ਨਵੀਂ ਦਿੱਲੀ: ਅਸਮ ਵਿੱਚ ਨਾਗਿਰਕ ਸੋਧ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਹੋਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਸੁਰੱਖਿਆ ਬਲਾਂ ਦੀ ਲੋੜ ਹੈ।
ਡਿਬਰਗੜੂ ਦੇ ਪੁਲਿਸ ਮੁਖੀ ਗੌਤਮ ਬੋਰਾਹ ਨੇ ਵੀਰਵਾਰ ਨੂੰ ਏਜੰਸੀ ਨੂੰ ਦੱਸਿਆ ਕਿ ਅੰਦੋਲਨਕਾਰੀ ਮੁੱਖ ਰੂਪ ਵਿੱਚ ਰੇਲਵੇ ਸਟੇਸ਼ਨ, ਸਰਕਾਰੀ ਅਤੇ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਹਲਾਤ ਅਜੇ ਕਾਬੂ ਵਿੱਚ ਹਨ।
ਕਰਫਿਊ ਲਾਏ ਜਾਣ ਦੇ ਬਾਵਜੂਦ ਅਸਮ ਦੇ ਮੁੱਖ ਮੰਤਰੀ ਸਬਰਨੰਦ ਸੋਨੋਵਾਲ ਦੇ ਇਲਾਕੇ ਵਿੱਚ ਪ੍ਰਦਰਸ਼ਕਾਰੀਆਂ ਨੇ ਹਿੰਸਕ ਵਿਰੋਧ ਜਾਰੀ ਰੱਖਿਆ
ਹਲਾਤ ਜ਼ਿਆਦਾ ਵਿਗੜਦੇ ਵੇਖਦੇ ਹੋਏ ਗੌਤਮ ਨੇ ਕਿਹਾ ਕਿ ਪੁਲਿਸ ਬਲ ਘੱਟ ਹੈ ਕਿਉਂਕਿ ਪ੍ਰਦਰਸ਼ਨਾਕੀ ਇੱਕੋ ਵੇਲੇ ਕਈ ਥਾਵਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਜ਼ਿਆਦਾ ਗਿਣਤੀ ਵਿੱਚ ਘਰੋਂ ਬਾਹਰ ਆ ਰਹੇ ਹਨ ਇਸ ਲਈ ਉਨ੍ਹਾਂ ਨੂੰ ਜ਼ਿਆਦਾ ਸੁਰੱਖਿਆਬਲਾਂ ਦੀ ਲੋੜ ਹੈ। ਕਿਉਂਕਿ 4 ਤੋਂ 5 ਹਜ਼ਾਰ ਲੋਕ ਕਈ ਥਾਵਾਂ 'ਤੇ ਇਕੱਠੇ ਹੋ ਰਹੇ ਹਨ ਅਤੇ ਪ੍ਰਦਰਸ਼ਨ ਦੀਆਂ ਘਟਨਾਵਾਂ ਇੱਕੋ ਵੇਲੇ ਕਈ ਥਾਵਾਂ 'ਤੇ ਹੋ ਰਹੀਆਂ ਹਨ।
ਬੁੱਧਵਾਰ ਰਾਤ ਨੂੰ ਰਾਜ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਅਸਮ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਦਿਆ ਹੈ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਕੋਠੀ ਤੇ ਪੱਥਰ ਵੀ ਸੁੱਟੇ ਹਨ।
ਇਸ ਵਿਰੋਧ ਦੌਰਾਨ ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ ਜਿਸ ਵਿੱਚ ਖ਼ਬਰ ਲਿਖੇ ਜਾਣ ਤੱਕ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।