਾਈ ਹੋਈ ਇਸ ਮੌਕੇ ਐਡਵੋਕੇਟ ਰਿਤੇਸ਼ ਖੱਤਰੀ ਅਤੇ ਦਿੱਲੀ ਕਮੇਟੀ ਵੱਲੋਂ ਲੀਗਲ ਸੈਲ ਦੇ ਚੇਅਰਮੈਨ ਸ. ਜਗਦੀਪ ਸਿੰਘ ਕਾਹਲੋਂ ਅਤੇ ਮੈਂਬਰ ਗੁਰਮੀਤ ਸਿੰਘ ਭਾਟੀਆ ਪੇਸ਼ ਹੋਏ।

     ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਦੌਰਾਨ ਤਕਰੀਬਨ ਚਾਰ ਘੰਟੇ ਬਹਿਸ ਹੋਈ। ਉਹਨਾਂ ਦੱਸਿਆ ਕਿ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਇੰਟਰਵੈਨਸ਼ਨ ਐਪਲੀਕੇਸ਼ਨ ਆਈ.ਏ.੫ ਉਪੱਰ ਬਹਿਸ ਹੋਈ ਜਿਸ ਵਿਚ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਅਲੱਗ ਤੌਰ 'ਤੇ ਰੈਸਪੋਡੈਂਟ ਬਣਨ ਲਈ ਦਿੱਤੀ ਅਰਜ਼ੀ ਉਪੱਰ ਬਹਿਸ ਕੀਤੀ ਗਈ। ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਜੱਜ ਨੇ ਕਿਹਾ ਕਿ ਮੈਂ ਇਸ ਉਪੱਰ ਹੋਰ ਬਹਿਸ ਕਰਵਾ ਕੇ ਕਾਨੂੰਨੀ ਨੁਕਤੇ ਜਾਣਨੇ ਚਾਹਾਂਗਾਂ ਇਸ ਲਈ ਅਗਲੀ ਸੁਣਵਾਈ ੩੦ ਅਗਸਤ ਪਾ ਦਿੱਤੀ ਗਈ ਹੈ।

     ਸ. ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ, ਸਿਲੀਗੁੜੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਡਾਂਗਮਾਰ ਲਈ ਸਿੱਖ ਪੰਥ ਦੀ ਲੜਾਈ ਲੜੀ ਜਾ ਰਹੀ ਹੈ ਪਰ ਅਜਮੇਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਰਂਵਾਰ ਅਰਜ਼ੀਆਂ ਦਾਖ਼ਲ ਕਰਕੇ ਅਤੇ ਅਲੱਗ ਰੈਸਪੋਡੈਂਟ ਬਣਨ ਦੀ ਅਰਜ਼ੀ ਦਾਖ਼ਲ ਕਰਕੇ ਕੇਸ ਨੂੰ ਲਟਕਾ ਰਹੇ ਹਨ। ਉਹਨਾਂ ਕਿਹਾ ਕਿ ਮੈਂ ਬੇਨਤੀ ਕਰਦਾਂ ਹਾਂ ਕਿ ਗੁਰੂਘਰ ਦੇ ਮਾਮਲੇ ਨੂੰ ਇੱਕ-ਜੁੱਟ ਹੋ ਕੇ ਲੜਿਆ ਜਾਵੇ ਨਾ ਕਿ ਅਟਕਲਾਂ ਲਗਾਈਆਂ ਜਾਣ।

     ਉਹਨਾਂ ਦੱਸਿਆ ਕਿ ਸਾਡੇ ਵੱਲੋਂ ਪਾਈ ਰਿਟ ਪਟੀਸ਼ਨ ਉਪੱਰ ਚੰਡੀਗੜ ਤੋਂ ਐਡਵੋਕੇਟ ਕਰਮਵੀਰ ਸਿੰਘ ਕਾਹਲੋ ਅਤੇ ਦਿੱਲੀ ਤੋਂ ਜਸਪ੍ਰੀਤ ਸਿੰਘ ਰਾਏ ਵੀ ਸਹਿਯੋਗ ਕਰ ਰਹੇ ਹਨ ਅਤੇ ਉਹ ਵੀ ਸੁਣਵਾਈ ਸਮੇਂ ਅਦਾਲਤ 'ਚ ਮੌਜੂਦ ਰਹੇ।
---
ETV Bharat Logo

Copyright © 2024 Ushodaya Enterprises Pvt. Ltd., All Rights Reserved.